ਮਾਈਗ੍ਰੇਟਰੀ ਅਬਾਦੀ ਦੇ 4515ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਇਆਂ

Nov 21 2018 03:46 PM
ਮਾਈਗ੍ਰੇਟਰੀ ਅਬਾਦੀ ਦੇ 4515ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਇਆਂ


ਪਠਾਨਕੋਟ
“ਮਿਸ਼ਨ ਤੰਦਰੁਸਤ ਪੰਜਾਬ ਅਧੀਨ”ਸਿਵਲ ਸਰਜਨ ਪਠਾਨਕੋਟ ਡਾ.ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬੱਚਿਆਂ ਨੂੰ ਪੋਲੂ ਦੀ ਬੀਮਾਰੀ ਤੌਂ ਬਚਾਉਣ ਲਈ ਜਿਲੇ• ਅੰਦਰ ਤਿੰਨ ਦਿਨਾਂ ਸਭ ਨੈਸ਼ਨਲ ਮਾਈਗ੍ਰੇਟਰੀ ਪਲਸ ਪੋਲਿਓ ਦਾ ਦੂਜਾ ਰਾਂਊਡ ਮਿਤੀ 18 ਤੋਂ 20ਨੰਵਬਰ 2018 ਤੱਕ ਚਲਾਇਆ ਗਿਆ, ਜਿਸ ਦੌਰਾਨ 30 ਟੀਮਾਂ , 12 ਸੁਪਰਵਾਈਜ਼ਰ ਅਤੇ 60 ਟੀਮ ਮੈਬਰਾਂ ਜਿਲਾ• ਪਠਾਨਕੋਟ ਦੀ ਲੱਗਭਗ28,283ਮਾਈਗ੍ਰੇਟਰੀ ਅਬਾਦੀ ਦੇ 0 ਤੋਂ 5 ਸਾਲ ਤੱਕ ਦੇ 4515 ਬੱਚਿਆਂ ਨੂੰ ਪੋਲਿਓ ਦੀ ਵੈਕਸੀਨ ਪਿਲਾਈ ਗਈ। ਇਸ ਵਿਸ਼ੇਸ਼ ਮਾਈਗ੍ਰੇਟਰੀ ਪਲਸ ਪੋਲਿਓ  ਰਾਂਊਡ ਦੇ ਅਖੀਰੀ ਦਿਨ ਅੱਜ ਪ੍ਰੈਸ ਨੋਟ ਜਾਰੀ ਕਰਦਿਆਂ ਜਿਲਾ• ਟੀਕਾਕਰਨ ਅਫਸਰ ਡਾ.ਕਿਰਨ ਬਾਲਾ ਨੇ ਦੱਸਿਆ ਕਿ ਭਾਵੇਂ ਪਿੱਛਲੇ 6-7 ਸਾਲਾਂ ਦੌਰਾਨ ਪੋਲਿਓ ਦਾ ਭਾਰਤ ਵਿੱਚ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਪਰ ਫਿਰ ਵੀ ਗਵਾਂਡੀ ਦੇਸ਼ ਪਾਕਿਸਤਾਨ ਵਿੱਚ ਪੋਲਿਓ ਦੇ ਵਾਇਰਸ ਦਾ ਸੰਚਾਰ ਅਜੇ ਵੀ ਜਾਰੀ ਹੈ। ਇਹ ਵਾਇਰਸ ਭਾਰਤ ਵਿੱਚ ਵੀ ਆ ਸਕਦਾ ਹੈ ਅਤੇ ਪੋਲਿਓ ਦੀਆਂ ਬੂੰਦਾਂ ਨਾ ਪੀਣ ਵਾਲੇ ਬੱਚਿਆਂ ਲਈ ਖਤਰਾ ਪੈਦਾ ਕਰ ਸਕਦਾ ਹੈ। ਉਨਾਂ ਕਿਹਾ ਕਿ ਰੋਜ਼ੀ ਰੋਟੀ ਕਮਾਉਣ ਲਈ ਅਕਸਰ ਪੰਜਾਬ ਤੋਂ ਬਾਹਰਲੇ ਸੂਬਿਆਂਤੋਂ ਬਹੁਤ ਸਾਰੀ ਮਾਈਗ੍ਰੇਟਰੀ ਜਨਸੰਖਿਆ ਇੱਥੇ ਆ ਜਾਂਦੀ ਹੈ। ਆਪਣੀ ਰਿਹਾਇਸ਼ ਬਦਲਦੇ ਰਹਿਣ ਕਾਰਨ ਕਈ ਵਾਰ ਇਨਾਂ ਦੇ ਬੱਚੇ ਪੋਲਿਓ ਦੀਆਂ ਬੂੰਦਾ ਪੀਣ ਤੋਂ ਵਾਂਝੇ ਰਹਿ ਜਾਂਦੇ ਹਨ।ਇਹਨਾਂ ਬੱਚਿਆਂ ਵਿੱਚ ਪੋਲਿਓ ਦੀ ਮੁੰਕਮਲ ਰੋਕਥਾਮ ਲਈ ਸਿਹਤ ਵਿਭਾਗ ਪਠਾਨਕੋਟ ਵਲੋਂ 18 ਨੰਵਬਰ ਤੋਂ 20 ਨੰਵਬਰ 2018 ਤੱਕ ਮਾਈਗ੍ਰੇਟਰੀ ਪਲਸ ਪੋਲਿਓ  ਮੁੰਹਿਮ ਉਲੀਕੀ ਗਈ ਸੀ ਜਿਸ ਅਧੀਨ ਜਿਲਾ• ਪਠਾਨਕੋਟ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਮਿਹਨਤ ਸਦਕਾ ਮਿੱਥੇ ਗਏ ਟੀਚੇ 4040 ਨਾਲੋ ਵੱਧ ਟੀਚਾ 4515 ਬੱਚਿਆਂ ਨੂੰ ਕਵਰ ਕਰਕੇ 111.76 ਪ੍ਰਤੀਸ਼ਤ ਕੰਮ ਨੂੰ ਸੁਚਾਰੂ ਢੰਗ ਨਾਲ ਨੇਪੜੇ ਚਾੜਿਆ ਹੈ। ਉਨਾਂ ਦੱਸਿਆ ਕਿ ਪ੍ਰਵਾਸੀ ਪਰਿਵਾਰਾਂ ਦੇ ਬੱਚਿਆਂ ਨੂੰ ਪੋਲਿਓ ਦੀ ਬੀਮਾਰੀ ਤੋਂ ਬਚਾਉਣ ਲਈ ਸਿਹਤ ਵਿਭਾਗਵਲੋ ਹਰ ਸਾਲ ਸਭ ਨੈਸ਼ਨਲ ਮਾਈਗ੍ਰੇਟਰੀ ਪਲਸ ਪੋਲਿਓ ਮੁੰਹਿਮ ਚਲਾਈ ਜਾਂਦੀ ਹੈ।

© 2016 News Track Live - ALL RIGHTS RESERVED