ਪੁਲੀਸ ਤੇ ਭਗੌੜੇ ਨੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ

Jul 04 2018 02:39 PM
ਪੁਲੀਸ ਤੇ ਭਗੌੜੇ ਨੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ


ਪਠਾਨਕੋਟ
ਵਾਹਨ ਚੋਰੀ ਦੇ ਮਾਮਲੇ ਵਿਚ ਭਗੌੜਾ ਕਰਾਰ ਦਿੱਤੇ ਮੁਲਜ਼ਮ ਨੂੰ ਕਾਬੂ ਕਰਨ ਆਈ ਜੰਮੂ-ਕਸ਼ਮੀਰ ਪੁਲਸ ਦੇ 2 ਜਵਾਨਾਂ 'ਤੇ ਭਗੌੜੇ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਬੁਰੀ ਤਰ•ਾਂ ਜ਼ਖਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮ ਸਥਾਨਕ ਗੁਰਦਾਸਪੁਰ ਰੋਡ 'ਤੇ ਘੁੰਮ ਰਿਹਾ ਹੈ। ਇਸ ਬਾਰੇ ਪੰਜਾਬ ਪੁਲਸ ਨੂੰ ਵੀ ਸੂਚਿਤ ਕਰ ਦਿੱਤਾ। ਗੁਆਂਢੀ ਸੂਬੇ ਦੀ ਪੁਲਸ ਦੇ ਦੋ ਜਵਾਨਾਂ ਨੇ ਜਦੋਂ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਭੱਜਣ ਲੱਗਾ ਪਰ ਅੱਗੇ ਉੱਚੀ ਕੰਧ ਆ ਗਈ। ਇਸ ਦੌਰਾਨ ਉਸ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪੰਜਾਬ ਪੁਲਸ ਵੀ ਉਥੇ ਆ ਪੁੱਜੀ ਅਤੇ ਦੋਵਾਂ ਸੂਬਿਆਂ ਦੀ ਪੁਲਸ ਨੇ ਸਾਂਝੇ ਯਤਨ ਕਰਦਿਆਂ ਭਗੌੜੇ ਨੂੰ ਸਖ਼ਤ ਮੁਸ਼ੱਕਤ ਤੋਂ ਬਾਅਦ ਕਾਬੂ ਕਰ ਲਿਆ। 
੍ਰਬਾਅਦ ਵਿਚ ਸਥਾਨਕ ਪੁਲਸ ਨੇ ਆਪਣੀ ਵਿਭਾਗੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਭਗੌੜੇ ਨੂੰ ਜੰਮੂ-ਕਸ਼ਮੀਰ ਪੁਲਸ ਨੂੰ ਸੌਂਪ ਦਿੱਤਾ। ਪੰਜਾਬ ਪੁਲਸ ਦੇ ਸਬ-ਇੰਸਪੈਕਟਰ ਮਨਦੀਪ ਸਲਗੌਤਰਾ ਨੇ ਦੱਸਿਆ ਕਿ ਭਗੌੜੇ ਦੀ ਪਛਾਣ ਚੰਦਨ ਕੁਮਾਰ ਵਾਸੀ ਪਿੰਡ ਚਲਕੜਾ, ਤਹਿਸੀਲ ਜਵਾਲੀ (ਹਿ.ਪ੍ਰ.) ਵਜੋਂ ਹੋਈ। ਉਸ ਖਿਲਾਫ਼ ਜੰਮੂ-ਕਸ਼ਮੀਰ ਦੇ ਗਾਂਧੀ ਕੈਂਪ ਥਾਣੇ ਵਿਚ ਵਾਹਨ ਚੋਰੀ ਦਾ ਮਾਮਲਾ ਦਰਜ ਸੀ, ਜਿਸ ਨੂੰ ਕਾਬੂ ਕਰਨ  ਲਈ ਜੰਮੂ-ਕਸ਼ਮੀਰ ਪੁਲਸ ਦੀ 5 ਮੈਂਬਰੀ ਟੁਕੜੀ ਨੇ ਸਬ-ਇੰਸਪੈਕਟਰ ਕਾਲੀ ਚਰਨ ਦੀ ਅਗਵਾਈ ਹੇਠ ਦਬਿਸ਼ ਦਿੱਤੀ ਸੀ।  ਉਨ•ਾਂ ਦੱਸਿਆ ਕਿ ਮੁਲਜ਼ਮ ਵੱਲੋਂ ਕੀਤੇ ਗਏ ਹਮਲੇ ਵਿਚ ਸੀਨੀਅਰ ਕਾਂਸਟੇਬਲ ਕਰਮਜੀਤ ਸਿੰਘ ਦੀ ਬਾਂਹ ਵਿਚ ਡੂੰਘਾ ਜ਼ਖ਼ਮ ਆਇਆ ਹੈ। ਕਾਂਸਟੇਬਲ ਬਰਕਤ ਅਲੀ ਦੇ ਵੀ ਗੰਭੀਰ ਸੱਟ ਲੱਗੀ ਹੈ।

© 2016 News Track Live - ALL RIGHTS RESERVED