ਆਰਮੀ ਪਬਲਿਕ ਸਕੂਲ ਦੇ ਵਿਦਿਆਰਥੀ ਮਿਲੇ ਡਿਪਟੀ ਕਮਿਸ਼ਨਰ ਨੂੰ

Oct 19 2018 02:51 PM
ਆਰਮੀ ਪਬਲਿਕ ਸਕੂਲ ਦੇ ਵਿਦਿਆਰਥੀ ਮਿਲੇ ਡਿਪਟੀ ਕਮਿਸ਼ਨਰ ਨੂੰ


ਪਠਾਨਕੋਟ
ਆਰਮੀ ਪਬਲਿਕ ਸਕੂਲ ਮਾਮੂਨ ਮਿਲਟਰੀ ਸਟੇਸ਼ਨ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਇੱਕ ਸਮੂਹ ਨੇ ਸ਼੍ਰੀ ਰਾਮਵੀਰ (ਆਈ.ਏ.ਐਸ.) ਡਿਪਟੀ ਕਮਿਸ਼ਨਰ ਪਠਾਨਕੋਟ ਨਾਲ ਉਨ•ਾਂ ਦੇ ਸਥਾਨਕ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ (ਪਠਾਨਕੋਟ) ਵਿਖੇ ਸਥਿਤ ਦਫਤਰ ਵਿਖੇ ਇੱਕ ਮੁਲਾਕਾਤ ਕੀਤੀ। ਇਸ ਮੀਟਿੰਗ ਦੋਰਾਨ ਭਾਰਤ ਨੂੰ ਸਵੱਛ ਅਤੇ ਹਰਿਆ-ਭਰਿਆ ਬਣਾਉਣ ਦੀ ਮਹਾਨ ਪਹਿਲ ਸਵੱਛਚਤਾ ਤੇ ਚਰਚਾ ਕੀਤੀ ਗਈ। ਇਸ ਮੋਕੇ ਤੇ ਆਰਮੀ ਪਬਲਿਕ ਸਕੂਲ ਮਾਮੂਨ ਮਿਲਟਰੀ ਸਟੇਸ਼ਨ ਦੇ ਵਿਦਿਆਰਥੀਆਂ ਵੱਲੋਂ ਤਿਆਰ ਹਸਤ ਨਿਰਮਿਤ ਥੈਲਿਆਂ ਅਤੇ ਜੂਟ ਦੇ ਥੈਲਿਆਂ ਨੂੰ ਪੇਸ਼ ਕੀਤਾ ਗਿਆ। ਜਿਸ ਦੀ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਪ੍ਰਸੰਸਾ ਕੀਤੀ ਅਤੇ ਉਨ•ਾਂ ਲੋਕਾਂ ਨੂੰ ਪਲਾਸਟਿਕ ਦੇ ਥੈਲਿਆਂ ਦੀ ਥਾਂ 'ਤੇ ਹੱਥ ਨਾਲ ਤਿਆਰ ਕੀਤੇ ਜੂਟ ਤੇ ਕਪੜੇ 'ਤੇ ਥੈਲਿਆਂ ਦੀ ਵਰਤੋਂ ਕਰਨ ਲਈ ਵੀ ਅਪੀਲ ਕੀਤੀ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਆਰਮੀ ਪਬਲਿਕ ਸਕੂਲ ਮਾਮੂਨ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਜਿਨ•ਾਂ ਵਿਦਿਆਰਥੀਆਂ ਦੀ ਉਮਰ 18 ਜਾਂ 18 ਸਾਲ ਤੋਂ ਵੱਧ ਦੀ ਹੋ ਗਈ ਹੈ, ਉਹ ਆਪਣੀ ਵੋਟ ਜ਼ਰੂਰ ਰਜਿਸਟਰ ਕਰਵਾਉਣ।
 ਇਸ ਮੌਕੇ 'ਤੇ ਆਰਮੀ ਪਬਲਿਕ ਸਕੂਲ ਮਾਮੂਨ ਮਿਲਟਰੀ ਸਟੇਸ਼ਨ ਦੇ ਅਧਿਆਪਕਾਂ ਨੇ ਦੱਸਿਆ ਕਿ ਭਾਰਤ ਨੂੰ ਸਵੱਛ ਅਤੇ ਹਰਿਆ-ਭਰਿਆ ਬਣਾਉਣ ਦੀ ਮਹਾਨ ਪਹਿਲ ਸਵੱਛ ਭਾਰਤ ਅਭਿਆਨ ਦੇ ਤਹਿਤ ਆਰਮੀ ਪਬਲਿਕ ਸਕੂਲ ਮਾਮੂਨ ਕੈਂਟ ਵਿਖੇ 12 ਅਕਤੂਬਰ ਨੂੰ ਸਕੂਲ ਦੇ ਪ੍ਰਿੰਸੀਪਲ ਰੀਨਾ ਪਾਂਟਾ ਦੀ ਦੇਖ-ਰੇਖ ਹੇਠ ਸਵੱਛ ਅਭਿਆਨ ਦਾ ਆਯੋਜਨ ਕੀਤਾ ਗਿਆ ਸੀ। ਉਨ•ਾਂ ਦੱਸਿਆ ਕਿ ਇਸ ਮੌਕੇ 'ਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪਲਾਸਟਿਕ ਦੇ ਥੈਲਿਆਂ ਦੇ ਪ੍ਰਯੋਗ ਦਾ ਪੂਰਜੋਰ ਵਿਰੋਧ ਕਰਕੇ ਵਿਦਿਆਰਥੀਆਂ ਦੁਆਰਾ ਬਣਾਏ ਗਏ ਹਸਤ ਨਿਰਮਿਤ ਥੈਲਿਆਂ ਅਤੇ ਜੂਟ ਦੇ ਥੈਲਿਆਂ ਨੂੰ ਮਾਮੂਨ ਕੈਂਟ ਦੇ ਸਾਰੇ ਦੁਕਾਨਦਾਰਾਂ ਅਤੇ ਵੱਖ-ਵੱਖ ਖੇਤਰਾਂ ਦੇ ਘਰਾਂ ਵਿੱਚ ਵੰਡ ਕੇ ਪਲਾਸਟਿਕ ਦੇ ਥੈਲਿਆਂ ਦਾ ਪ੍ਰਯੋਗ ਨਾ ਕਰਨ ਲਈ ਜਾਗਰੁਕ ਕੀਤਾ ਅਤੇ ਵਾਤਾਵਰਣ ਦੀ ਸੁਰੱਖਿਆ ਵਿੱਚ ਆਪਣਾ ਵੱਡਮੁਲਾ ਯੋਗਦਾਨ ਦੇਣ ਲਈ ਉਤਸਾਹਿਤ ਕੀਤਾ। ਉਨ•ਾਂ ਦੱਸਿਆ ਕਿ ਆਰਮੀ ਪਬਲਿਕ ਸਕੂਲ ਦੇ ਬੱਚੇ ਬਹੁਤ ਹੀ ਹੁਸ਼ਿਆਰ ਹਨ ਅਤੇ ਬੱਚਿਆਂ ਨੇ ਨੈਸ਼ਨਲ ਲੈਵਲ ਦੀਆਂ ਵੱਖ-ਵੱਖ ਖੇਡਾਂ ਵਿੱਚ ਮਲ•ਾ ਮਾਰੀਆਂ ਹਨ। ਉਨ•ਾਂ ਦੱਸਿਆ ਕਿ ਆਰਮੀ ਪਬਲਿਕ ਸਕੂਲ ਮਾਮੂਨ ਕੈਂਟ ਦੇ ਵਿਦਿਆਰਥੀ ਵਿੱਕੀ ਦੇਕਾ ਨੇ 2eauty and the 4awn ਕਿਤਾਬ ਲਿਖੀ ਹੈ, ਜਿਸ ਨੂੰ ਕਾਫ਼ੀ ਪੰਸਦ ਕੀਤਾ ਜਾ ਰਿਹਾ ਹੈ। ਇਸ ਮੌਕੇ 'ਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਯਾਦਗਾਰੀ ਚਿੰਨ• ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ 'ਤੇ ਸਮੀਤਾ ਸ਼ਰਮਾ, ਬੁਆ ਲਕਸ਼ਮੀ, ਸਿਮਰਨ ਨੈਸ਼ਨਲ ਲੈਵਲ ਕਰਾਟੇ ਚੈਂਪੀਅਨ, ਖੁਸ਼ੀ ਕੁਮਾਰੀ, ਰਾਹੁਲ ਚੌਧਰੀ, ਅਲਕਾ ਸਿੰਘ ਆਦਿ ਹਾਜ਼ਰ ਸਨ।

© 2016 News Track Live - ALL RIGHTS RESERVED