ਸਟੇਸ਼ਨ ਮਾਸਟਰ ਨੂੰ ਰੇਲਵੇ ਸਟੇਸ਼ਨਾ ਨੂੰ ਉਡਾਉਣ ਦੀ ਧਮਕੀ ਭਰੀ ਚਿੱਠੀ ਮਿਲੀ

Jul 04 2018 02:28 PM
ਸਟੇਸ਼ਨ ਮਾਸਟਰ ਨੂੰ ਰੇਲਵੇ ਸਟੇਸ਼ਨਾ ਨੂੰ ਉਡਾਉਣ ਦੀ ਧਮਕੀ ਭਰੀ ਚਿੱਠੀ ਮਿਲੀ


ਪਠਾਨਕੋਟ
ਪਠਾਨਕੋਟ ਦੇ ਭੜੋਲੀ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਨੂੰ ਇਕ ਧਮਕੀ ਭਰੀ ਚਿੱਠੀ ਮਿਲੀ ਹੈ। ਇਸ ਚਿੱਠੀ ਵਿਚ ਪਠਾਨਕੋਟ, ਅੰਮ੍ਰਿਤਸਰ, ਫਿਰੋਜ਼ਪੁਰ ਤੋਂ ਇਲਾਵਾ ਹੋਰ ਕਈ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਪੱਤਰ ਵਿਚ ਜੈਸ਼-ਏ-ਮੁਹੰਮਦ ਏਰੀਆ ਕਮਾਂਡਰ ਅਤੇ ਕਰਾਚੀ ਪਾਕਿਸਤਾਨ ਲਿਖਿਆ ਗਿਆ ਹੈ। ਇਸ ਪੱਤਰ ਵਿਚ ਸ੍ਰੀ ਅਮਰਨਾਥ ਯਾਤਰੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਵੀ ਲਿਖੀ ਗਈ ਹੈ। ਇਸ ਧਮਕੀ ਭਰੇ ਖੱਤ ਨੂੰ ਹਿੰਦੀ ਵਿਚ ਲਿਖਿਆ ਗਿਆ ਹੈ। ਖੱਤ ਮਿਲਣ ਤੋਂ ਬਾਅਦ ਪੁਲਸ ਵਲੋਂ ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। 
ਇਸ ਚਿੱਠੀ ਦੇ ਲਿਫਾਫੇ 'ਤੇ ਡਾਕ ਟਿਕਟ ਵੀ ਲੱਗੀ ਹੋਈ ਹੈ ਪਰ ਇਹ ਚਿੱਠੀ ਪੋਸਟ ਨਹੀਂ ਕੀਤੀ ਗਈ ਸਗੋਂ ਬਾਏ ਹੈਂਡ ਕਿਸੇ ਵਿਅਕਤੀ ਨੇ ਗੁਰਦਾਸਪੁਰ ਰੇਲਵੇ ਸਟੇਸ਼ਨ 'ਤੇ ਸਫ਼ਾਈ ਕਰਮਚਾਰੀ ਨੂੰ ਦਿੱਤੀ ਸੀ ਜਿਸ ਨੇ ਅੱਗੇ ਇਹ ਚਿੱਠੀ ਸਟੇਸ਼ਨ ਮਾਸਟਰ ਨੂੰ ਦੇ ਦਿੱਤੀ। 
ਰੇਲਵੇ ਪੁਲਸ ਦਾ ਕਹਿਣਾ ਹੈ ਕਿ ਇਹ ਘਟਨਾ ਦੀ ਕਿਸੇ ਦੀ ਸ਼ਰਾਰਤ ਵੀ ਹੋ ਸਕਦੀ ਹੈ ਕਿਉਂਕਿ ਇਹ ਚਿੱਠੀ ਹਿੰਦੀ ਵਿਚ ਲਿਖੀ ਗਈ ਹੈ। ਫਿਰ ਵੀ ਅਹਿਤਿਆਤ ਵਜੋਂ ਸਟੇਸ਼ਨ 'ਤੇ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਪਠਾਨਕੋਟ ਰੇਲਵੇ ਸਟੇਸ਼ਨ ਤੋਂ ਇਲਾਵਾ ਹੋਰ ਕਈ ਥਾਂਵਾਂ 'ਤੇ ਚੈਕਿੰਗ ਕੀਤੀ ਜਾ ਰਹੀ ਹੈ।

© 2016 News Track Live - ALL RIGHTS RESERVED