ਜਿਲ•ਾ ਪ੍ਰਬੰਧਕੀ ਕੰਪਲੈਕਸ ਅੰਦਰ ਕਰਵਾਇਆ ਜਾ ਰਿਹਾ ਹਰਬਲ ਪਾਰਕ ਨਿਰਮਾਣ

Nov 06 2018 04:15 PM
ਜਿਲ•ਾ ਪ੍ਰਬੰਧਕੀ ਕੰਪਲੈਕਸ ਅੰਦਰ ਕਰਵਾਇਆ ਜਾ ਰਿਹਾ ਹਰਬਲ ਪਾਰਕ ਨਿਰਮਾਣ



ਪਠਾਨਕੋਟ 
ਜਿਲ•ਾ ਪ੍ਰਬੰਧਕੀ ਕੰਪਲੈਕਸ ਅੰਦਰ ਪਾਰਕਾਂ ਬਣਾਉਂਣ ਦੀ ਪ੍ਰੀਕ੍ਰਿਆ ਸੁਰੂ ਕੀਤੀ ਗਈ , ਜਿਸ ਅਧੀਨ ਕੰਪਲੈਕਸ ਅੰਦਰ ਸਥਿਤ ਪਾਰਕਾਂ ਨੂੰ ਸਜਾਇਆ ਜਾ ਰਿਹਾ ਹੈ  ਲੋਕਾਂ ਦੀ ਸੁਵਿਧਾ ਅਤੇ ਲੋਕਾਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਲਈ ਕੰਪਲੈਕਸ ਅੰਦਰ ਇੱਕ ਹਰਬਲ ਪਾਰਕ ਬਣਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ੍ਰੀ ਰਾਮਵੀਰ ਜੀ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ। ਉਨ•ਾਂ ਦੱਸਿਆ ਕਿ ਇਸ ਪਾਰਕ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਦੇਣ ਦਾ ਖਿਆਲ ਰੱਖਿਆ ਜਾਵੇਗਾ। ਅੱਜ ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਦਿਵਿਆਂਗ ਬੱਚਿਆਂ ਦੇ ਨਾਲ ਪਾਰਕ ਅੰਦਰ ਹਰਬਲ ਪੋਦੇ ਲਗਾਏ ਗਏ। 
ਸ੍ਰੀ ਰਾਮਵੀਰ ਜੀ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਇਸ ਪਾਰਕ ਵਿੱਚ ਹਰਬਲ ਪੋਦੇ ਲਗਾਉਂਣ ਦੀ ਸੁਰੂਆਤ ਪੋਦਾ ਲਗਾ ਕੇ ਕੀਤੀ। ਜਿਕਰਯੋਗ ਹੈ ਕਿ ਇਹ ਪਾਰਕ ਬਣਾਉਂਣ ਵਿੱਚ ਦਿਵਆਂਗ ਸੇਵਾ ਕੇਂਦਰ ਪਠਾਨਕੋਟ ਅਤੇ ਸੱਕਛਮ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ ਹੈ, ਉਨ•ਾਂ ਵੱਲੋਂ ਜਿਲ•ਾ ਪ੍ਰਸਾਸਨ ਨੂੰ ਹਰਬਲ ਪੋਦੇ ਉਪਲੱਬਦ  ਕਰਵਾਏ ਹਨ ਅਤੇ ਇਨ•ਾਂ ਪੋਦਿਆਂ ਦੀ ਦੇਖ ਭਾਲ ਦੇ ਲਈ ਸਾਰੀ ਵਿਵਸਥਾ ਕੀਤੀ ਗਈ ਹੈ। ਕਿਸੇ ਵਿਅਕਤੀ ਜਾਂ ਜਾਨਵਰ ਵੱਲੋਂ ਇਨ•ਾਂ ਪੋਦਿਆਂ ਜਾਂ ਪਾਰਕ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਇਸ ਦੇ ਲਈ ਪਾਰਕ ਨੂੰ ਜਾਣ ਵਾਲੇ ਹੋਰ ਸਾਰੇ ਰਸਤਿਆਂ ਨੂੰ ਕੰਡਿਆਲੀ ਤਾਰ ਲਗਾ ਕੇ ਬੰਦ ਕੀਤਾ ਗਿਆ ਹੈ ਅਤੇ ਸੀ ਬਲਾਕ ਦੇ ਮੁੱਖ ਰਸਤੇ ਤੋਂ ਇਸ ਪਾਰਕ ਲਈ ਰਸਤਾ ਦਿੱਤਾ ਗਿਆ ਹੈ। 
ਜਾਣਕਾਰੀ ਦਿੰਦਿਆਂ ਸ੍ਰੀ ਰਾਮਵੀਰ ਜੀ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਇਹ ਇੱਕ ਜਿਲ•ੇ ਅੰਦਰ ਨਿਵੇਕਲੀ ਪਹਿਲ ਹੈ ਕਿ ਜਿਨ•ਾਂ ਬਹੁ-ਉਪਯੋਗੀ ਪੋਦਿਆਂ ਦੀ ਲੋਕਾਂ ਨੂੰ ਜਾਣਕਾਰੀ ਬਹੁਤ ਘੱਟ ਹੁੰਦੀ ਹੈ ਉਹ ਪੋਦੇ ਇਕ ਤਾਂ ਲੋਕਾਂ ਨੂੰ ਇੱਕ ਹੀ ਸਥਾਨ ਤੇ ਦੇਖਣ ਨੂੰ ਮਿਲਣਗੇ ਅਤੇ ਦੁਸਰਾ ਅਗਰ ਕਿਸੇ ਵਿਅਕਤੀ ਨੂੰ ਇਨ•ਾਂ ਪੋਦਿਆ ਦੀਆਂ ਫੁੱਲ ਪੱਤੀਆਂ ਦੀ ਜਰੂਰਤ ਦਵਾਈ ਆਦਿ ਬਣਾਉਂਣ ਲਈ ਪੈਂਦੀ ਹੈ ਤਾਂ ਉਹ ਵਿਅਕਤੀ ਅਪਣੀ ਜਰੂਰਤ ਵੀ ਅਸਾਨੀ ਨਾਲ ਪੂਰੀ ਕਰ ਸਕੇਗਾ। ਉਨ•ਾਂ ਦੱਸਿਆ ਕਿ ਪਾਰਕ ਵਿੱਚ ਲੋਕਾਂ ਦੇ ਬੈਠਣ ਲਈ ਬੈਂਚ ਵੀ ਲਗਾਏ ਗਏ ਹਨ ਅਤੇ ਜਮੀਨ ਤੇ ਵੀ ਘਾਹ ਆਦਿ ਦੀ ਕਟਾਈ ਕਰ ਕੇ ਵਧੀਆ ਦਿੱਖ ਦਿੱਦੀ ਗਈ ਹੈ। 
ਸ. ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ ਉਨ•ਾਂ ਦੀ ਇੱਛਾਂ ਸੀ ਕਿ ਕੰਪਲੈਕਸ ਅੰਦਰ ਇੱਕ ਅਜਿਹੀ ਹਰਬਲ ਪਾਰਕ ਜਰੂਰ ਹੋਣੀ ਚਾਹੀਦੀ ਹੈ। ਉਨ•ਾਂ ਦੱਸਿਆ ਕਿ ਪਾਰਕ ਦਾ ਪੂਰੀ ਤਰ•ਾ ਦੇਖ ਰੇਖ ਕਰਨ ਦੇ ਲਈ ਬਕਾਇਦਾ ਪਲਾਨਿੰਗ ਕੀਤੀ ਗਈ ਹੈ। ਜਿਸ ਅਧੀਨ ਹਰੇਕ ਹਰਬਲ ਪਲਾਂਟ ਦੀ ਹਿਸਟਰੀ ਅਤੇ ਉਸ ਬਾਰੇ ਹੋਰ ਗਿਆਨ ਲਿੱਖ ਕੇ ਲਗਾਇਆ ਜਾਵੇਗਾ, ਤਾਂ ਜੋ ਕੱਲ ਨੂੰ ਅਗਰ ਵਿਦਿਆਰਥੀ ਇਸ ਪਾਰਕ ਦੀ ਵਿਜਟ ਕਰਦੇ ਹਨ ਤਾਂ ਉਨ•ਾਂ ਨੂੰ ਹਰਬਲ ਪੋਦਿਆਂ ਦੇ ਬਾਰੇ ਜਾਣਕਾਰੀ ਮਿਲ ਸਕੇ। 

© 2016 News Track Live - ALL RIGHTS RESERVED