1227 ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਲਈ ਰਵਾਨਾ

Nov 21 2018 03:46 PM
1227 ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਲਈ ਰਵਾਨਾ

ਅੰਮ੍ਰਿਤਸਰ

ਸ੍ਰੀ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ 1227 ਸ਼ਰਧਾਲੂਆਂ ਦਾ ਜੱਥਾ ਅੱਜ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਪਾਕਿਸਤਾਨ ਲਈ ਰਵਾਨਾ ਹੋ ਗਿਆ ਹੈ। ਐੱਸ. ਜੀ. ਪੀ. ਸੀ. ਦੀ ਅਗਵਾਈ 'ਚ ਪਾਕਿ ਲਈ ਰਵਾਨਾ ਹੋਇਆ ਸ਼ਰਧਾਲੂਆਂ ਦਾ ਇਹ ਜੱਥਾ 10 ਦਿਨ ਤੱਕ ਪਾਕਿਸਤਾਨ ਰਹੇਗਾ ਤੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਤੋਂ ਬਾਅਦ 30 ਨਵੰਬਰ ਨੂੰ ਵਾਪਿਸ ਪਰਤੇਗਾ। ਇਸ ਮੌਕੇ ਜਿਥੇ ਗੁਰੂਘਰ ਜਾਣ ਵਾਲੀ ਸੰਗਤ 'ਚ ਉਤਸ਼ਾਹ ਦੇਖਣ ਨੂੰ ਮਿਲਿਆ ਉਥੇ ਹੀ ਵੀਜ਼ਾ ਨਾ ਮਿਲਣ ਕਾਰਨ ਵਾਪਸ ਪਰਤਣ ਵਾਲੀ ਸੰਗਤ ਕਾਫੀ ਨਿਰਾਸ਼ ਦਿਖਾਈ ਵੀ ਦਿੱਤੀ। 

ਇਸ ਮੌਕੇ ਐੱਸ. ਜੀ. ਪੀ. ਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿਸਤਾਨ ਰਵਾਨਾ ਹੋ ਰਹੇ ਜੱਥੇ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ। ਦੱਸ ਦੇਈਏ ਕਿ ਐੱਸ. ਜੀ. ਪੀ. ਸੀ. ਵਲੋਂ 1630 ਵੀਜ਼ੇ ਭੇਜੇ ਗਏ ਸਨ, ਜਿਨ੍ਹਾਂ ‘ਚੋਂ 1227 ਸ਼ਰਧਾਲੂਆਂ ਨੂੰ ਹੀ ਵੀਜ਼ਾ ਮਿਲ ਸਕਿਆ ਹੈ।

© 2016 News Track Live - ALL RIGHTS RESERVED