ਨਸ਼ੇ ਵਾਲੇ ਪਦਾਰਥਾਂ ਦੇ 7 ਧੰਦੇਬਾਜ਼ਾਂ ਗ੍ਰਿਫਤਾਰ

Nov 07 2018 03:36 PM
ਨਸ਼ੇ ਵਾਲੇ ਪਦਾਰਥਾਂ ਦੇ 7 ਧੰਦੇਬਾਜ਼ਾਂ ਗ੍ਰਿਫਤਾਰ

ਅੰਮ੍ਰਿਤਸਰ

 ਜ਼ਿਲਾ ਦਿਹਾਤੀ ਪੁਲਸ ਨੇ ਤਲਾਸ਼ੀ ਦੌਰਾਨ ਨਸ਼ੇ ਵਾਲੇ ਪਦਾਰਥਾਂ ਦੇ 7 ਧੰਦੇਬਾਜ਼ਾਂ ਨੂੰ ਗ੍ਰਿਫਤਾਰ ਕੀਤਾ। ਥਾਣਾ ਤਰਸਿੱਕਾ ਦੀ ਪੁਲਸ ਨੇ 60 ਗੋਲੀਆਂ ਸਮੇਤ ਗੁਰਭਜਨ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਹਦੈਤਪੁਰਾ, ਥਾਣਾ ਕੰਬੋਅ ਦੀ ਪੁਲਸ ਨੇ 210 ਗੋਲੀਆਂ ਸਮੇਤ ਤਰਸੇਮ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਖਿਆਲਾ ਕਲਾਂ, ਥਾਣਾ ਘਰਿੰਡਾ ਦੀ ਪੁਲਸ ਨੇ 45 ਗੋਲੀਆਂ ਸਮੇਤ ਅਮਰਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਚੀਚਾ, ਥਾਣਾ ਮਹਿਤਾ ਦੀ ਪੁਲਸ ਨੇ 53 ਗੋਲੀਆਂ ਸਮੇਤ ਸ਼ਰਨਜੀਤ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਮਹਿਤਾ, ਥਾਣਾ ਅਜਨਾਲਾ ਦੀ ਪੁਲਸ ਨੇ 130 ਗੋਲੀਆਂ ਤੇ 3 ਟੀਕਿਆਂ ਸਮੇਤ ਕੁਲਦੀਪ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਅਜਨਾਲਾ, ਥਾਣਾ ਲੋਪੋਕੇ ਦੀ ਪੁਲਸ ਨੇ 7 ਗ੍ਰਾਮ ਹੈਰੋਇਨ ਸਮੇਤ ਗੁਰਸ਼ਰਨ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਚੇਲੇਕੇ ਤੇ ਥਾਣਾ ਜੰਡਿਆਲਾ ਗੁਰੂ ਦੀ ਪੁਲਸ ਨੇ 35 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਜੈਮਲ ਸਿੰਘ ਵਾਸੀ ਨਵਾਂ ਪਿੰਡ ਨੂੰ ਗ੍ਰਿਫਤਾਰ ਕਰ ਕੇ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ। 
ਆਟੋ ਚਾਲਕ ਨੇ ਅੌਰਤਾਂ ਨਾਲ ਮਿਲ ਕੇ ਸਵਾਰੀ ਨੂੰ ਲਾਇਆ ਚੂਨਾ : ਆਟੋ ਚਾਲਕ ਵੱਲੋਂ ਅੌਰਤਾਂ ਨਾਲ ਮਿਲ ਕੇ ਸਵਾਰੀ ਨੂੰ ਚੂਨਾ ਲਾਉਣ ਦੇ ਦੋਸ਼ ’ਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਅਣਪਛਾਤੇ ਆਟੋ ਚਾਲਕ ਸਮੇਤ 7 ਅੌਰਤਾਂ ਵਿਰੁੱਧ ਕੇਸ ਦਰਜ ਕੀਤਾ ਹੈ। ਸਿਮਰਨਜੀਤ ਕੌਰ ਨੇ ਦੱਸਿਆ ਕਿ ਉਹ ਬੱਸ ਸਟੈਂਡ ਤੋਂ ਆਟੋ ’ਚ ਛੇਹਰਟਾ ਜਾ ਰਹੀ ਸੀ, ਰਸਤੇ ’ਚ ਘਾਹ ਮੰਡੀ ਨੇਡ਼ੇ 7 ਅਣਪਛਾਤੀਆਂ ਅੌਰਤਾਂ ਆਟੋ ’ਚ ਬੈਠ ਗਈਅਾਂ, ਜਿਸ ਤੋਂ ਬਾਅਦ ਉਹ ਛੇਹਰਟਾ ਉਤਰ ਗਈ। ਆਟੋ ਚਾਲਕ ਉਨ੍ਹਾਂ ਅੌਰਤਾਂ ਨਾਲ ਚਲਾ ਗਿਆ, ਜਦੋਂ ਉਸ ਨੇ ਆਪਣਾ ਪਰਸ ਦੇਖਿਆ ਤਾਂ ਉਸ ਦੀ ਜਿਪ ਖੁੱਲ੍ਹੀ ਹੋਈ ਸੀ ਅਤੇ ਉਸ ’ਚ ਪਈ 40 ਹਜ਼ਾਰ ਦੀ ਨਕਦੀ ਗਾਇਬ ਸੀ। ਉਸ ਨੂੰ ਸ਼ੱਕ ਹੈ ਕਿ ਆਟੋ ਚਾਲਕ ਨੇ ਅੌਰਤਾਂ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

© 2016 News Track Live - ALL RIGHTS RESERVED