ਨਸ਼ੇ ਦਾ ਜਲਦ ਹੱਲ ਕੱਢਿਆ ਜਾਵੇਗਾ-ਸਿੱਧੂ

Jun 25 2018 03:39 PM
ਨਸ਼ੇ ਦਾ ਜਲਦ ਹੱਲ ਕੱਢਿਆ ਜਾਵੇਗਾ-ਸਿੱਧੂ


ਅੰਮ੍ਰਿਤਸਰ 
ਪੰਜਾਬ ਦੇ ਸਥਾਨਿਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ 'ਚ ਪੰਥ ਰਤਨ ਮਾਸਟਰ ਤਾਰਾ ਸਿੰਘ ਦੇ ਜਨਮ ਦਿਹਾੜੇ ਸਬੰਧੀ ਕਰਵਾਏ ਰਾਜ ਪੱਧਰੀ ਸਮਾਗਮ 'ਚ ਹਿੱਸਾ ਲੈਣ ਪਹੁੰਚੇ। ਜਿੱਥੇ ਉਨ•ਾਂ ਮਾਸਟਰ ਤਾਰਾ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਰੇਲਵੇ ਸਟੇਸ਼ਨ ਨੂੰ ਜਾਣ ਵਾਲੀ ਸੜਕ 'ਤੇ ਬਣੇ ਚੌਕ ਦਾ ਨਾਂ ਮਾਸਟਰ ਤਾਰਾ ਸਿੰਘ ਦੇ ਨਾਂ 'ਤੇ ਰੱਖਿਆ ਗਿਆ ਹੈ। ਇਸ ਮੌਕੇ ਉਨ•ਾਂ ਪੁਰਾਣੇ ਸਮੇਂ ਦੇ ਅਕਾਲੀ ਦਲ ਨੂੰ ਪਵਿੱਤਰ ਜਮਾਤ ਕਹਿੰਦਿਆਂ ਹੁਣ ਦੀ ਅਕਾਲੀ ਦਲ ਨੂੰ ਕੁਝ ਲੋਕਾਂ ਦੀ ਜਾਇਦਾਦ ਦੱਸਿਆ। ਇਸ ਤੋਂ ਇਲਾਵਾ ਉਨ•ਾਂ ਨਸ਼ਿਆਂ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਇਸ ਪ੍ਰਤੀ ਗੰਭੀਰ ਹੈ ਅਤੇ ਜਲਦ ਹੀ ਕੋਈ ਹੱਲ ਕੱਢਿਆ ਜਾਵੇਗਾ।  
ਇਸ ਤੋਂ ਇਲਾਵਾ ਵਾਇਰਲ ਹੋਈ ਤਹਿਸੀਲਦਾਰ ਦੀ ਵੀਡੀਓ ਵਿਵਾਦ 'ਤੇ ਬੋਲਦਿਆਂ ਉਨ•ਾਂ ਕਿਹਾ ਕਿ ਪੰਜਾਬ ਦੇ ਧਨ ਨੂੰ ਘੁਣ ਵਾਂਗ ਖਾਣ ਵਾਲੇ ਅਜਿਹੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

© 2016 News Track Live - ALL RIGHTS RESERVED