ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਿੰਡ ਸ਼ਰਮੋ ਲਾਹੜੀ ਵਿਖੇ ਜਾਗਰੂਕਤਾ ਕੈਂਪ ਲਗਾਇਆ

Nov 23 2018 03:09 PM
ਮਿਸ਼ਨ ਤੰਦਰੁਸਤ ਪੰਜਾਬ ਤਹਿਤ  ਪਿੰਡ ਸ਼ਰਮੋ ਲਾਹੜੀ ਵਿਖੇ  ਜਾਗਰੂਕਤਾ ਕੈਂਪ ਲਗਾਇਆ

ਪਠਾਨਕੋਟ

ਡੇਅਰੀ ਵਿਕਾਸ ਵਿਭਾਗ ਪਠਾਨਕੋਟ ਵੱਲੋਂ ਮਿਸ਼ਨਤੰਦਰੁਸਤ ਪੰਜਾਬ ਤਹਿਤ ਬਲਾਕ ਘਰੋਟਾ ਦੇ ਪਿੰਡ ਸ਼ਰਮੋ ਲਾਹੜੀ ਵਿਖੇ ਇੱਕਰੋਜ਼ਾ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸ੍ਰੀਕਸ਼ਮੀਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਨੇ ਬਤੌਰ ਮੁੱਖਮਹਿਮਾਨ ਵਜੋਂ ਸ਼ਿਰਕਤ ਕਰਕੇ ਲੋਕਾਂ ਨੂੰ ਡੇਅਰੀ ਵਿਕਾਸ ਵਿਭਾਗ ਵੱਲੋਂ ਚਲਾਈਆਂਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ

ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਨੇ ਦੱਸਿਆ ਕਿ ਡੇਅਰੀਵਿਭਾਗ ਨਾਲ ਸਬੰਧਤ ਕਰਜ਼ਾ ਅਤੇ ਸਬਸਿਡੀ ਸਕੀਮਾਂ ਤੋਂ ਇਲਾਵਾ ਵਿਭਾਗ ਵੱਲੋਂਉੱਚੇਚੇ ਤੌਰ ਹਰੀਜਨ ਜਾਤੀ ਨਾਲ ਸਬੰਧਤ ਨੌਜਵਾਨਾਂ ਨੂੰ ਮੁਫਤ ਟ੍ਰੇਨਿੰਗ ਦੇਣ ਦੇਨਾਲ ਵਜੀਫਾ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਦੋ ਹਫਤਿਆਂ ਦੀ ਟ੍ਰੇਨਿੰਗਵਿੱਚ 2000 ਰੁਪਏ ਦੀ ਵਜੀਫਾ ਰਾਸ਼ੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸਟ੍ਰੇਨਿੰਗ ਵਿੱਚ ਹਿੱਸਾ ਲੈਣ ਲਈ ਉਮੀਦਵਾਰ 3 ਦਸੰਬਰ ਨੂੰ ਜ਼ਿਲ੍ਹਾ ਪ੍ਰਬੰਧਕੀਕੰਪਲੈਕਸ ਮਲਿਕਪੁਰ (ਪਠਾਨਕੋਟ) ਵਿੱਚ ਡੇਅਰੀ ਵਿਕਾਸ ਵਿਭਾਗ ਪਠਾਨਕੋਟ ਦੇਦਫਤਰ ਵਿਖੇ ਇੰਟਰਵਿਊ ਦੇ ਸਕਦੇ ਹਨ ਅਤੇ ਇਸ ਇੰਟਰਵਿਊ ਵਿੱਚ ਸਲੈਕਟਕੀਤੇ ਗਏ ਉਮੀਦਵਾਰਾਂ ਦੀ ਟੇ੍ਰਨਿੰਗ ਅੰਮਿ੍ਰਤਸਰ ਵਿਖੇ ਹੋਵੇਗੀ। ਉਨ੍ਹਾਂ ਨੇਦੱਸਿਆ ਕਿ ਇਸ ਕੈਂਪ ਵਿੱਚ ਫਾਰਮਰਾਂ ਨੂੰ ਪਸ਼ੂਆਂ ਦੀਆਂ ਨਸਲਾਂ, ਬੀਮਾਰੀਆਂ,ਘਰੇਲੂ ਫੀਡ ਤਿਆਰ ਕਰਨਾ ਅਤੇ ਦੁੱਧ ਤੋਂ ਦੁੱਧ ਪ੍ਰਦਾਰਥ ਤਿਆਰ ਕਰਨ ਸਬੰਧਜਾਗਰੂਕ ਕੀਤਾ।ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਨੇ ਦੱਸਿਆ ਕਿ ਇਸ ਕੈਂਪਵਿੱਚ ਫਾਰਮਾਂ ਨੂੰ 2 ਤੋਂ 10 ਪਸ਼ੂਆਂ ਦੇ ਡੇਅਰੀ ਫਾਰਮ ਬੈਂਕ ਤੋਂ ਕਰਜ਼ਾ ਲੈ ਕੇ ਖੋਲਣ‘ਤੇ ਸਰਕਾਰ ਵੱਲੋਂ ਜਨਰਲ ਨੂੰ 25 ਪ੍ਰਤੀਸ਼ਤ ਅਤੇ ਹਰੀਜਨ ਨੂੰ 33 ਪ੍ਰਤੀਸ਼ਤਸਬਸਿਡੀ ਦਿੱਤੇ ਜਾਣ ਦਾ ਪ੍ਰਬੰਧ ਹੈ। ਇਸ ਕੈਂਪ ਵਿੱਚ ਵਿੱਚ ਡਾ. ਸੁਰਿੰਦਰ ਸਿੰਘਸਹਾਇਕ ਪ੍ਰੋਫੈਸਰ ਕੇਵੀਕੇ ਘੋਹ, ਡਾ. ਵਿਜੇ ਸਪੋਲੀਆ ਵੈਟਰਨਰੀ ਅਫਸਰਕਾਨਵਾਂ ਨੇ ਸ਼ਾਮਲ ਹੋ ਕੇ ਡੇਅਰੀ ਕਿੱਤੇ ਦੇ ਨਾਲ-ਨਾਲ ਭੇਡਾਂ, ਵਿਕਰੀਆਂ, ਸੂਰ ਅਤੇਮੁਰਗੀ ਪਾਲਣ ਸਹਾਇਕ ਧੰਦਿਆਂ ਬਾਰੇ ਵੀ ਜਾਣਕਾਰੀ ਦਿੱਤੀ।

© 2016 News Track Live - ALL RIGHTS RESERVED