ਪਸੂ ਭਲਾਈ ਅਤੇ ਕਿਸਾਨ ਜਾਗਰੁਕਤਾ ਕੈਂਪ ਲਗਾਇਆ

Nov 12 2018 03:10 PM
ਪਸੂ ਭਲਾਈ ਅਤੇ ਕਿਸਾਨ ਜਾਗਰੁਕਤਾ ਕੈਂਪ ਲਗਾਇਆ


ਪਠਾਨਕੋਟ
ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪਿੰਡ ਭਾਦਨ ਵਿਖੇ ਪਸੂ ਭਲਾਈ ਅਤੇ ਕਿਸਾਨ ਜਾਗਰੁਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਕਰੀਬ 40 ਪਸੂ ਪਾਲਕਾਂ ਨੇ ਹਿੱਸਾ ਲਿਆ। ਕੈਂਪ ਵਿੱਚ ਡਾ. ਵਿਜੈ ਕੁਮਾਰ ਵੈਟਨਰੀ ਅਫਸ਼ਰ ਘੋਹ, ਡਾ. ਗੁਲਸਨ ਚੰਦ ਵੈਟਨਰੀ ਅਫਸ਼ਰ ਸਰਕਾਰੀ ਪੋਲੀ ਕਲੀਨਿਕ ਪਠਾਨਕੋਟ ਅਤੇ ਸ੍ਰੀ ਉੱਤਮ ਚੰਦ ਐਸ.ਡੀ.ਓ. ਜੁਗਿਆਲ ਵਿਸ਼ੇਸ ਤੋਰ ਤੇ ਹਾਜ਼ਰ ਹੋਏ। 
ਕੈਂਪ ਦੋਰਾਨ ਡਾ. ਵਿਜੈ ਕੁਮਾਰ ਨੇ ਦੱਸਿਆ ਕਿ ਇਹ ਉਨ•ਾਂ ਵੱਲੋਂ 63ਵਾਂ ਜਾਗਰੁਕਤਾ ਕੈਂਪ ਲਗਾਇਆ ਗਿਆ ਹੈ ਅਤੇ ਅੱਜ ਦੇ ਜਾਗਰੁਕਤਾ ਕੈਂਪ ਵਿੱਚ ਪਿੰਡ ਦੀਆਂ ਅੋਰਤਾਂ ਵੱਲੋਂ ਵੀ ਸਿਰਕਤ ਕੀਤੀ ਗਈ। ਜਾਗਰੁਕਤਾ ਕੈਂਪ ਵਿੱਚ ਪਸੂ ਪਾਲਕਾਂ ਨੂੰ ਜਾਨਵਰਾਂ ਤੋਂ ਮਨੁੱਖਾਂ ਵਿੱਚ ਹੋਣ ਵਾਲੀਆਂ ਬੀਮਾਰੀਆਂ ਜਿਵੈਂ ਕਿ ਹਲਕਾਅ, ਟੀ.ਬੀ., ਬਰੁਸੀਲੋਸਿਸ ਆਦਿ ਬੀਮਾਰੀਆਂ ਬਾਰੇ ਜਾਗਰੁਕ ਕੀਤਾ ਗਿਆ। ਉਨ•ਾਂ ਦੱਸਿਆ ਕਿ ਉਪਰੋਕਤ ਬੀਮਾਰੀਆ ਨਾਲ ਭਾਰਤ ਭਰ ਵਿੱਚ ਕਰੀਬ 45 ਹਜਾਰ ਲੋਕਾਂ ਦੀ ਇੱਕ ਸਾਲ ਦੋਰਾਨ ਮੋਤ ਹੋ ਜਾਂਦੀ ਹੈ। 
ਉਨ•ਾਂ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਵਧਾਈ ਦੇ ਪਾਤਰ ਹਨ ਕਿ ਉਨ•ਾਂ ਵੱਲੋਂ ਅਪਣੇ ਘਰ•ਾਂ ਅੰਦਰ ਹੀ ਤਿਆਰ ਦੁੱਧ ਅਤੇ ਦੁੱਧ ਪਦਾਰਥ ਖਾਣ ਨੂੰ ਮਿਲ ਰਹੇ ਹਨ ਅਤੇ ਉਹ ਬਜਾਰੀ ਦੁੱਧ ਦਾ ਇਸਤੇਮਾਲ ਨਹੀਂ ਕਰਦੇ। ਉਨ•ਾਂ ਕਿਹਾ ਕਿ ਹੋਰ ਕਿਸਾਨਾਂ ਅਤੇ ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਅਪਣੇ ਘਰ•ਾਂ ਵਿੱਚ ਦੁੱਧ ਦੇਣ ਵਾਲੇ ਪਸੂਆਂ ਦੀ ਸੰਖਿਆਂ ਵਿੱਚ ਵਾਧਾ ਕਰਨ। ਇਸ ਮੋਕੇ ਤੇ ਪਸੂ ਪਾਲਕਾਂ ਨੂੰ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੇ ਬਾਰੇ ਵ ਜਾਗਰੁਕ ਕੀਤਾ ਗਿਆ। ਇਸ ਮੋਕੇ ਤੇ ਸਰਵਸ੍ਰੀ ਕੰਵਲ ਸਿੰਘ ਸਾਬਕਾ ਸਰਪੰਚ, ਦੇਸ ਰਾਜ, ਰਾਜ ਦੇਵੀ, ਪੁਸਪਾ ਦੇਵੀ, ਰੀਟਾ ਦੇਵੀ, ਸੱਤਿਆ ਦੇਵੀ, ਦਰਸ਼ਨਾ ਦੇਵੀ ਅਤੇ ਹੋਰ ਹਾਜ਼ਰ ਸਨ। 

© 2016 News Track Live - ALL RIGHTS RESERVED