18 ਨੂੰ4040 ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ

Nov 13 2018 03:41 PM
18 ਨੂੰ4040 ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ


ਪਠਾਨਕੋਟ
“ਮਿਸ਼ਨ ਤੰਦਰੁਸਤ ਪੰਜਾਬ”ਅਧੀਨ ਅੱਜ ਜਿਲਾ• ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਮਾਨਯੋਗ ਸ੍ਰੀ ਕੁਲਵੰਤ ਸਿੰਘ (ਆਈ.ਏ.ਐਸ) ਵਧੀਕ ਡਿਪਟੀ ਕਮਿਸ਼ਨਰ (ਜ) ਦੀ ਪ੍ਰਧਾਨਗੀ ਹੇਠ ਅਕਤੂਬਰ 2018 ਮਹੀਨੇ ਦੀਆਂ ਰਿਪੋਟਾਂ ਦਾ ਰਿਵੀਓ ਅਤੇ ਸਿਹਤ ਨਾਲ ਸੰਬਧਤ ਮੁੱਦਿਆਂ ਉਤੇ ਵਿਚਾਰ ਵਟਾਦੰਰਾ ਕਰਨ ਸੰਬਧੀ ਜਿਲਾ• ਸਿਹਤ ਸੁਸਾਇਟੀ ਦੀ ਮਹੀਨਾਵਾਰ ਬੈਠਕ ਕੀਤੀ ਗਈ। ਇਸ ਬੈਠਕ'ਚ ਸਿਹਤ ਸੰਸਥਾਵਾਂ ਦੇ ਸੀਨੀਅਰ ਮੈਡੀਕਲ ਅਫਸਰ, ਪ੍ਰੋਗਰਾਮ ਅਫਸਰ, ਨੋਡਲ ਅਫਸਰ, ਮੈਡੀਕਲ ਅਫਸਰ ਅਤੇ ਪੈਰਾ ਮੈਡੀਕਲ ਸਟਾਫ ਨੇ ਭਾਗ ਲਿਆ।
ਬੈਠਕ ਦੀ ਸ਼ੂਰਆਤ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਨੇ ਜਿਲੇ• ਅੰਦਰ ਮਿਤੀ 18.11.2018 ਤੋਂ ਸ਼ੁਰੂ ਹੋਣ ਵਾਲੇ ਤਿੰਨ ਦਿਨਾਂ Migratory Pulse Polio Round ਤੋਂ ਕੀਤੀ ਜਿਸ ਤਹਿਤ ਜਿਲੇ• ਦੀ ਲੱਗਭਗ 28,283 ਮਾਈਗ੍ਰਰੇਟਰੀ ਪਾਪੂਲੇਸ਼ਨ ਦੇ 0 ਤੋਂ ਪੰਜ ਸਾਲ ਦੇ 4040 ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਇਸ ਮੁੰਹਿਮ ਨੂੰ ਸਫਲਤਾ ਪੂਰਵਕ ਚਲਾਉਣ ਲਈ ਸਿਹਤ ਵਿਭਾਗ ਦੀਆਂ 30 ਟੀਮਾਂ, 12 ਸੁਪਰਵਾਇਜ਼ਰ ਅਤੇ 60 ਟੀਮ ਮੈਂਬਰਸ ਕੰਮ ਕਰਨਗੇ ਜੋ ਜਿਲੇ• ਅੰਦਰ ਝੁਗੀਆਂ,ਝੋਪੜੀਆਂ, ਸੱਲਮ ਏਰੀਆ, ਗੁਜਰਾਂ ਦੇ ਡੇਰੇ ਅਤੇ ਭੱਠਿਆਂ ਤੇ ਰਹਿੰਦੀ ਮਾਈਗ੍ਰਰੇਟਰੀ ਪਾਪੂਲੇਸ਼ਨ ਦੇ 0 ਤੋਂ ਪੰਜ ਸਾਲ ਦੇ 4040 ਬੱਚਿਆਂ ਨੂੰ ਦੋ ਬੂੰਦਾਂ ਜਿੰਦਗੀਆਂ ਦੀਆਂ ਪਿਲਾਉਣਗੇ।
ਇਸ ਤੋਂ ਬਾਅਦ ਉਨਾਂ ਨੇ ਅਕਤੂਬਰ ਮਹੀਨੇ ਵਿੱਚ“ਮਿਸ਼ਨ ਤੰਦਰੂਸਤ ਪੰਜਾਬ“ ਅਧੀਨ ਕੀਤੀਆਂ ਗਈਆਂ ਆਈ.ਈ.ਸੀ/ਬੀ.ਸੀ.ਸੀ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਸਿਹਤ ਵਿਭਾਗ ਪਠਾਨਕੋਟ ਵਲੋਂ ਮਿਤੀ 1.10.2018 ਨੂੰ “ਵਿਸ਼ਵ ਬਜ਼ਰੁਗ ਦਿਵਸ”ਮਨਾਇਆ ਗਿਆ। ਉਨਾਂ ਦੱਸਿਆ ਕਿ ਇਸ ਦਿਨ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ 147 ਬਜ਼ੁਰਗਾਂ ਦੇ ਬੱਲਡ ਪ੍ਰੈਸ਼ਰ ਅਤੇ ਸ਼ੂਗਰ ਦੀ ਮੁਫਤ ਜਾਂਚ ਕੀਤੀ ਗਈ ਤੇ ਲੋੜ ਅਨੁਸਾਰ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਤੋ ਇਲਾਵਾ ਇਸ ਦਿਨ ਸਿਵਲ ਹਸਪਤਾਲ ਪਠਾਨਕੋਟ ਵਿਖੇ ਬਜ਼ੁਰਗਾਂ ਲਈ ਸਹਾਇਤਾ ਕੇਂਦਰ ਦੀ ਸ਼ੂਰੁਆਤ ਕੀਤੀ ਗਈ ਅਤੇ ਬਜ਼ੁਰਗਾਂ ਦਾ ਸਤਿਕਾਰ ਕਰਨ ਅਤੇ ਚੰਗੇ ਵਤੀਰੇ ਪ੍ਰਤੀ ਸੁੰਹ ਵੀ ਚੁੱਕੀ ਗਈ।ਦੰਦਾ ਦੀ ਸਿਹਤ ਸੰਭਾਲ ਪ੍ਰਤੀ ਜਿਲੇ• ਅੰਦਰ ਮਿਤੀ 03.10.2018 ਤੋਂ ਮਿਤੀ 17.10.2018 ਤੱਕ 30ਵਾਂ ਡੈਂਟਲ ਸਿਹਤ ਪੰਦਰਵਾੜਾ ਮਨਾਇਆ ਗਿਆ ਜਿਸ ਅਧੀਨ ਜਿਲਾ• ਅਤੇ ਬਲਾਕ ਦੀਆਂ ਸਿਹਤ ਸੰਸਥਾਂਵਾਂ ਵਿੱਚ ਦੰਦਾਂ ਦੀਆਂ ਬੀਮਾਰੀਆਂ ਤੋਂ ਪੀੜਤ ਲੱਗਭਗ 1303 ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਗਿਆ ਅਤੇ 50 ਗਰੀਬ ਅਤੇ ਜ਼ਰੂਰਤਮੰਦ ਬਜ਼ੁਰਗਾਂ ਦੇ ਮੁਫਤ ਦੰਦਾਂ ਦੇ ਡੈਂਚਰ ਵੀ ਲਗਾਏ ਗਏ। R2SK ਦੀਆਂ ਟੀਮਾਂ ਵਲੋਂ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿੱਚ ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਗਈ ਅਤੇ ਉਨਾਂ ਨੂੰ ਬੁਰਸ਼ ਕਰਨ ਦੀ ਸਹੀ ਤਰੀਕੇ ਬਾਰੇ ਵੀ ਜਾਣੂ ਕਰਵਾਇਆ ਗਿਆ।ਮਿਤੀ 11.10..2018 ਨੂੰ “ਮਿਸ਼ਨ ਤੰਦਰੁਸਤ ਪੰਜਾਬ“ ਅਧੀਨ ਸਿਵਲ ਹਸਪਤਾਲ ਪਠਾਨਕੋਟ ਵਿਖੇ “ਵਿਸ਼ਵ ਦ੍ਰਿਸ਼ਟੀ ਦਿਵਸ“ ਮਨਾਇਆ ਗਿਆ। ਇਸ ਮੌਕੇ ਬੀਬੀ ਰਹਿਮਤੀ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਵਲੋ ਅੱਖਾਂ ਦੀ ਸਿਹਤ ਸਾਂਭ ਸੰਭਾਲ ਨੂੰ ਦਰਸਾÀੁਂਦਾ ਹੋਇਆ ਇੱਕ ਨੁਕੜ ਨਾਟਕ ਅਤੇ ਜਾਗਰੁਕਤਾ ਰੈਲੀ ਦਾ ਆਯੋਜਨ ਕੀਤਾ ਗਿਆ।ਸਕੂਲੀ ਬੱਚਿਆਂ ਵਿੱਚ Visual 4efects ਲੱਭਣ ਲਈ R2SK ਦੀਆਂ ਟੀਮਾਂ ਦੁਆਰਾ 5ye Screening 3amps ਲਗਾ ਕੇ ਲੱਗਭਗ 1200 ਬੱਚਿਆਂ ਦੀਆਂ ਅੱਖਾਂ ਦੀ ਸਕਰਿੰਨਿਗ ਕੀਤੀ ਗਈ ਜਿਨਾਂ•'ਚ 275 ਬੱਚਿਆਂ ਨੂੰ ਇਲਾਜ ਲਈ ਸਿਹਤ ਸੰਸਥਾਂਵਾਂ ਵਿੱਚ ਰੈਫਰ ਕੀਤਾ ਗਿਆ ਅਤੇ 91 ਬੱਚਿਆਂ ਦੀਆਂ ਮੁਫਤ ਐਨਕਾਂ ਦਾ ਆਡਰ ਵੀ ਭੇਜ ਦਿੱਤਾ ਗਿਆ ਹੈ। ਇਸ ਤੋ ਇਲਾਵਾ ਸਿਹਤ ਵਿਭਾਗ ਪਠਾਨਕੋਟ ਵਲੋਂ ਜਿਲੇ• ਅੰਦਰ ਵੱਖ ਵੱਖ ਥਾਵਾਂ ਤੇ ਵਿਸ਼ੇਸ਼ ੦੪ 5ye Screening ਚੈਕ-ਅਪ ਕੈਂਪ ਲਗਾਏ ਗਏ ਜਿਸ ਵਿੱਚ 548 ਲੋਕਾਂ ਦੀਆਂ ਅੱਖਾਂ ਦਾ ਮੁਫਤ ਚੈਕ-ਅਪ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਦਵਾਈਆਂ ਵੀ ਵੰਡੀਆਂ ਗਈਆਂ। ਆਮ ਲੋਕਾਂ ਨੂੰ ਆਇਓਡੀਨ ਦੀ ਘਾਟ ਕਾਰਨ ਮਨੁੱਖੀ ਸਿਹਤ ਉਪਰ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕਰਨ ਅਤੇ ਆਇਓਡੀਨ ਯੁਕਤ ਲੂਣ ਵਰਤਣ ਲਈ ਪ੍ਰੇਰਿਤ ਕਰਨ ਸੰਬਧੀ ਸਿਹਤ ਵਿਭਾਗ ਪਠਾਨਕੋਟ ਵਲੋਂ ਮਿਤੀ 21.10.2018 ਤੋਂ ਮਿਤੀ 28.10.2018 ਤੱਕ ਗਲੋਬਲ ਆਇਓਡੀਨ ਡੈਫੀਸੈਂਨਸੀ ਡਿਸਆਰਡਸ ਪ੍ਰਵੈਨਸਨ ਹਫਤਾ ਮਨਾਇਆ ਗਿਆ।  ਜਿਸ ਅਧੀਨ ਮਿਤੀ 22.10.2018 ਅਤੇ ਮਿਤੀ 23.10.2018 ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਏ ਗਏ ਆਇਓਡੀਨ ਦੀ ਘਾਟ ਕਾਰਨ ਮਨੁੱਖੀ ਸਿਹਤ ਨੂੰ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਗਿਆ। ਮਿਤੀ 25.10.2018 ਨੂੰ ਆਇਓਡੀਨ ਯੁਕਤ ਲੂਣ ਵਰਤਣ ਲਈ ਪ੍ਰੇਰਿਤ ਕਰਨ ਸੰਬਧੀ ਜਾਗਰੂਕਤਾ ਰੈਲੀ ਕੱਢੀ ਗਈ ਅਤੇ ਮਿਤੀ 26.10.2018 ਤੇ 27.10.2018 ਨੂੰ R2SK ਦੀਆਂ ਟੀਮਾਂ ਦੁਆਰਾ ਬਲਾਕ ਬਧਾਨੀ ਅਤੇ ਬਕਾਲ ਘਰੋਟਾ ਦੇ ਸਕੂਲਾਂ ਵਿੱਚ ਵੀ ਆਇਓਡੀਨਦੀ ਘਾਟ ਕਾਰਨ ਹੋਣ ਵਾਲੀਆਂ ਬੀਮਾਰੀਆਂ ਅਤੇ ਰੋਕਥਾਮ ਕਰਨ ਬਾਰੇ ਰੈਲੀਆਂ ਅਤੇ ਕੁਆਇਜ਼ ਪ੍ਰਤੀਯੋਗਤਾਂਵਾਂ ਦੁਆਰਾ ਜਾਗਰੂਕਤਾ ਕੀਤਾ ਗਿਆ। ਇਸ ਤੋ ਇਲਾਵਾ ਬਲਾਕ ਪੱਧਰ ਦੀਆਂ ਸਿਹਤ ਸੰਸਥਾਂਵਾਂ ਵਿਖੇ ਵੀ ਆਇਓਡੀਨ ਦੀ ਘਾਟ ਕਾਰਨ ਹੋਣ ਵਾਲੀਆਂ ਬੀਮਾਰੀਆਂ ਅਤੇ ਰੋਕਥਾਮ ਕਰਨ ਬਾਰੇ ਜਾਗਰੂਕ ਕੀਤਾ ਗਿਆ। ਮਿਤੀ 31.10.2018 ਨੂੰ “ਰਾਸ਼ਟਰੀ ਏਕਤਾ ਦਿਵਸ“ ਤੇ ਸਰਦਾਰ ਵਲੱਭ ਭਾਈ ਪਟੇਲ ਨੂੰ ਸਮਰਪਿਤ "Run for ”nity" ਦੌੜ ਦਾ ਆਯੋਜਨ ਕੀਤਾ ਗਿਆ ਅਤੇ ਡਾਕਟਰਾਂ ਤੇ ਸਟਾਫ ਵਲੋਂ ਦੇਸ਼ ਦੀ ਏਕਤਾ ਨੂੰ ਬਰਕਰਾਰ ਰੱਖਣ ਲਈ ਸਹੁੰ ਵੀ ਚੁੱਕੀ ਗਈ।
ਡਾ.ਨੈਨਾ ਸਲਾਥੀਆ ਨੇ ਬੈਠਕ ਵਿੱਚ ਅਕਤੂਬਰ 2018 ਮਹੀਨੇ ਦੀਆਂ ਰਿਪੋਟਾਂ ਜਿਨਾਂ'ਚ (Maternal and 3hild 8ealth), (6amily Welfare Programmes) ਤੋਂ ਇਲਾਵਾ ਐਨ.ਐਚ.ਐਮ ਅਧੀਨ ਆਉਂਦੇ ਪ੍ਰਰੋਗਾਮ ਵਿੱਚ National Programme for 3ontrol 2lindness, National Vector 2orn Programme under 94SP, “obacco 3ontrol Programme, RN“3P and NL5P, R2SKProgramme ਵਿੱਚ ਪ੍ਰਾਪਤ ਕੀਤੇ ਗਏ ਟੀਚਿਆਂ ਉਪਰ ਚਾਨਣਾ ਪਾਇਆ। ਉਨ•ਾਂ ਦੱਸਿਆ ਕਿ ਐਨ.ਐਚ.ਐਮ. ਅਧੀਨ ਆਉਂਦੇ ਵੱਖ ਵੱਖ ਪ੍ਰੋਗਰਾਮਾਂ ਦੇ ਮਿੱਥੇ ਗਏ ਟੀਚੇ ਲੱਗਭਗ ਠੀਕ ਪਾਏ ਗਏ ਹਨ ਅਤੇ ਜਿਨਾਂ ਵਿੱਚ ਕੁਝ ਕਮੀ ਪਾਈ ਗਈ ਹੈ ਉਨਾਂ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ।
ਨਵੰਬਰ ਮਹੀਨੇ ਦੀਆਂ ਗਤੀਵਿਧੀਆਂ ਬਾਰੇ ਉਨਾਂ ਦੱਸਿਆ ਕਿ“ਮਿਸ਼ਨ ਤੰਦਰੁਸਤ ਪੰਜਾਬ“ ਤਹਿਤ ਮਿਤੀ 01.11.2018 ਤੋਂ ਮਿਤੀ 7.11.2018 ਤੱਕ “ਪੰਜਾਬ ਰਾਜ ਤੰਬਾਕੂ ਰਹਿਤ ਦਿਵਸ”ਹਫਤਾ ਮਨਾਇਆ ਗਿਆ ਜਿਸ ਤਹਿਤਜਿਲੇ• ਅੰਦਰ ਡੈਪੋ ਪ੍ਰੋਗਰਾਮ ਅਧੀਨ ਸਕੂਲਾਂ ਵਿੱਚ ਤੰਬਾਕੂਨੋਸ਼ੀ ਦੇ ਸਿਹਤ ਉਪਰ ਪੈਂਦੇ ਬੁਰੇ ਪ੍ਰਭਾਵਾਂ ਬਾਰੇ ਬੱੱਚਿਆਂ ਨੂੰ ਜਾਗਰੂਕ ਕੀਤਾ ਅਤੇ ਤੰਬਾਕੂ ਦਾ ਸੇਵਨ ਆਪ ਨਾ ਕਰਨ ਅਤੇ ਆਪਣੇ ਸੰਬਧੀਆਂ ਨਾ ਸੇਵਨ ਕਰਨ ਸੰਬਧੀ ਪ੍ਰੇਰਿਤ ਕਰਨ ਦੀ ਸਹੁੰ ਵੀ ਚੁਕਾਈ ਗਈ। ਇਸ ਤੋ ਇਲਾਵਾ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲੇ• ਅੰਦਰ "Yellow Line 3ampaign" ਦੀ ਸ਼ੂਰੁਆਤ ਮਹਾਰਾਨਾ ਪ੍ਰਤਾਪ ਸਕੂਲ ਪਠਾਨਕੋਟ ਤੋਂ ਕੀਤੀ ਗਈ। ਉਨਾਂ ਦੱਸਿਆ ਕਿ ਤਿਉਹਾਰਾਂ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਜਿਲੇ• ਅੰਦਰ “ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਸਿਹਤ ਵਿਭਾਗ ਪਠਾਨਕੋਟ ਵਲੋਂ ਫੂਡ ਅਵੇਅਰਨਸ ਸੰਬਧੀ ਖਾਣ ਪੀਣ ਦੀਆਂ ਵਸਤਾਂ ਜਿਵੇਂ ਮਠਾਈਆਂ, ਦੁੱਧ, ਦਹੀਂ, ਪਨੀਰ, ਫਲ-ਫਰੂਟ, ਕੋਲਡ ਡਰਿੰਕਸ ਆਦਿ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਮੌਕੇ ਤੇ ਹੀ ਮਿਲਾਵਟੀ ਸਮਾਨ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਇਸ ਤੋ ਇਲਵਾ ਨਕਲੀ ਦਵਾਈਆਂ ਦੀ ਗੈਰ-ਲਾਇਸੈਂਸ ਵਾਲੇ ਕੈਮਿਸਟਸ ਦੁਆਰਾ ਵਿਕਰੀ ਕਰਨ ਰੋਕਣ ਲਈ ਵਿਭਾਗ ਦੀਆਂ ਟੀਮਾਂ ਵਲੋ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਕੋਟਪਾ ਐਕਟ 2003 ਦੀ ਉਲੰਗਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ।
 

© 2016 News Track Live - ALL RIGHTS RESERVED