ਮੰਤਰੀ ਸਿੱਧੂ ਨੇ ਜੋ 50 ਹਜ਼ਾਰ ਦਾ ਚੈੱਕ ਦਿੱਤਾ ਸੀ, ਕਈ ਦਿਨਾਂ ਬਾਅਦ ਵੀ ਕੈਸ਼ ਨਹੀਂ ਹੋ ਸਕਿਆ

Nov 10 2018 03:14 PM
ਮੰਤਰੀ ਸਿੱਧੂ ਨੇ ਜੋ 50 ਹਜ਼ਾਰ ਦਾ ਚੈੱਕ ਦਿੱਤਾ ਸੀ, ਕਈ ਦਿਨਾਂ ਬਾਅਦ ਵੀ ਕੈਸ਼ ਨਹੀਂ ਹੋ ਸਕਿਆ

ਅੰਮ੍ਰਿਤਸਰ

20 ਸਾਲ ਦਾ ਕਰਨ ਅਜੇ ਵੀ 19 ਅਕਤੂਬਰ ਦੇ ਰੇਲ ਹਾਦਸੇ ਨੂੰ ਭੁੱਲ ਨਹੀਂ ਪਾ ਰਿਹਾ। ਉਹ ਮੰਜ਼ਰ ਜਿਵੇਂ ਹੀ ਦਿਮਾਗ ਵਿਚ ਘੁੰਮਦਾ ਹੈ ਉਹ ਬੇਚੈਨ ਹੋ ਜਾਂਦਾ ਹੈ। ਸਰੀਰ ਦੇ ਕਈ ਥਾਵਾਂ ਤੋਂ ਟੁੱਟੀਆਂ ਹੱਡੀਆਂ ਨੇ ਉਸ ਨੂੰ ਬਿਸਤਰੇ 'ਤੇ ਪਾ ਦਿੱਤਾ ਹੈ। ਕਰੀਬ 4.5 ਲੱਖ ਰੁਪਏ ਇਲਾਜ ਦੌਰਾਨ ਫੋਰਟਿਸ-ਐਸਕਾਰਟ ਵਿਚ ਖਰਚ ਹੋਏ, ਜਿਸ ਨੂੰ ਪੰਜਾਬ ਸਰਕਾਰ ਨੇ ਚੁਕਾਉਣ ਦਾ ਵਾਅਦਾ ਕਰਕੇ ਛੁੱਟੀ ਦਿਵਾ ਦਿੱਤੀ। ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜੋ 50 ਹਜ਼ਾਰ ਦਾ ਚੈੱਕ ਦਿੱਤਾ ਸੀ, ਕਈ ਦਿਨਾਂ ਬਾਅਦ ਵੀ ਕੈਸ਼ ਨਹੀਂ ਹੋ ਸਕਿਆ।
ਜੌੜਾ ਫਾਟਕ ਨੇੜੇ ਦਸਮੇਸ਼ ਨਗਰ 'ਚ ਰਹਿਣ ਵਾਲੇ ਕਰਨ ਤੇ ਅਰਜੁਨ ਜੌੜੇ ਭਰਾ ਹਨ। ਉਸ ਦਿਨ ਅਰਜੁਨ ਕਰਨ ਨਾਲ ਦੁਸਹਿਰਾ ਦੇਖਣ ਨਹੀਂ ਗਿਆ ਸੀ। ਕਰਨ ਦਾ ਵੱਡਾ ਭਰਾ ਰੋਹਿਤ ਕਹਿੰਦਾ ਹੈ ਕਿ ਕਰਨ ਹਾਦਸੇ 'ਚ ਇਸ ਤਰ੍ਹਾਂ ਜ਼ਖਮੀ ਮਿਲਿਆ ਕਿ ਉਸ ਦੇ ਉਪਰ ਕਈ ਲਾਸ਼ਾਂ ਪਈਆਂ ਸਨ, ਕਰਨ ਬੇਹੋਸ਼ ਸੀ, ਕਈ ਘੰਟੇ ਬਾਅਦ ਪਤਾ ਲੱਗਾ ਕਿ ਉਸ ਦੇ ਸਾਹ ਚੱਲ ਰਹੇ ਹਨ ਤਾਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਤੋਂ ਐਸਕਾਰਟ ਰੈਫਰ ਕਰ ਦਿੱਤਾ ਗਿਆ।  
ਕਰਨ ਦੇ ਪਿਤਾ ਹੀਰਾ ਲਾਲ 7 ਸਾਲ ਪਹਿਲਾਂ ਦੁਨੀਆ ਤੋਂ ਚੱਲ ਵਸੇ। ਮਾਂ ਸਰੇਸ਼ਟਾ ਰਾਣੀ ਗ੍ਰਹਿਣੀ ਹੈ।  ਜੌੜੇ ਭਰਾਵਾਂ ਤੋਂ ਇਲਾਵਾ ਵੱਡਾ ਭਰਾ ਰੋਹਿਤ ਹੈ। ਤਿੰਨੇ ਵੱਖ-ਵੱਖ ਪ੍ਰਾਈਵੇਟ ਕੰਮ ਕਰਦੇ ਹਨ। ਗਰੀਬ ਪਰਿਵਾਰ ਹੈ, ਤਿੰਨਾਂ ਲੜਕਿਆਂ ਦੀ ਕਮਾਈ ਨਾਲ ਘਰ ਚੱਲ ਰਿਹਾ ਸੀ ਕਿ ਰੇਲ ਹਾਦਸੇ 'ਚ ਕਰਨ ਦੇ ਜ਼ਖਮੀ ਹੋਣ ਤੋਂ ਬਾਅਦ ਉਸ ਦੇ ਇਲਾਜ ਵਿਚ ਜਿਥੇ ਜਮ੍ਹਾ-ਪੂੰਜੀ ਚਲੀ ਗਈ, ਉਥੇ ਹੀ ਘਰ 'ਚ ਕਮਾਉਣ ਵਾਲੇ ਪੁੱਤ ਨੇ ਮੰਜਾ ਫੜ ਲਿਆ।

© 2016 News Track Live - ALL RIGHTS RESERVED