ਨਕਦੀ ਅਤੇ ਸੋਨਾ ਲੈ ਕੇ ਫਰਾਰ

Nov 06 2018 04:15 PM
ਨਕਦੀ ਅਤੇ ਸੋਨਾ ਲੈ ਕੇ ਫਰਾਰ

ਪਠਾਨਕੋਟ

 ਤਿਉਹਾਰਾਂ ਦੇ ਚੱਲਦੇ ਜਿੱਥੇ ਸ਼ਹਿਰ ਦੇ ਬਾਜ਼ਾਰਾਂ ਵਿਚ ਰੋਣਕ ਦੇਖਣ ਨੂੰ ਮਿਲ ਰਹੀ ਹੈ, ਉਥੇ ਹੀ ਦੂਜੇ ਪਾਸੇ ਜ਼ਿਲੇ ਵਿਚ ਚੋਰ ਗਿਰੋਹ ਵੀ ਸਰਗਰਮ ਹੋਏ ਨਜ਼ਰ ਆ ਰਹੇ ਹਨ। ਚੋਰੀ ਦੀ ਇਕ ਤਾਜ਼ੀ ਘਟਨਾ ਪਿੰਡ ਜਮਾਲਪੁਰ ਵਿਚ ਵਾਪਰੀ। ਇੱਥੇ ਚੋਰਾਂ ਵਲੋਂ 2 ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੌਰਾਨ ਚੋਰਾਂ ਨੇ ਪਰਿਵਾਰਕ ਮੈਂਬਰਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਵੀ ਕਰ ਦਿੱਤਾ ਅਤੇ ਉਹ ਨਕਦੀ ਅਤੇ ਸੋਨਾ ਲੈ ਕੇ ਫਰਾਰ ਹੋ ਗਏ। ਫਿਲਹਾਲ ਪੁਲਸ ਵਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

ਪੁੱਛਗਿੱਛ ਦੌਰਾਨ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਤ ਕਰੀਬ 3 ਵਜੇ ਚੋਰਾਂ ਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਜਦੋਂ ਪਰਿਵਾਰ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਚੋਰ ਗਿਰੋਹ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਜ਼ਖਮੀ ਕਰ ਦਿੱਤਾ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਚੋਰ ਜਲਦੀ ਹੀ ਗ੍ਰਿਫਤਾਰ ਵਿਚ ਹੋਣਗੇ।

© 2016 News Track Live - ALL RIGHTS RESERVED