ਭਰਜਾਈ ਨੇ ਜੇਠ ਨੂੰ ਚਾੜਿਆ ਕੁਟਾਪਾ, ਹਸਪਤਾਲ ਵਿੱਚ ਭਰਤੀ

Jul 04 2018 03:28 PM
ਭਰਜਾਈ ਨੇ ਜੇਠ ਨੂੰ ਚਾੜਿਆ ਕੁਟਾਪਾ, ਹਸਪਤਾਲ ਵਿੱਚ ਭਰਤੀ

 
ਲੁਧਿਆਣਾ
ਆਪਣੀ ਭਰਜਾਈ 'ਤੇ ਗੰਦੀ ਨਜ਼ਰ ਰੱਖਣ ਵਾਲੇ ਜੇਠ ਦਾ ਵਿਚਕਾਰ ਰਸਤੇ ਭਰਜਾਈ ਵਲੋਂ ਸ਼ਰੇਆਮ ਕੁਟਾਪਾ ਚਾੜ• ਦਿੱਤਾ। ਜੇਠ ਨੇ ਵੀ ਗੁੱਸੇ 'ਚ ਆ ਕੇ ਭਰਜਾਈ ਦੇ ਕਾਫੀ ਸੱਟਾਂ ਮਾਰੀਆਂ, ਜਿਨ•ਾਂ ਨੂੰ ਰਾਹਗੀਰਾਂ ਵਲੋਂ ਮਸਾਂ ਛੁਡਾਇਆ ਗਿਆ। ਜਾਣਕਾਰੀ ਮੁਤਾਬਕ ਵਿਆਹੁਤਾ ਅਜੀਤ ਕੌਰ (35) (ਕਾਲਪਨਿਕ ਨਾਂ) ਨੇ ਮਾਛੀਵਾੜਾ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦਾ ਪਤੀ ਵਿਦੇਸ਼ ਵਿਚ ਰਹਿੰਦਾ ਹੈ ਅਤੇ ਉਸ ਦੇ ਸ਼ਰੀਕੇ 'ਚੋਂ ਹੀ ਲੱਗਦਾ ਜੇਠ ਹਰਨੇਕ ਸਿੰਘ ਪਿਛਲੇ 6 ਮਹੀਨਿਆਂ ਤੋਂ ਮਾੜੀ ਨੀਅਤ ਨਾਲ ਉਸ ਦਾ ਪਿੱਛਾ ਕਰਦਾ ਆ ਰਿਹਾ ਸੀ।
ਹਰਨੇਕ ਸਿੰਘ ਨੇ ਪਹਿਲਾਂ ਵੀ ਕਈ ਵਾਰ ਉਸ ਨੂੰ ਆਉਂਦੇ-ਜਾਂਦੇ ਰੋਕਣ ਦੀ ਕੋਸ਼ਿਸ਼ ਕੀਤੀ। 3 ਜੁਲਾਈ ਨੂੰ ਵੀ ਜਦੋਂ ਉਹ ਆਪਣੇ 3 ਸਾਲਾ ਲੜਕੇ ਨੂੰ ਲੈ ਕੇ ਐਕਟਿਵਾ ਸਕੂਟਰ ਤੋਂ ਆਪਣੇ ਪੇਕੇ ਪਿੰਡ ਜਾ ਰਹੀ ਸੀ ਤਾਂ ਹਰਨੇਕ ਸਿੰਘ ਆਪਣੇ ਮੋਟਰਸਾਈਕਲ 'ਤੇ ਆਇਆ ਤੇ ਰਸਤੇ 'ਚ ਹੀ ਉਸ ਨੂੰ ਰੋਕ ਲਿਆ। ਹਰਨੇਕ ਸਿੰਘ ਉਸ ਨੂੰ ਬਹਾਨੇ ਵਜੋਂ ਕਹਿਣਾ ਲੱਗਾ ਕਿ ਜੇ ਉਸ ਨੇ ਤੂੜੀ ਵੇਚਣੀ ਹੈ ਤਾਂ ਉਹ ਵਿਕਾ ਦਿੰਦਾ ਹੈ। ਅਜੀਤ ਕੌਰ ਵਲੋਂ ਨਾਂਹ ਕਰਨ 'ਤੇ ਗੁੱਸੇ 'ਚ ਆ ਕੇ ਉਹ ਗਾਲ•ਾਂ ਕੱਢਣ ਲੱਗ ਪਿਆ ਅਤੇ ਕਹਿਣ ਲੱਗਾ। ਇਸ ਤੋਂ ਬਾਅਦ ਦੋਵੇਂ ਹੱਥੋਪਾਈ ਹੋ ਪਏ। ਫਿਰ ਸੜ•ਕ ਕਿਨਾਰੇ ਖੇਤਾਂ 'ਚ ਹੀ ਅਜੀਤ ਕੌਰ ਨੇ ਜਿੱਥੇ ਜੇਠ ਦਾ ਚੰਗਾ ਕੁਟਾਪਾ ਚਾੜਿ•ਆ,  ਉਥੇ ਹੀ ਜੇਠ ਨੇ ਵੀ ਉਸ ਦੇ ਸੱਟਾਂ ਮਾਰੀਆਂ।
ਰਸਤੇ 'ਚ ਝਗੜਾ ਹੁੰਦਾ ਦੇਖ ਰਾਹਗੀਰਾਂ ਨੇ ਵਿਆਹੁਤਾ ਨੂੰ ਉਥੋਂ ਛੁਡਵਾਇਆ ਅਤੇ ਲੋਕ ਇਕੱਠੇ ਹੁੰਦਿਆਂ ਦੇਖ ਹਰਨੇਕ ਸਿੰਘ ਮੋਟਰਸਾਈਕਲ ਛੱਡ ਮੌਕੇ ਤੋਂ ਫ਼ਰਾਰ ਹੋ ਗਿਆ। ਅਜੀਤ ਕੌਰ ਨੇ ਮਾਛੀਵਾੜਾ ਪੁਲਸ ਥਾਣੇ ਵਿਖੇ ਆ ਕੇ ਸ਼ਿਕਾਇਤ ਦਰਜ ਕਰਵਾਈ ਜਿਸ 'ਤੇ ਪੁਲਸ ਨੇ ਜੇਠ ਹਰਨੇਕ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਹਰਨੇਕ ਸਿੰਘ ਦੇ ਵੀ ਸੱਟਾਂ ਲੱਗਣ ਕਾਰਨ ਉਹ ਮਾਛੀਵਾੜਾ ਸਿਵਲ ਹਸਪਤਾਲ ਵਿਖੇ ਦਾਖਲ ਹੋ ਗਿਆ ਅਤੇ ਉਹ ਕਹਾਣੀ ਇਸ਼ਕ-ਮੁਸ਼ਕ ਦੀ ਦੱਸ ਰਿਹਾ ਹੈ।

© 2016 News Track Live - ALL RIGHTS RESERVED