ਪੰਜਾਬ 'ਚ ਖਤਮ ਨਹੀਂ ਹੋਇਆ ਅੱਤਵਾਦ,

Nov 09 2018 02:51 PM
ਪੰਜਾਬ 'ਚ ਖਤਮ ਨਹੀਂ ਹੋਇਆ ਅੱਤਵਾਦ,

ਜਲੰਧਰ

 ਭਾਰਤੀ ਫੌਜ ਮੁਖੀ ਜਨਰਲ ਬਿਪਿਨ ਰਾਵਤ ਵਲੋਂ ਪਿਛਲੇਂ ਦਿਨੀਂ  ਕੀਤੇ ਗਏ ਪੰਜਾਬ 'ਚ ਖਾਲਿਸਤਾਨ ਲਹਿਰ ਦੇ ਮੁੜ ਉਭਰਨ ਦੇ ਦਾਅਵੇ ਨੇ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ। ਇਸ ਦਾਅਵੇ ਨਾਲ ਅਜਿਹਾ ਲੱਗਣ ਲੱਗਾ ਹੈ ਕਿ ਅੱਧੀ ਸਦੀ ਤੋਂ ਬਾਅਦ ਪੰਜਾਬ 'ਚ ਮੁੜ ਉਹੀ ਹਾਲਾਤ ਬਣ ਸਕਦੇ ਹਨ ਜਿਨ੍ਹਾਂ ਹਾਲਾਤ ਦਾ ਸੰਤਾਪ ਪੰਜਾਬ ਨੇ ਦਹਾਕਿਆਂ ਤਕ ਭੋਗਿਆ ਸੀ। ਫੌਜ ਮੁਖੀ ਦੇ ਦਾਅਵੇ ਦੇ ਪਿੱਛੇ ਕਾਰਨ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ 'ਚ ਬਣ ਰਹੇ ਹਾਲਾਤ ਤੇ ਵਿਦੇਸ਼ਾਂ 'ਚ ਪੰਜਾਬ ਵਿਰੁੱਧ ਆਈ. ਐੈੱਸ. ਆਈ. ਵਲੋਂ ਖਾਲਿਸਤਾਨੀ ਅੱਤਵਾਦੀ ਤੇ ਕਸ਼ਮੀਰੀ ਅੱਤਵਾਦੀਆਂ ਨਾਲ ਮਿਲ ਕੇ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਹਨ। 
ਇਹ ਸਾਜ਼ਿਸ਼ਾਂ ਅੱਤਵਾਦ ਦਾ ਚਿਹਰਾ  ਕਹੀਆਂ ਜਾ ਰਹੀਆਂ ਹਨ। ਮਤਲਬ ਪੰਜਾਬ 'ਚ ਅੱਤਵਾਦੀ ਸਰਗਰਮੀਆਂ ਦੇ ਪਿੱਛੇ ਖਿਡਾਰੀ ਪੁਰਾਣੇ ਹੀ ਹਨ ਪਰ ਚਿਹਰੇ ਨਵੇਂ ਸਾਹਮਣੇ ਆ ਰਹੇ ਹਨ। ਹੁਣ ਪੰਜਾਬ 'ਚ ਕਸ਼ਮੀਰੀ ਅੱਤਵਾਦੀਆਂ ਵਲੋਂ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

© 2016 News Track Live - ALL RIGHTS RESERVED