ਪੰਜਾਬ ਰੋਡਵੇਜ ਵੱਲੋਂ ਜਿਲ•ਾ ਨਿਵਾਸੀਆਂ ਨੂੰ ਆਨ ਲਾਈਨ ਟਿਕਟ ਬੂਕਿੰਗ ਸੁਵਿਧਾ ਦਾ ਤੋਹਫਾ

Nov 16 2018 04:16 PM
ਪੰਜਾਬ ਰੋਡਵੇਜ ਵੱਲੋਂ ਜਿਲ•ਾ ਨਿਵਾਸੀਆਂ ਨੂੰ ਆਨ ਲਾਈਨ ਟਿਕਟ ਬੂਕਿੰਗ ਸੁਵਿਧਾ ਦਾ ਤੋਹਫਾ


ਪਠਾਨਕੋਟ
ਪੰਜਾਬ ਰੋਡਵੇਜ ਵਿਭਾਗ ਪਠਾਨਕੋਟ ਵੱਲੋਂ ਜਿਲ•ਾ ਪਠਾਨਕੋਟ ਵਿੱਚ ਇੱਕ ਨਿਵੇਕਲੀ ਪਹਿਲ ਕੀਤੀ ਗਈ ਹੈ, ਜਿਸ ਅਧੀਨ ਲੋਕ ਹੁਣ ਪਠਾਨਕੋਟ ਤੋਂ ਦਿੱਲੀ ਅਤੇ ਪਠਾਨਕੋਟ ਤੋਂ ਚੰਡੀਗੜ• ਤੱਕ ਦਾ ਸਫਰ ਤੈਅ ਕਰਨ ਦੇ ਲਈ ਪੰਜਾਬ ਰੋਡਵੇਜ ਦੀ ਆਨ ਲਾਈਨ ਟਿਕਟ ਬੂਕਿੰਗ ਕਰਵਾ ਸਕਦੇ ਹਨ। ਇਹ  ਜਾਣਕਾਰੀ  ਸ੍ਰੀ ਰਾਮਵੀਰ ਜੀ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। 
 ਸ੍ਰੀ ਰਾਮਵੀਰ ਜੀ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਪੰਜਾਬ ਰੋਡਵੇਜ ਦੀ ਬੱਸ ਵਿੱਚ ਸਫਰ ਕਰਨ ਦੇ ਲਈ ਆਨ ਲਾਈਨ ਟਿਕਟ ਬੂਕਿੰਗ ਨਾਲ ਜਿੱਥੇ ਲੋਕਾਂ ਦੀ ਪ੍ਰੇਸਾਨੀ ਘੱਟ ਹੋਈ ਹੈ ਉਸ ਦੇ ਨਾਲ ਹੀ ਸਰਕਾਰ ਦੇ ਰੈਵਨਿਊ ਵਿੱਚ ਵੀ ਵਾਧਾ ਹੋਇਆ ਹੈ। ਉਨ•ਾਂ ਦੱਸਿਆ ਕਿ ਪਹਿਲਾ ਜਿੱਥੇ ਸਵਾਰੀਆਂ ਨੂੰ ਪਠਾਨਕੋਟ ਤੋਂ ਚੰਡੀਗੜ• ਅਤੇ ਦਿੱਲੀ ਜਾਣ ਦੇ ਲਈ ਲਾਈਨਾਂ ਵਿੱਚ ਲੱਗ ਕੇ ਟਿਕਟ ਲੈਣੀ ਪੈਂਦੀ ਸੀ ਅਤੇ ਟਿਕਟ ਮਿਲਣ ਮਗਰੋਂ ਵੀ ਸੀਟ ਮਿਲੇਗੀ ਜਾਂ ਨਹੀਂ ਮਿਲੇਗੀ ਇਸ  ਬਾਰੇ ਵੀ ਕੋਈ ਜਾਣਕਾਰੀ ਨਹੀਂ ਹੁੰਦੀ ਸੀ।
Ê ਉਨ•ਾਂ ਦੱਸਿਆ ਕਿ ਪੰਜਾਬ ਰੋਡਵੇਜ ਡਿਪੂ ਪਠਾਨਕੋਟ ਵੱਲੋਂ ਪੰਜਾਬ ਵਿੱਚ ਇਹ ਪਹਿਲ ਕੀਤੀ ਹੈ ਕਿ ਹੁਣ ਕੋਈ ਵੀ ਵਿਅਕਤੀ www.punbusonline.com ਜਾਂ travelyari.com ਆਨ ਲਾਈਨ ਟਿਕਟ ਦੀ ਬੂਕਿੰਗ ਕਰਵਾ ਸਕਦਾ ਹੈ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਭਾਗ ਵੱਲੋਂ punbus Punjab roadway ਨਾਮ ਦਾ ਇੱਕ ਮੋਬਾਇਲ ਐਪ ਵੀ ਲਾਂਚ ਕੀਤਾ ਗਿਆ ਹੈ , ਜਿਸ ਨੂੰ ਕੋਈ ਵੀ ਵਿਅਕਤੀ ਆਪਣੇ ਮੋਬਾਇਲ ਦੇ ਪਲੇ ਸਟੋਰ ਵਿੱਚ ਜਾਂ ਕੇ ਡਾਊਨਲੋਡ ਕਰ ਸਕਦਾ ਹੈ। ਉਨ•ਾਂ ਦੱਸਿਆ ਕਿ ਆਨ ਲਾਈਨ ਇਸ ਸੁਵਿਧਾ ਵਿੱਚ ਜਿੱਥੇ ਪਠਾਨਕੋਟ ਤੋਂ ਚੰਡੀਗੜ• ਅਤੇ ਪਠਾਨਕੋਟ ਦੇ ਹੋਰਨਾਂ ਸਥਾਨਾਂ ਦਾ ਕਿਰਾਇਆ, ਸਫਰ ਦੀ ਦੂਰੀ ਅਤੇ ਕਿੰਨੇ ਸਮੇਂ ਵਿੱਚ ਦਿੱਲੀ ,ਚੰਡੀਗੜ• ਜਾਂ ਹੋਰ ਕਿਸੇ ਸਥਾਨ ਤੇ ਪਹੁੰਚਿਆ ਜਾ ਸਕਦਾ ਹੈ ਦੇ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਠਾਨਕੋਟ ਤੋਂ ਉਪਰੋਕਤ ਸਥਾਨਾਂ ਦੇ ਬੱਸ ਦੇ ਚੱਲਣ ਦਾ ਸਮਾਂ ਵੀ ਦਿਖਾਇਆ ਗਿਆ ਹੈ।  ਉਨ•ਾਂ ਦੱਸਿਆ ਕਿ ਇਸ ਸੁਵਿਧਾ ਦੀ ਸਵਾਰੀ ਨੂੰ ਸਭ ਤੋਂ ਵਿਸ਼ੇਸ ਸੁਵਿਧਾ ਇਹ ਹੈ ਕਿ ਉਹ ਬੂਕਿੰਗ ਦੇ ਦੋਰਾਨ ਅਪਣੀ ਮਨਪਸੰਦ ਸੀਟ ਵੀ ਬੂੱਕ ਕਰਵਾ ਸਕਦਾ ਹੈ ਅਤੇ ਇਸ ਸੁਵਿਧਾ ਵਿੱਚ ਨਿਰਧਾਰਤ ਕਿਰਾਇਆ ਹੀ ਲਿਆ ਜਾਂਦਾ ਹੈ ਅਤੇ ਵਾਧੂ ਕਿਸੇ ਵੀ ਤਰ•ਾ ਦਾ ਚਾਰਜ ਨਹੀਂ ਲਿਆ ਜਾਂਦਾ। ਉਨ•ਾਂ ਦੱਸਿਆ ਕਿ ਇਸ ਆਨ ਲਾਈਨ ਬੂਕਿੰਗ ਦੇ ਚਲਦਿਆਂ ਪਿਛਲੇ ਕਰੀਬ 2 ਤੋਂ ਤਿੰਨ ਹਫਤਿਆਂ ਦੇ ਸਮੇਂ ਅੰਦਰ ਪਠਾਨਕੋਟ ਤੋਂ ਕਰੀਬ 800 ਟਿਕਟਾਂ ਬੁੱਕ ਕੀਤੀਆਂ ਗਈਆਂ ਹਨ ਜਿਸ ਨਾਲ ਸਰਕਾਰ ਦੇ ਰੈਵਨਿਊ ਵਿੱਚ ਵਾਧਾ ਹੋਇਆ ਹੈ। ਉਨ•ਾਂ ਦੱਸਿਆ ਕਿ ਇਸ ਸੁਵਿਧਾ ਨੂੰ ਪਠਾਨਕੋਟ ਤੋਂ ਸੁਰੂ ਕਰਨ ਲਈ ਪੰਜਾਬ ਰੋਡਵੇਜ ਡਿਪੂ ਪਠਾਨਕੋਟ ਦੇ ਜਨਰਲ ਮੈਨੇਜਰ ਇੰਦਰਜੀਤ ਸਿੰਘ ਚਾਵਲਾ ਦਾ ਬਹੁਤ ਸਹਿਯੋਗ ਰਿਹਾ ਹੈ ਇਸ ਲਈ ਉਹ ਸ. ਇੰਦਰਜੀਤ ਸਿੰਘ ਚਾਵਲਾ ਨੂੰ ਉਪਰੋਕਤ ਸੁਵਿਧਾ ਦੇ ਲਈ ਵਧਾਈ ਦਿੰਦੇ ਹਨ। 

© 2016 News Track Live - ALL RIGHTS RESERVED