ਗੰਦਗੀ ਦੇ ਢੇਰ ਭਿਆਨਕ ਬੀਮਾਰੀਆਂ ਨੂੰ ਸੱਦਾ ਦੇ ਰਹੇ

Nov 09 2018 02:51 PM
ਗੰਦਗੀ  ਦੇ ਢੇਰ ਭਿਆਨਕ ਬੀਮਾਰੀਆਂ ਨੂੰ ਸੱਦਾ ਦੇ ਰਹੇ

 ਗੁਰਦਾਸਪੁਰ

ਕਸਬਾ ਧਾਰੀਵਾਲ ’ਚ ਜਗ੍ਹਾ-ਜਗ੍ਹਾ ਲੱਗੇ ਗੰਦਗੀ  ਦੇ ਢੇਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚਲਾਈ ਗਈ ਸਵੱਛ ਭਾਰਤ ਮੁਹਿੰਮ ਦਾ ਮੂੰਹ ਚਿਡ਼ਾ ਰਹੇ ਹਨ  ।  ਕਈ ਸਾਲਾਂ  ਬਾਅਦ  ਵੀ ਕਸਬਾ ਧਾਰੀਵਾਲ ’ਚ ਸਫਾਈ ਦਾ ਬਹੁਤ ਹੀ ਮੰਦਾ ਹਾਲ ਹੈ  ।   
 ਜਦੋਂ ਕਸਬਾ ਧਾਰੀਵਾਲ ’ਚ ਲੱਗੇ ਜਗ੍ਹਾ-ਜਗ੍ਹਾ ਗੰਦਗੀ  ਦੇ ਢੇਰ ਭਿਆਨਕ ਬੀਮਾਰੀਆਂ ਨੂੰ ਸੱਦਾ ਦੇ ਰਹੇ ਹਨ।  ਵਗਰਾਊਂਡ ਤੋਂ  ਸ਼ਮਸ਼ਾਨਘਾਟ ਅਤੇ ਬਿਜਲੀ ਘਰ  ਦੇ ਨਜ਼ਦੀਕ ਜੀ.ਟੀ.ਰਣਨਯੋਗ ਹੈ ਕਿ ਸ਼ਹੀਦ ਭਗਤ ਸਿੰਘ ਚੌਕ ਤੋਂ ਡਡਵਾ ਰੋਡ, ਗਾਂਧੀ  ਰੋਡ ਸਡ਼ਕ ਕੰਢਿਆਂ ’ਤੇ ਹੀ ਕੂਡ਼ੇ ਕਰਕਟ ਦੇ ਢੇਰ ਆਮ ਹੀ ਲੱਗੇ ਵਿਖਾਈ ਦਿੰਦੇ ਹਨ ।  ਜਿਸ ਕਰਕੇ ਸਡ਼ਕ ਦੀ ਚੌਡ਼ਾਈ ਕਾਫ਼ੀ ਘਟ ਜਾਂਦੀ ਹੈ, ਕਿਉਂਕਿ ਕੂਡ਼ੇ - ਕਰਕਟ  ਦੇ ਢੇਰ ਸਡ਼ਕ ’ਤੇ ਵਿਖਰੇ ਹੋਏ ਹੁੰਦੇ ਹਨ  । ਇਸ ਤੋਂ ਇਲਾਵਾ ਨਹਿਰ  ਦੇ ਕੰਢਿਆਂ ’ਤੇ  ਵੀ ਕਾਫ਼ੀ ਗੰਦਗੀ  ਦੇ ਢੇਰ ਲੱਗੇ ਹੋਏ ਦਿਖਾਈ ਦਿੰਦੇ ਹਨ। ਜਿਸ ਦੇ ਨਾਲ ਉੱਠਣ ਵਾਲੀ ਬਦਬੂ ਨਾਲ ਵਾਤਾਵਰਣ  ਖਰਾਬ ਹੁੰਦਾ ਹੈ  ਅਤੇ ਸ਼ਹਿਰ ’ਚ ਬੀਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ।  ਸ਼ਹਿਰ ਦੀ ਸਫਾਈ  ਦੇ ਸਬੰਧ ’ਚ ਜਦੋਂ ਕੌਂਸਿਲ ਅਧਿਕਾਰੀਆਂ ਨੂੰ ਪੁੱਛਿਆ ਜਾਂਦਾ ਹੈ ਤਾਂ ਉਨ੍ਹਾਂ ਦਾ ਇਕ ਹੀ ਜਵਾਬ ਹੁੰਦਾ ਹੈ ਕਿ ਸਫਾਈ ਸੇਵਕਾਂ ਦੀ ਕਮੀ ਹੈ। ਲੋਕਾਂ ਦੀ ਮੰਗ ਹੈ ਕਿ ਸਫਾਈ ਨੂੰ ਯਕੀਨੀ ਬਣਾਉਣ ਲਈ ਸਰਕਾਰ ਨਗਰ ਕੌਂਸਿਲਾਂ  ’ਚ ਸਫਾਈ ਕਰਮਚਾਰੀਆਂ ਦੀ ਕਮੀ ਨੂੰ ਦੂਰ ਕਰਕੇ ਸ਼ਹਿਰ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਲੋਕਾਂ ਨੂੰ ਬੀਮਾਰੀਆਂ ਤੋਂ ਨਿਜਾਤ ਦਿਵਾਈ ਜਾਵੇ । 

© 2016 News Track Live - ALL RIGHTS RESERVED