ਸੁਵਿਧਾ ਕੇਂਦਰ ਤੋਂ ਰਾਤ 6 ਲੱਖ 40 ਰੁਪਏ ਦੀ ਚੋਰੀ

Jun 21 2018 03:12 PM
ਸੁਵਿਧਾ ਕੇਂਦਰ ਤੋਂ ਰਾਤ 6 ਲੱਖ 40 ਰੁਪਏ ਦੀ ਚੋਰੀ


ਗੁਰਦਾਸਪੁਰ
ਸਥਾਨਕ ਡੀ.ਸੀ ਦਫਤਰ ਦੇ ਬਾਹਰ ਬਣੇ ਸੁਵਿਧਾ ਕੇਂਦਰ 'ਚੋਂ ਬੀਤੀ ਰਾਤ ਚੋਰਾਂ ਵਲੋਂ 6 ਲੱਖ 40 ਰੁਪਏ ਦੀ ਰਕਮ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੋਰੀ ਹੋਣ ਦਾ ਪਤਾ ਉਦੋਂ ਲੱਗਾ ਜਦੋਂ ਅੱਜ ਸਵੇਰੇ ਮੁਲਾਜ਼ਮ ਸੁਵਿਧਾ ਕੇਂਦਰ 'ਚ ਪਹੁੰਚੇ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਡੀ. ਸੀ ਦਫਤਰ ਦੇ ਬਾਹਰ ਸੁਵਿਧਾ ਕੇਂਦਰ ਸਥਾਪਿਤ ਹੈ। ਜਿਥੇ ਰੋਜ਼ਾਨਾਂ ਲੋਕਾਂ ਵਲੋਂ ਆਪਣੇ ਜਨਮ ਸਰਟੀਫਿਕੇਟ, ਆਧਾਰ ਕਾਰਡ,ਹਲਫੀਆ ਬਿਆਨ ਸਮੇਤ ਹੋਰ ਕੰਮ ਕਰਵਾਏ ਜਾਂਦੇ ਹਨ। ਇਸ ਦੌਰਾਨ ਮੋਟੀ ਰਾਸ਼ੀ ਇਸ ਸੁਵਿਧਾ ਕੇਂਦਰ 'ਚ ਜਮ•ਾ ਹੁੰਦੀ ਹੈ ਜਿਸ ਨੂੰ ਬਾਅਦ 'ਚ ਮੁਲਾਜ਼ਮਾਂ ਵਲੋਂ ਬੈਂਕ 'ਚ ਜਮ•ਾ ਕਰਵਾਇਆ ਜਾਂਦਾ ਹੈ ਪਰ ਇਸ ਸੁਵਿਧਾ ਕੇਂਦਰ ਦੇ ਮੁਲਾਜ਼ਮਾਂ ਵਲੋਂ ਰਾਸ਼ੀ ਬੈਂਕ 'ਚ ਜਮ•ਾ ਕਰਵਾਉਣ ਦੀ ਬਜਾਏ ਸੁਵਿਧਾ ਕੇਂਦਰ 'ਚ ਹੀ ਰੱਖੀ ਗਈ ਸੀ, ਜਿਸ 'ਚ ਕੁੱਲ 6 ਲੱਖ 40 ਹਜ਼ਾਰ ਰੁਪਏ ਦੀ ਰਕਮ ਸੀ। ਅੱਜ ਜਦੋਂ ਸੁਵਿਧਾ ਕੇਂਦਰ ਦੇ ਕਰਮਚਾਰੀ ਸੁਵਿਧਾ ਕੇਂਦਰ 'ਚ ਆਏ ਤਾਂ ਤਾਲੇ ਟੁੱਟੇ ਹੋਏ ਸੀ। ਜਦੋਂ ਉਨ•ਾਂ ਅੰਦਰ ਜਾ ਕੇ ਵੇਖਿਆ ਤਾਂ ਪੈਸਿਆਂ ਵਾਲੀ ਸਦੂਕੜੀ ਵੀ ਟੁੱਟੀ ਹੋਈ ਸੀ। ਇਸ ਉਪਰੰਤ ਉਨ•ਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਇਸ ਦੌਰਾਨ ਡੀ.ਐੱਸ.ਪੀ ਗੁਰਬੰਸ ਸਿੰਘ ਬੈਂਸ ਤੇ ਸਿਟੀ ਪੁਲਸ 'ਚ ਤਾਇਨਾਤ ਏੇ.ਐੱਸ.ਆਈ ਜਸਵਿੰਦਰ ਸਿੰਘ ਨੇ ਪੁਲਸ ਪਾਰਟੀ ਦੇ ਨਾਲ ਉਕਤ ਕੇਂਦਰ ਦੀ ਜਾਂਚ ਪੜਤਾਲ ਕੀਤੀ ਤੇ ਸੁਵਿਧਾ ਕੇਂਦਰ 'ਚ ਕੰਮ ਕਰਦੇ 4 ਮੁਲਾਜ਼ਮਾ ਨੂੰ ਵੀ ਹਿਰਾਸਤ 'ਚ ਲਿਆ।

© 2016 News Track Live - ALL RIGHTS RESERVED