ਕਾਂਗਰਸ ਨੇ ਨੋਟਬੰਦੀ ਨੂੰ ਲੈ ਕੇ ਰੋਸ ਧਰਨਾ ਦਿੱਤਾ

Nov 10 2018 03:14 PM
ਕਾਂਗਰਸ ਨੇ ਨੋਟਬੰਦੀ ਨੂੰ ਲੈ ਕੇ ਰੋਸ ਧਰਨਾ ਦਿੱਤਾ

ਪਠਾਨਕੋਟ

ਜ਼ਿਲਾ ਕਾਂਗਰਸ ਪ੍ਰਧਾਨ ਅਨਿਲ ਵਿਜ ਦੀ ਅਗਵਾਈ 'ਚ ਸ਼ੁੱਕਰਵਾਰ ਕਾਂਗਰਸ ਨੇ ਨੋਟਬੰਦੀ ਨੂੰ ਲੈ ਕੇ ਰੋਸ ਧਰਨਾ ਜ਼ਿਲਾ ਡੀ. ਸੀ. ਦਫਤਰ ਦੇ ਸਾਹਮਣੇ ਜਾ ਕੇ ਦਿੱਤਾ। ਇਸ 'ਚ ਵਿਧਾਇਕ ਅਮਿਤ ਵਿਜ ਤੇ ਭਾਰੀ ਗਿਣਤੀ 'ਚ ਕਾਂਗਰਸੀ ਵਰਕਰ ਸ਼ਾਮਲ ਹੋਏ ਅਤੇ ਮੋਦੀ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਸਬੰਧਤ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਵਿਧਾਇਕ ਅਮਿਤ ਵਿਜ ਨੇ ਪੱਤਰਕਾਰਾਂ ਨੂੰ ਕਿਹਾ ਕਿ ਸੂਬਾ ਕਾਂਗਰਸ ਪ੍ਰਧਾਨ ਤੇ ਸੁਨੀਲ ਜਾਖੜ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜ਼ਿਲਾ ਪਠਾਨਕੋਟ ਤੇ ਗੁਰਦਾਸਪੁਰ ਦੀ ਜਨਤਾ ਨੇ ਬਹੁਤ ਮਾਨ ਸਨਮਾਨ ਦਿੱਤਾ ਹੈ। ਇਸ ਦਾ ਨਤੀਜਾ ਹੈ  ਕਿ ਜਾਖੜ ਨੇ ਸਿਰਫ ਇਕ ਸਾਲ ਦੇ ਦੌਰਾਨ ਹੀ ਦੋਵੇਂ ਜ਼ਿਲਿਆਂ ਲਈ ਵਿਕਾਸ ਦੀ ਸ਼ੁਰੂਆਤ ਕਰ ਦਿੱਤੀ ਹੈ। ਜ਼ਿਲਾ ਪਠਾਨਕੋਟ 'ਚ ਲੱਗਣ ਵਾਲੇ ਪ੍ਰਾਜੈਕਟ ਅਤੇ ਵਿਕਾਸ ਕੰਮਾਂ ਲਈ ਆਉਣ ਵਾਲੇ ਫੰਡ ਇਹ ਸਾਰੇ ਜਾਖੜ ਦੀ ਸਰਗਰਮੀ ਦੇ ਕਾਰਨ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਜਾਖੜ ਆਪਣਾ ਨਿਵਾਸ ਸਥਾਨ ਪਠਾਨਕੋਟ 'ਚ ਬਣਾਉਣ ਜਾ ਰਹੇ ਹਨ ਅਤੇ ਜ਼ਿਲਾ ਪਠਾਨਕੋਟ 'ਚ ਹੀ ਉਨ੍ਹਾਂ ਦੀ ਵੋਟ ਵੀ ਬਣੇਗੀ। 

 

© 2016 News Track Live - ALL RIGHTS RESERVED