30 ਝੁੱਗੀਆਂ ਅਚਾਨਕ ਭਡ਼ਕੀ ਅੱਗ ਨਾਲ ਸਡ਼ ਕੇ ਸੁਆਹ

Nov 24 2018 03:28 PM
30 ਝੁੱਗੀਆਂ ਅਚਾਨਕ ਭਡ਼ਕੀ ਅੱਗ ਨਾਲ ਸਡ਼ ਕੇ ਸੁਆਹ

ਮੇਹਟੀਆਣਾ

ਪਿੰਡ ਫਲਾਹੀ ਵਿਖੇ ਪ੍ਰਵਾਸੀ ਮਜ਼ਦੂਰਾਂ ਦੀਆਂ ਲਗਭਗ 30 ਝੁੱਗੀਆਂ ਅਚਾਨਕ ਭਡ਼ਕੀ ਅੱਗ ਨਾਲ ਸਡ਼ ਕੇ ਸੁਆਹ ਹੋ ਗਈਅਾਂ। ਘਰੇਲੂ ਵਰਤੋਂ ਦਾ ਸਾਮਾਨ ਤੇ ਝੁੱਗੀਆਂ ’ਚ ਪਈ ਲੱਖਾਂ ਰੁਪਏ ਦੀ ਨਕਦੀ ਵੀ ਅੱਗ ਦੀ ਭੇਟ ਚਡ਼੍ਹ ਗਈ। 
ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਬਾਅਦ ਦੁਪਹਿਰ ਕਰੀਬ 3 ਵਜੇ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅੱਗ ਲੱਗਣ ਨਾਲ ਝੁੱਗੀਆਂ ’ਚ ਰੱਖੇ ਘਰੇਲੂ ਵਰਤੋਂ ਦੇ ਸਾਮਾਨ ਸਮੇਤ 2 ਗੈਸ ਸਿਲੰਡਰ, ਕੱਪਡ਼ੇ ਆਦਿ ਸੜ  ਕੇ  ਸੁਆਹ ਹੋ ਗਏ। ਪੀਡ਼ਤ ਪ੍ਰਵਾਸੀ ਰੋਹਣ ਲਾਲ ਠੇਕੇਦਾਰ ਨੇ ਰੋਂਦੇ ਹੋਏ ਦੱਸਿਆ ਕਿ ਉਸ ਨੇ ਮਟਰਾਂ ਦੀ ਖੇਤੀ ਤੋਂ ਕਮਾਏ ਸਾਢੇ 4 ਲੱਖ ਰੁਪਏ ਝੁੱਗੀ ’ਚ ਪਏ ਬਕਸੇ ’ਚ ਰੱਖੇ ਹੋਏ ਸਨ, ਜੋ ਕਿ ਅੱਗ ’ਚ ਸਡ਼ ਕੇ ਸੁਆਹ ਹੋ ਗਏ। ਇਸੇ ਤਰ੍ਹਾਂ 7500 ਰੁਪਏ ਮਟਰਾਂ ਦੇ ਜ਼ਿਮੀਂਦਾਰ ਨੂੰ ਦੇਣ ਲਈ ਲੈ ਕੇ ਆਇਆ ਸੀ, ਉਹ  ਵੀ  ਅੱਗ  ਦੀ ਭੇਟ ਚਡ਼੍ਹ ਗਿਆ। 
ਇਸੇ ਤਰ੍ਹਾਂ ਹੋਰ ਪ੍ਰਵਾਸੀਆਂ ਨੇ ਮਟਰਾਂ ਦੇ ਪੈਸੇ ਕਮਾ ਕੇ ਝੁੱਗੀਆਂ ’ਚ ਹੀ ਰੱਖੇ ਹੋਏ ਸਨ, ਜੋ ਸੜ ਕੇ ਸੁਆਹ ਹੋ ਚੁੱਕੇ ਹਨ। ਭਾਵੇਂ  ਅੱਗ ਲੱਗਣ ਦੀ  ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀ ਗੱਡੀ ਘਟਨਾ ਵਾਲੀ ਥਾਂ ਪਹੁੰਚੀ ਪਰ ਉਦੋਂ ਤੱਕ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ’ਚ ਪਿਆ ਸਾਮਾਨ ਸਡ਼ ਕੇ ਸੁਆਹ ਹੋ ਚੁੱਕਾ ਸੀ। 
ਨੰਬਰਦਾਰ ਜੋਗਿੰਦਰ ਪਾਲ ਫਲਾਹੀ ਨੇ ਇਸ ਦੁੱਖ ਦੀ ਘਡ਼ੀ ’ਚ ਪੀਡ਼ਤ ਪ੍ਰਵਾਸੀਆਂ ਲਈ ਮਦਦ ਦੀ ਅਪੀਲ ਕੀਤੀ। ਇਸ ਘਟਨਾ ਦਾ ਸੁਖਦ ਪਹਿਲੂ ਇਹ ਰਿਹਾ ਕਿ  ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

© 2016 News Track Live - ALL RIGHTS RESERVED