ਲਿਆਣਕਾਰੀ ਯੋਜਨਾਵਾਂ ਨੂੰ ਲਾਗੂ ਕਰਨ ਦੀ ਸਹੁੰ ਚੁੱਕੀ ਜਾਵੇਗੀ

Nov 17 2018 03:44 PM
ਲਿਆਣਕਾਰੀ ਯੋਜਨਾਵਾਂ ਨੂੰ ਲਾਗੂ ਕਰਨ ਦੀ ਸਹੁੰ ਚੁੱਕੀ ਜਾਵੇਗੀ

ਜਲੰਧਰ

ਪੰਜ ਸੂਬਿਆਂ 'ਚ ਚਲ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਵੱਲੋਂ ਕਲਿਆਣਕਾਰੀ ਯੋਜਨਾਵਾਂ ਨੂੰ ਲਾਗੂ ਕਰਨ ਦੀ ਸਹੁੰ ਚੁੱਕੀ ਜਾਵੇਗੀ। ਅਜਿਹਾ ਕਰਨ ਦਾ ਮੁੱਖ ਉਦੇਸ਼ ਗਰੀਬਾਂ, ਦਲਿਤਾਂ ਅਤੇ ਹੇਠਲੇ ਵਰਗ ਦੇ ਲੋਕਾਂ ਦਾ ਭਰੋਸਾ ਜਿੱਤਣਾ ਹੈ। ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਸਬੰਧੀ ਸਾਰੇ ਸਬੰਧਤ ਸੂਬਿਆਂ ਦੇ ਪ੍ਰਮੁੱਖ ਨੇਤਾਵਾਂ ਨੂੰ ਕਲਿਆਣਕਾਰੀ ਯੋਜਨਾਵਾਂ ਨੂੰ ਲੈ ਕੇ ਜਨਤਾ ਦਰਮਿਆਨ ਸਹੁੰ ਚੁੱਕਣ ਲਈ ਕਿਹਾ ਹੈ। ਰਾਜਸਥਾਨ 'ਚ ਅਸ਼ੋਕ ਗਹਿਲੋਤ ਨੇ ਆਪਣੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਕਲਿਆਣਕਾਰੀ ਯੋਜਨਾਵਾਂ ਜਿਨ੍ਹਾਂ 'ਚ ਮੁਫਤ ਦਵਾਈਆਂ ਵੰਡਣ ਦਾ ਪ੍ਰੋਗਰਾਮ, ਗਰੀਬਾਂ ਨੂੰ ਸਸਤੀ ਸਿੱਖਿਆ ਉਪਲੱਬਧ ਕਰਵਾਉਣਾ ਅਤੇ ਗਰੀਬ ਬਸਤੀਆਂ 'ਚ ਮੂਲ ਢਾਂਚੇ ਨੂੰ ਵਿਕਸਤ ਕਰਨਾ ਆਦਿ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਸੀ।

ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਨੌਜਵਾਨ ਵਰਗ ਪਿਛਲੇ ਕੁਝ ਮਹੀਨਿਆਂ ਤੋਂ ਭਾਜਪਾ ਤੋਂ ਵੱਖ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਲਈ ਨੌਜਵਾਨ ਵਰਗ 'ਚ ਬੇਰੋਜ਼ਗਾਰੀ ਨੂੰ ਦੂਰ ਕਰਨ ਲਈ ਪ੍ਰੋਗਰਾਮ ਕਾਂਗਰਸ ਵੱਲੋਂ ਸੱਤਾ 'ਚ ਆਉਣ 'ਤੇ ਲਾਗੂ ਕੀਤੇ ਜਾਣਗੇ। ਇਹ ਪ੍ਰੋਗਰਾਮ ਨੌਜਵਾਨਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਦੇ ਹਨ। ਪੰਜਾਬ 'ਚ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਦਾ ਸਫਲ ਪ੍ਰਯੋਗ ਕਰ ਚੁੱਕੇ ਹਨ ਅਤੇ ਉਨ੍ਹਾਂ ਨੇ ਘਰ-ਘਰ ਰੋਜ਼ਗਾਰ ਦੇਣ ਦੀ ਯੋਜਨਾ ਚੋਣਾਂ ਤੋਂ ਪਹਿਲਾਂ ਐਲਾਨ ਕੀਤੀ ਸੀ। ਇਸ ਦੇ ਲਈ ਬਕਾਇਦਾ ਹੁਣ ਰੋਜ਼ਗਾਰ ਮੇਲਿਆਂ ਦਾ ਆਯੋਜਨ ਹੋ ਰਿਹਾ ਹੈ। ਪੰਜਾਬ ਦੀ ਤਰਜ਼ 'ਤੇ ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼ 'ਚ ਕਿਸਾਨਾਂ ਦੀ ਕਰਜ਼ੇ ਮੁਆਫ ਕਰਨ ਦੇ ਵਾਅਦੇ ਨੂੰ ਵੀ ਚੋਣ ਮੈਨੀਫੈਸਟੋ ਦਾ ਹਿੱਸਾ ਬਣਾ ਦਿੱਤਾ ਗਿਆ ਹੈ।

© 2016 News Track Live - ALL RIGHTS RESERVED