ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੀ ਨਸ਼ਿਆ ਵਿਰੁਧ ਰੈਲੀ

Jul 03 2018 03:20 PM
ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੀ ਨਸ਼ਿਆ ਵਿਰੁਧ ਰੈਲੀ


ਪਠਾਨਕੋਟ 
ਨਸ਼ਿਆ ਦੇ ਕਾਰਨ ਲਗਾਤਰਾ ਹੋ ਰਹੀਆਂ ਮੌਤਾਂ ਤੋਂ ਫਿਕਰਮੰਦ ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਜਿਲਾ ਪਠਾਨਕੋਟ ਵੱਲੋਂ ਪ੍ਰਧਾਨ ਸੰਗੀਤ ਸ਼ਰਮਾ ਦੀ ਅਗਵਾਹੀ ਹੇਠ ਨਸ਼ਿਆ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕੱਢੀ ਰੈਲੀ ਦੌਰਾਨ ਬੱਚਿਆ ਤੇ ਪਿੰਡ ਦੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਯੂਨੀਅਨ ਵਰਕਰਾਂ ਨੇ ਹੱਥਾਂ ਵਿੱਚ ਨਸ਼ਿਆ ਦੇ ਖਿਲਾਫ ਪੋਸਟਰ ਫੜੇ ਸਨ ਜਿਸ ਵਿੱਚ ਸਰਕਾਰਾਂ ਤੇ ਪ੍ਰਸ਼ਾਸਨ ਦੀ ਨਾਲਾਇਕੀ ਦੇ ਖਿਲਾਫ ਜੋਰਦਾਰ ਨਾਰਅੇਬਾਜੀ ਕੀਤੀ ਗਈ। ਉਨਾ ਕਿਹਾ ਕਿ ਪੰਜਾਬ ਨੂੰ ਨਸ਼ਿਆ ਨੇ ਨਿਗਲ ਲਿਆ ਹੈ ਅਤੇ ਕਈ ਘਰ ਇਸ ਦੀ ਭੇਂਟ ਚੜ ਗਏ ਹਨ। ਜੇਕਰ ਸਰਕਾਰ ਆਪਣੀ ਜਿੰਮੇਦਾਰੀ ਸਮਝਦੀ ਤਾਂ ਲੋਕਾਂ ਨੂੰ ਇਹ ਦਿਨ ਨਾ ਦੇਖਣਾ ਪੈਂਦਾ। ਇਸ ਮੌਕੇ ਯੂਨੀਅਨ ਵੱਲੋਂ ਅਧਿਕਾਰੀਆ ਦੇ ਮਾਧਿਅਮ ਨਾਲ ਪੰਜਾਬ ਸਰਕਾਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ । ਰੈਲੀ ਵਿੱਚ ਜੋਤੀ ਗੋਇਲ, ਰਜਨੀ, ਆਸ਼ਾ, ਸੁਮਨ, ਨਿਰਮਲਾ, ਮਮਤਾ, ਨਿਸ਼ਾ, ਤਨਵੀ, ਹਰਪ੍ਰੀਤ ਕੋਰ, ਤਾਨੀਆ, ਸਰੂਤੀ, ਸੁਨੀਤਾ, ਰਿਆ, ਰੰਜੂ, ਆਦਿ ਵੀ ਸ਼ਾਮਲ ਸਨ। 

© 2016 News Track Live - ALL RIGHTS RESERVED