ਛੇ ਕਸ਼ਮੀਰੀ ਜਵਾਨਾਂ ਨੂੰ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਹਿਰਾਸਤ 'ਚ ਲੈ ਲਿਆ

Nov 26 2018 03:23 PM
ਛੇ ਕਸ਼ਮੀਰੀ ਜਵਾਨਾਂ ਨੂੰ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਹਿਰਾਸਤ 'ਚ ਲੈ ਲਿਆ

ਪਠਾਨਕੋਟ -

ਪੁਲਿਸ ਨੇ ਬੀਤੀ ਰਾਤ ਜੰਮੂ ਤੋਂ ਅਜਮੇਰ ਜਾ ਰਹੀ ਪੂਜਾ ਐਕਸਪ੍ਰੈੱਸ ਨੂੰ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ 'ਤੇ ਰੋਕ ਕੇ ਇਕ ਘੰਟੇ ਤਕ ਤਲਾਸ਼ੀ ਲਈ। ਟਰੇਨ 'ਚ ਸਵਾਰ ਛੇ ਕਸ਼ਮੀਰੀ ਜਵਾਨਾਂ ਨੂੰ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਹਿਰਾਸਤ 'ਚ ਲੈ ਲਿਆ। ਹਾਲਾਂਕਿ ਜਾਂਚ ਪੜਤਾਲ ਤੋਂ ਬਾਅਦ ਸਾਰਿਆਂ ਨੂੰ ਛੱਡ ਦਿੱਤਾ ਗਿਆ। ਇਨ੍ਹਾਂ 'ਚੋਂ ਤਿੰਨ ਨੌਜਵਾਨ ਵਿਦਿਆਰਥੀ ਨਿਕਲੇ। ਫੜੇ ਗਏ ਨੌਜਵਾਨਾਂ 'ਚੋਂ ਇਕ ਜੋਧਪੁਰ 'ਚ ਐੱਮਟੈੱਕ ਕਰ ਰਿਹਾ ਸੀ। ਉਹ ਐਤਵਾਰ ਸਵੇਰੇ ਹੀ ਆਪਣਾ ਮੋਟਰਸਾਈਕਲ ਲੈਣ ਘਰ ਆਇਆ ਸੀ। ਪੁਲਿਸ ਨੇ ਪਠਾਨਕੋਟ 'ਚ ਉਸ ਨੂੰ ਜਿਥੇ ਮੋਟਰਸਾਈਕਲ ਨਾਲ ਉਤਾਰ ਲਿਆ, ਉਥੇ ਹੀ ਉਸ ਦੇ ਦੋ ਹੋਰ ਸਾਥੀਆਂ ਨੂੰ ਵੀ ਟਰੇਨ 'ਚੋਂ ਉਤਾਰ ਲਿਆ। ਉਨ੍ਹਾਂ ਕੋਲੋਂ ਸੀਆਈਏ ਥਾਣੇ 'ਚ ਲਿਜਾ ਕੇ ਪੱੁਛਗਿੱਛ ਕੀਤੀ ਗਈ। ਪੱੁਛਗਿੱਛ ਦੌਰਾਨ ਤਿੰਨੋਂ ਵਿਦਿਆਰਥੀ ਨਿਕਲੇ। ਇਕ ਬੀਏ ਦਾ ਸਟੂਡੈਂਟ ਸੀ ਅਤੇ ਉਸ ਦੇ ਪਿਤਾ ਫੌਜ 'ਚੋਂ ਸੇਵਾ-ਮੁਕਤ ਹਨ। ਜੀਆਰਪੀ ਨੇ ਇਨ੍ਹਾਂ ਸਾਰਿਆਂ ਨੂੰ ਅੱਜ ਤੜਕੇ ਤਿੰਨ ਵਜੇ ਜੰਮੂ-ਕਸ਼ਮੀਰ ਪੁਲਿਸ ਦੇ ਐੱਸਪੀ ਰੈਂਕ ਦੇ ਅਧਿਕਾਰੀ ਨੂੰ ਸੌਂਪ ਦਿੱਤਾ, ਜਿਥੇ ਉਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ। ਦਰਅਸਲ ਜੰਮੂ ਪੁਲਿਸ ਦੇ ਸੀਨੀਅਰ ਅਧਿਕਾਰੀ ਕੋਲੋਂ ਪਠਾਨਕੋਟ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਅੱਤਵਾਦੀ ਜ਼ਾਕਿਰ ਹੁਸੈਨ ਨਾਲ ਸਬੰਧਤ ਦੋ ਅੱਤਵਾਦੀ ਬੁਲਟ ਮੋਟਰਸਾਈਕਲ (ਜੇਕੇ-13-ਡੀ-9363) 'ਤੇ ਜੰਮੂ ਪਹੰੁਚੇ ਸਨ। ਉਹ ਦੋਵੇਂ ਇਸ ਮੋਟਰਸਾਈਕਲ ਜਾਂ ਫਿਰ ਰਾਜਸਥਾਨ ਜਾਣ ਵਾਲੀ ਕਿਸੇ ਟਰੇਨ ਜ਼ਰੀਏ ਦਿੱਲੀ ਜਾਣ ਦੀ ਫਿਰਾਕ 'ਚ ਹਨ। ਸੂਚਨਾ ਇਹ ਵੀ ਹੈ ਕਿ ਇਨ੍ਹਾਂ ਕੋਲ ਬੰਬ ਵੀ ਹੋ ਸਕਦਾ ਹੈ। ਪੁਲਿਸ ਨੇ ਇਸ ਆਧਾਰ 'ਤੇ ਹੀ ਰਾਤ ਕਰੀਬ ਅੱਠ ਵਜੇ ਪੂਜਾ ਐਕਸਪ੍ਰੈੱਸ ਰੋਕ ਕੇ ਤਲਾਸ਼ੀ ਲਈ ਸੀ। ਹਾਲਾਂਕਿ ਪੱੁਛਗਿੱਛ ਤੋਂ ਬਾਅਦ ਮਾਮਲਾ ਕੁਝ ਹੋਰ ਹੀ ਨਿਕਲਿਆ।

© 2016 News Track Live - ALL RIGHTS RESERVED