ਨਿਗਮ ਮੇਅਰ ਨੇ ਗੈਰ ਕਾਨੂੰਨੀ ਇਮਾਰਤਾਂ ਦਾ ਜਾਇਜ਼ਾ ਲਿਆ

Jul 02 2018 01:58 PM
ਨਿਗਮ ਮੇਅਰ ਨੇ ਗੈਰ ਕਾਨੂੰਨੀ ਇਮਾਰਤਾਂ ਦਾ ਜਾਇਜ਼ਾ ਲਿਆ


ਜਲੰਧਰ
ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਗੈਰ-ਕਾਨੂੰਨੀ ਨਿਰਮਾਣਾਂ 'ਤੇ ਕਾਰਵਾਈ ਕਰਨ ਤੋਂ ਬਾਅਦ ਜਲੰਧਰ ਨਗਰ ਨਿਗਮ ਹੁਣ ਜਾਗ ਗਿਆ ਹੈ। ਮੇਅਰ ਜਗਦੀਸ਼ ਰਾਜਾ ਨੇ ਅਧਿਕਾਰੀਆਂ ਦੇ ਨਾਲ ਸ਼ਹਿਰ 'ਚ ਬਣੀਆਂ ਗੈਰ-ਕਾਨੂੰਨੀ ਇਮਾਰਤਾਂ ਦਾ ਜਾਇਜ਼ਾ ਲਿਆ। ਉਨ•ਾਂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਕਿ ਇਨ•ਾਂ ਗੈਰ-ਕਾਨੂੰਨੀ ਨਿਰਮਾਣਾਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਮੰਤਰੀ ਨਵਜੋਤ ਸਿੱਧੂ ਨੇ ਚੰਡੀਗੜ• 'ਚ ਮੇਅਰ ਜਗਦੀਸ਼ ਰਾਜਾ ਨੂੰ 93 ਬਿਲਡਿੰਗਾਂ ਦੀ ਸੂਚੀ ਸੌਂਪ ਕੇ ਉਨ•ਾਂ ਦੀ ਜਾਂਚ ਕਰਨ ਨੂੰ ਕਿਹਾ ਸੀ। ਮੇਅਰ ਨੇ ਐਤਵਾਰ ਬਿਲਡਿੰਗ ਵਿਭਾਗ ਦੇ ਏ. ਟੀ. ਪੀ. ਲਖਵੀਰ ਸਿੰਘ ਨੂੰ ਨਾਲ ਲੈ ਕੇ 3-4 ਘੰਟੇ ਲਗਾਏ ਅਤੇ ਦਰਜਨ ਦੇ ਕਰੀਬ ਨਾਜਾਇਜ਼ ਬਿਲਡਿੰਗਾਂ ਅਤੇ ਕਾਲੋਨੀਆਂ ਦੇ ਮੌਕੇ ਦੇਖੇ। ਮੇਅਰ ਪਠਾਨਕੋਟ ਰੋਡ, ਬਸਤੀਆਂ, ਹੁਸ਼ਿਆਰਪੁਰ ਰੋਡ, ਮਹਾਵੀਰ ਰੋਡ ਆਦਿ ਇਲਾਕਿਆਂ 'ਚ ਗਏ। ਪਠਾਨਕੋਟ ਚੌਕ ਦੇ ਕੋਲ ਐੱਚ. ਪੀ. ਆਰਥੋਕੇਅਰ ਹਸਪਤਾਲ ਦੀ ਬਿਲਡਿੰਗ ਨੂੰ ਦੇਖਿਆ ਗਿਆ। ਇਸ ਤੋਂ ਇਲਾਵਾ ਮੇਅਰ ਨੇ ਲਾਜਪਤ ਨਗਰ 'ਚ ਮੈਕਡੋਨਲਡ ਵਾਲੀ ਬਿਲਡਿੰਗ ਅਤੇ ਨਾਜਾਇਜ਼ ਤੌਰ 'ਤੇ ਬਣੀਆਂ ਕਈ ਮਾਰਕੀਟਾਂ ਅਤੇ ਕਾਲੋਨੀਆਂ ਦਾ ਦੌਰਾ ਕੀਤਾ।
ਮੇਅਰ ਕਮਰਸ਼ੀਅਲ ਰੂਪ ਨਾਲ ਕੱਟੀਆਂ ਜਾ ਰਹੀਆਂ ਕਈ ਕਾਲੋਨੀਆਂ ਦੇ ਮੌਕੇ ਦੇਖਣ ਵੀ ਗਏ। ਜਾਂਚ ਦਾ ਇਹ ਕੰਮ ਸੋਮਵਾਰ, ਮੰਗਲਵਾਰ ਵੀ ਜਾਰੀ ਰਹੇਗੀ ਕਿਉਂਕਿ ਜਲਦੀ ਹੀ ਮੇਅਰ ਨੇ ਸਿੱਧੂ ਨੂੰ ਇਨ•ਾਂ ਬਿਲਡਿੰਗਾਂ ਬਾਰੇ ਰਿਪੋਰਟ ਸੌਂਪਣੀ ਹੈ। ਜ਼ਿਕਰਯੋਗ ਹੈ ਕਿ ਨਿਗਮ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਵੀ ਇਨ•ਾਂ 93 ਬਿਲਡਿੰਗਾਂ ਦੀ ਜਾਂਚ ਦਾ ਜ਼ਿੰਮਾ ਐੱਸ. ਈ. ਅਸ਼ਵਨੀ ਚੌਧਰੀ ਅਤੇ ਐੱਸ. ਈ. ਕਿਸ਼ੋਰ ਬਾਂਸਲ ਨੂੰ ਸੌਂਪਿਆ ਹੋਇਆ ਹੈ, ਜਿਨ•ਾਂ ਨੇ ਬੀਤੇ ਦਿਨ ਇਸ ਬਾਰੇ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ ਸੀ। ਜ਼ਿਆਦਾਤਰ ਅਧਿਕਾਰੀ ਸਸਪੈਂਡ ਹੋ ਜਾਣ ਕਾਰਨ ਇਸ ਜਾਂਚ 'ਚ ਸਹਿਯੋਗ ਨਹੀਂ ਕਰਨਗੇ। ਇਸ ਲਈ ਸੋਮਵਾਰ ਤੋਂ ਦੋਵੇਂ ਐੱਸ. ਈ. ਮੌਕੇ 'ਤੇ ਜਾ ਕੇ ਜਾਂਚ ਦਾ ਕੰਮ ਸ਼ੁਰੂ ਕਰ ਸਕਦੇ ਹਨ।

© 2016 News Track Live - ALL RIGHTS RESERVED