ਦਮੋਰੀਆ ਪੁਲ ਰਾਹੀਂ ਸਫਰ ਕਰਨ ਵਾਲੇ ਲੋਕਾਂ ਲਈ ਅਹਿਮ ਖਬਰ

Nov 05 2018 04:11 PM
ਦਮੋਰੀਆ ਪੁਲ ਰਾਹੀਂ ਸਫਰ ਕਰਨ ਵਾਲੇ ਲੋਕਾਂ ਲਈ ਅਹਿਮ ਖਬਰ

ਜਲੰਧਰ 

ਜਲੰਧਰ ਦੇ ਮਸ਼ਹੂਰ ਦਮੋਰੀਆ ਪੁਲ ਰਾਹੀਂ ਸਫਰ ਕਰਨ ਵਾਲੇ ਲੋਕਾਂ ਲਈ ਅਹਿਮ ਖਬਰ ਹੈ। ਇਸ ਪੁਲ ਨੂੰ ਨਗਰ-ਨਿਗਮ ਵੱਲੋਂ ਅੱਜ ਦੇ ਦਿਨ ਲਈ ਬੰਦ ਰੱਖਿਆ ਗਿਆ ਹੈ। ਇਸ ਦਾ ਕਾਰਨ ਦਮੋਰੀਆ ਪੁਲ ਦੀਆਂ ਖਰਾਬ ਹੋਈਆਂ ਸੜਕਾਂ ਦੀ ਮੁਰੰਮਤ ਕਰਨਾ ਹੈ।
ਮਿਲੀ ਜਾਣਕਾਰੀ ਮੁਕਤਾਬਕ ਪਿਛਲੇ 12 ਸਾਲਾਂ ਤੋਂ ਇਥੇ ਸੜਕਾਂ ਦਾ ਨਿਰਮਾਣ ਨਹੀਂ ਕੀਤਾ ਗਿਆ, ਜਿਸ ਕਰਕੇ ਸੜਕਾਂ ਦੀ ਹਾਲਤ ਬੇਹੱਦ ਮਾੜੀ ਹੋ ਚੁੱਕੀ ਹੈ ਅਤੇ ਆਏ ਦਿਨ ਐਕਟਿਵਾ ਚਾਲਕ ਸਮੇਤ ਕਈ ਵਾਹਨ ਹਾਦਸੇ ਦੇ ਸ਼ਿਕਾਰ ਹੁੰਦੇ ਹਨ।
ਸੜਕਾਂ ਦੀ ਹਾਲਤ ਨੂੰ ਸੁਧਾਰਣ ਲਈ ਅੱਜ ਨਗਰ-ਨਿਗਮ ਵੱਲੋਂ ਦਮੋਰੀਆ ਪੁਲ ਦੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ, ਜਿਸ ਕਰਕੇ ਅੱਜ ਦਾ ਦਿਨ ਦਮੋਰੀਆ ਪੁਲ ਰਾਹੀਂ ਸਫਰ ਕਰਨ ਵਾਲੇ ਲੋਕਾਂ ਨੂੰ ਥੋੜ੍ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।

 

 

© 2016 News Track Live - ALL RIGHTS RESERVED