ਹਮਲੇ ਦੀ ਜਾਂਚ ਕਰਨ ਲਈ ਐੱਨ. ਆਈ. ਏ. ਦੀ ਟੀਮ ਪਹੁੰਚ

Nov 19 2018 03:38 PM
ਹਮਲੇ ਦੀ ਜਾਂਚ ਕਰਨ ਲਈ ਐੱਨ. ਆਈ. ਏ. ਦੀ ਟੀਮ ਪਹੁੰਚ

ਅੰਮ੍ਰਿਤਸਰ :

ਰਾਜਾਸਾਂਸੀ ਦੇ ਨੇੜਲੇ ਪਿੰਡ ਅਦਲੀਵਾਲਾ 'ਚ ਐਤਵਾਰ ਸਵੇਰੇ ਨਿਰੰਕਾਰੀ ਭਵਨ ਵਿਚ ਹੋਏ ਗ੍ਰਨੇਡ ਹਮਲੇ ਦੀ ਜਾਂਚ ਕਰਨ ਲਈ ਐੱਨ. ਆਈ. ਏ. ਦੀ ਟੀਮ ਪਹੁੰਚ ਚੁੱਕੀ ਹੈ। ਐੱਨ. ਆਈ. ਏ. ਟੀਮ ਦੀ ਅਗਵਾਈ ਮੁਕੇਸ਼ ਸਿੰਘ ਕਰ ਰਹੇ ਹਨ, ਜੋ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨਗੇ। ਉਧਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮਾਮਲੇ ਵਿਚ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਸਾਰੇ ਮਾਮਲੇ ਦੀ ਸਮੀਖਿਆ ਲਈ ਬੈਠਕ ਵੀ ਬੁਲਾਈ ਹੈ। 
ਐੱਨ. ਆਈ. ਏ. ਤੇ ਫੋਰੈਂਸਿਕ ਟੀਮ ਵਾਰਦਾਤ ਵਾਲੀ ਸ਼ਾਮ ਹੀ ਮੌਕੇ 'ਤੇ ਪਹੁੰਚ ਚੁੱਕੀ ਸੀ ਪਰ ਕੁਝ ਹੀ ਸਮੇਂ ਬਾਅਦ ਟੀਮ ਵਾਪਸ ਪਰਤ ਗਈ। ਟੀਮ ਦਾ ਕਹਿਣਾ ਸੀ ਕਿ ਰਾਤ ਵੇਲੇ ਹਨੇਰਾ ਹੋਣ ਕਾਰਨ ਨਮੂਨੇ ਨਹੀਂ ਲਏ ਜਾ ਸਕਦੇ। ਫੋਰੈਂਸਿਕ ਟੀਮ ਨੇ ਸਤਿਸੰਗ ਭਵਨ ਦੇ ਅੰਦਰ ਉਸ ਥਾਂ ਦਾ ਵੀ ਦੌਰਾ ਕੀਤਾ ਸੀ ਜਿੱਥੇ ਧਮਾਕਾ ਹੋਇਆ ਸੀ। 
ਦੱਸਣਯੋਗ ਹੈ ਕਿ ਐਤਵਾਰ ਨੂੰ ਹੋਏ ਇਸ ਗ੍ਰਨੇਡ ਹਮਲੇ ਵਿਚ ਥਾਣਾ ਰਾਜਾਸਾਂਸੀ ਦੀ ਪੁਲਸ ਨੇ ਅਣਪਚਾਤੇ ਹਮਲਾਵਰਾ ਖਿਲਾਫ ਧਾਰਾ 302, 307, 452, 427, 341 ਤੇ 34 ਤਹਿਤ ਕੇਸ ਦਰਜ ਕੀਤਾ ਹੈ। ਐੱਸ. ਐੱਸ. ਪੀ. ਦਿਹਾਤੀ ਪਰਮਪਾਲ ਸਿੰਘ ਮੁਤਾਬਾਕ ਇਸ ਮਾਮਲੇ ਵਿਚ ਆਰਮਜ਼ ਐਕਟ 1959 ਦੀ ਧਾਰਾ 25, ਐਕਸਕਲੂਸਿਵ ਸਬਸਟਾਂਸ ਐਕਟ 3, 4, 5, 6 ਤੋਂ ਇਲਾਵਾ ਅਨਲਾਅ ਫੁਲ ਐਕਟੀਵਿਟੀਜ਼ ਐਕਟ 1967 ਤਹਿਤ ਧਾਰਾ 13 'ਚ ਪਰਚਾ ਦਿੱਤਾ ਗਿਆ ਹੈ। ਇਸ ਸਾਰੇ ਮਾਮਲੇ ਨੂੰ ਲੈ ਕੇ ਪੁਲਸ ਵਲੋਂ ਇਕ ਦਰਜਨ ਸ਼ੱਕੀ ਵਿਅਕਤੀਆਂ ਨੂੰ ਰਾਊਂਡਅੱਪ ਕੀਤਾ ਗਿਆ ਹੈ।

 

© 2016 News Track Live - ALL RIGHTS RESERVED