64ਵੀਂ ਪੰਜਾਬ ਰਾਜ ਅੰਤਰ ਜਿਲ•ਾ ਸਕੂਲ ਖੇਡਾਂ ਵਿੱਚ ਓਵਰ ਆਲ ਪੰਜਾਬ ਤੀਸਰਾ ਸਥਾਨ ਪ੍ਰਾਪਤ ਕੀਤਾ

Nov 06 2018 04:15 PM
64ਵੀਂ ਪੰਜਾਬ ਰਾਜ ਅੰਤਰ ਜਿਲ•ਾ ਸਕੂਲ ਖੇਡਾਂ ਵਿੱਚ ਓਵਰ ਆਲ ਪੰਜਾਬ ਤੀਸਰਾ ਸਥਾਨ ਪ੍ਰਾਪਤ ਕੀਤਾ

ਪਠਾਨਕੋਟ 
64ਵੀਂ ਪੰਜਾਬ ਰਾਜ ਅੰਤਰ ਜਿਲ•ਾ ਸਕੂਲ ਖੇਡਾਂ ਵਿੱਚ ਜਿਲ•ਾ ਪਠਾਨਕੋਟ ਦੇ ਸਰਕਾਰੀ ਸਕੂਲਾਂ ਦੀਆਂ ਬੱਚੀਆਂ ਨੇ ਕੇਸਤੀ ਵਿੱਚ ਓਵਰ ਆਲ ਪੰਜਾਬ ਤੀਸਰਾ ਸਥਾਨ ਪ੍ਰਾਪਤ ਕਰ ਕੇ ਜਿਲ•ਾ ਪਠਾਨਕੋਟ ਦਾ ਨਾਮ ਰੋਸਨ ਕੀਤਾ ਹੈ। ਇਹ ਜਾਣਕਾਰੀ ਸ੍ਰੀ ਰਵਿੰਦਰ ਕੁਮਾਰ ਜਿਲ•ਾ ਸਿੱਖਿਆ ਅਫਸ਼ਰ ਸੈਕੰਡਰੀ ਨੇ ਅਪਣੇ ਦਫਤਰ ਵਿਖੇ ਜੇਤੂ ਖਿਡਾਰੀਆਂ ਨੂੰ ਹਾਰਦਿੱਕ ਸੁਭਕਾਮਨਾਵਾਂ ਦਿੰਦਿਆ ਦਿੱਤੀ। 
ਸ੍ਰੀ ਰਵਿੰਦਰ ਕੁਮਾਰ ਜਿਲ•ਾ ਸਿੰਖਿਆ ਅਫਸ਼ਰ ਸੈਕੰਡਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ•ਾ ਪਠਾਨਕੋਟ ਦੇ ਵੱਖ ਵੱਖ ਸਰਕਾਰੀ ਸਕੂਲਾਂ ਦੀਆਂ 7ਵੀਂ ਅਤੇ 8ਵੀਂ ਕਲਾਸ ਦੀਆਂ 8 ਲੜਕੀਆਂ ਨੇ ਵਰਗ 19 ਅਧੀਨ ਲਧਿਆਣਾ ਵਿਖੇ ਆਯੋਜਿਤ 64ਵੀਂ ਪੰਜਾਬ ਰਾਜ ਅੰਤਰ ਜਿਲ•ਾ ਸਕੂਲ ਖੇਡਾਂ ਵਿੱਚ ਭਾਗ ਲਿਆ ਕੁਸਤੀ ਵਿੱਚ ਬੱਚੀਆਂ ਨੇ ਓਵਰ ਆਲ ਤੀਸਰਾ ਸਥਾਨ ਪ੍ਰਾਪਤ ਕਰ ਕੇ ਜਿਲ•ਾ ਪਠਾਨਕੋਟ ਦਾ ਨਾਮ ਪੂਰੇ ਪੰਜਾਬ ਵਿੱਚ ਰੋਸਨ ਕੀਤਾ ਹੈ। ਉਨ•ਾਂ ਦੱਸਿਆ ਕਿ ਖੇਡ ਵਿਭਾਗ ਪਠਾਨਕੋਟ ਤੋਂ ਕੁਲਵਿੰਦਰ ਕੌਰ ਨਾਲ ਇਹ ਵਿਦਿਆਰਥਣਾਂ ਲੁਧਿਆਣਾ ਵਿਖੇ ਖੇਡਾਂ ਵਿੱਚ ਭਾਗ ਲੈਣ ਗਈਆਂ ਸਨ। ਉਨ•ਾਂ ਖੇਡ ਵਿਭਾਗ ਪਠਾਨਕੋਟ ਨੂੰ ਸੁਭ ਕਾਮਨਾਵਾਂ ਦਿੱਤੀਆਂ। ਇਸ ਸਬੰਧੀ ਸ੍ਰੀ ਰਾਮਵੀਰ ਜੀ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਵੀ ਜੇਤੂ ਰਹੀਆਂ ਬੱਚੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਜਿਲ•ੇ ਦਾ ਨਾਮ ਰੋਸਨ ਕਰਨ ਲਈ ਪ੍ਰੇਰਿਤ ਕੀਤਾ।ਇਸ ਮੋਕੇ ਤੇ ਸ੍ਰੀ ਨਰਿੰਦਰ ਕੁਮਾਰ ਏ.ਈ.ਓ. ਪਠਾਨਕੋਟ ਅਤੇ ਹੋਰ ਸਟਾਫ ਵੀ ਹਾਜ਼ਰ ਸੀ। 

© 2016 News Track Live - ALL RIGHTS RESERVED