ਸਾਰੇ ਹਮਲੇ ਸਾਡੇ ਗੁਆਂਢੀ ਕਰਵਾ ਰਹੇ

Nov 19 2018 03:38 PM
ਸਾਰੇ ਹਮਲੇ ਸਾਡੇ ਗੁਆਂਢੀ ਕਰਵਾ ਰਹੇ

ਚੰਡੀਗੜ੍ਹ -

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਸਬੰਧੀ ਪੰਜਾਬ ਭਵਨ ਚੰਡੀਗੜ੍ਹ ਵਿਖੇ ਐਗਜੈਕਟਿਵ ਕਮੇਟੀ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 23 ਨਵੰਬਰ ਨੂੰ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਵ ਮੌਕੇ ਸਾਰਿਆਂ ਨੂੰ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ 'ਚ ਬੈਠਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਅੰਮ੍ਰਿਤਸਰ ਹਾਦਸੇ ਦੇ ਬਾਰੇ ਕਿਹਾ ਕਿ ਇਹ ਹਾਦਸਾ ਨਿੰਦਣਯੋਗ ਹੈ। ਮੈਨੂੰ ਬਹੁਤ ਜ਼ਿਆਦਾ ਸ਼ਰਮ ਆ ਰਹੀ ਹੈ ਕਿ ਪੰਜਾਬ 'ਚ ਇਹ ਸਭ ਕੁਝ ਹੋ ਰਿਹਾ ਹੈ। ਪੰਜਾਬ 'ਚ ਹੋਣ ਵਾਲੇ ਸਾਰੇ ਹਮਲੇ ਸਾਡੇ ਗੁਆਂਢੀ ਕਰਵਾ ਰਹੇ ਹਨ ਪਰ ਕਰਨ ਵਾਲੇ ਸਾਡੇ ਲੋਕ ਹਨ।

© 2016 News Track Live - ALL RIGHTS RESERVED