ਸਕੂਲੀ ਦਰਖਤਾਂ ਦੇ ਬਾਲਣ ਤੋਂ ਮਿਡ-ਡੇ-ਮੀਲ ਦਾ ਖਾਣਾ ਨਾ ਬਣਾਇਆ ਜਾਵੇ

Jun 18 2018 03:27 PM
ਸਕੂਲੀ ਦਰਖਤਾਂ ਦੇ ਬਾਲਣ ਤੋਂ ਮਿਡ-ਡੇ-ਮੀਲ ਦਾ ਖਾਣਾ ਨਾ ਬਣਾਇਆ ਜਾਵੇ


ਲੁਧਿਆਣਾ
ਰਾਜ ਦੇ ਜ਼ਿਆਦਾਤਰ ਸਰਕਾਰੀ ਸਕੂਲਾਂ 'ਚ ਬੱਚਿਆਂ ਲਈ ਮਿਡ-ਡੇਅ ਮੀਲ ਬਣਾਉਣ ਲਈ ਸਕੂਲ 'ਚ ਲੱਗੇ ਦਰੱਖਤਾਂ ਨੂੰ ਕੱਟ ਕੇ ਉਨ•ਾਂ ਦਾ ਪ੍ਰਯੋਗ ਬਾਲਣ ਦੇ ਤੌਰ 'ਤੇ ਕਰਨ ਦਾ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਖਤ ਨੋਟਿਸ ਲਿਆ ਹੈ। ਰਾਜ ਦੇ ਸਾਰੀ ਸਕੂਲ ਪ੍ਰਮੁੱਖਾਂ ਨੂੰ ਪੱਤਰ ਜਾਰੀ ਕਰ ਕੇ ਸਿੱਖਿਆ ਸਕੱਤਰ ਨੇ ਇਸ ਸਬੰਧੀ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਕਈ ਸਕੂਲਾਂ 'ਚ ਸਿਲੰਡਰ ਹੋਣ 'ਤੇ ਮਿਡ-ਡੇਅ ਮੀਲ ਬਣਾਉਣ ਲਈ ਈਂਧਨ ਦੇ ਤੌਰ 'ਤੇ ਸਕੂਲਾਂ 'ਚ ਖੜ•ੇ ਦਰੱਖਤਾਂ ਨੂੰ ਕੱਟ ਕੇ ਪ੍ਰਯੋਗ ਕੀਤਾ ਜਾਂਦਾ ਹੈ। ਵਿਭਾਗੀ ਟੀਮਾਂ ਨੇ ਜਦ ਪਿਛਲੇ ਮਹੀਨਿਆਂ 'ਚ ਸਕੂਲਾਂ ਦੀ ਚੈਕਿੰਗ ਕੀਤੀ ਤਾਂ ਇਸ ਤਰ•ਾਂ ਦੇ ਕਈ ਮਾਮਲੇ ਸਾਹਮਣੇ ਆਏ। ਮਾਮਲਾ ਧਿਆਨ 'ਚ ਆਉਂਦੇ ਹੋਏ ਸਕੱਤਰ ਨੇ ਸਕੂਲਾਂ 'ਚ ਇਸ ਕਾਰਵਾਈ ਦਾ ਸਖ਼ਤ ਨੋਟਿਸ ਲਿਆ। ਵਿਭਾਗ ਦੀ ਅਧਿਕਾਰਕ ਵੈੱਬਸਾਈਟ 'ਤੇ ਸਕੂਲ ਪ੍ਰਮੁੱਖਾਂ ਨੂੰ ਆਦੇਸ਼ ਜਾਰੀ ਕਰਦੇ ਹੋਏ ਸਿੱਖਿਆ ਸਕੱਤਰ ਨੇ ਸਾਫ ਕਿਹਾ ਹੈ ਕਿ ਸਕੂਲ 'ਚ ਲੱਗੇ ਦਰੱਖਤਾਂ ਨੂੰ ਕੱਟ ਕੇ ਉਨ•ਾਂ ਨੂੰ ਬਾਲਣ ਦੇ ਰੂਪ ਵਿਚ ਵਿਚ ਵਰਤਣਾ ਬੰਦ ਕੀਤਾ ਜਾਵੇ। ਕ੍ਰਿਸ਼ਨ ਕੁਮਾਰ ਨੇ ਆਪਣੇ ਨਿਰਦੇਸ਼ਾਂ ਵਿਚ ਕਿਹਾ ਕਿ ਦਰੱਖਤਾਂ ਦੇ ਕੱਟਣ ਨਾਲ ਸਕੂਲ ਦੀ ਸੁੰਦਰਤਾ 'ਤੇ ਵੀ ਪ੍ਰਭਾਵ ਪੈਂਦਾ ਹੈ। ਉਥੇ ਲੱਕੜੀ ਸਾੜਨ ਨਾਲ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ। ਇਸ ਲਈ ਸਕੂਲ ਪ੍ਰਮੁੱਖਾਂ ਨੂੰ ਇਸ ਤਰ•ਾਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਿੱਖਿਆ ਸਕੱਤਰ ਦੇ ਸਕੂਲਾਂ ਵਿਚ ਛੁੱਟੀਆਂ ਦੇ ਦੌਰਾਨ ਜਾਰੀ ਕੀਤੇ ਗਏ ਉਕਤ ਆਦੇਸ਼ਾਂ ਦਾ ਹੁਣ ਸਕੂਲ ਖੁੱਲ•ਣ ਦੇ ਬਾਅਦ ਕੀ ਅਸਰ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਕਿਉਂਕਿ ਸਕੂਲ ਖੁੱਲ•ਦੇ ਹੀ ਜੇਕਰ ਕਿਸੇ ਸਕੂਲ ਦੇ ਕੋਲ ਗੈਸ ਸਿਲੰਡਰ ਨਾ ਹੋਇਆ ਤਾਂ ਮਜਬੂਰਨ ਉਸ ਨੂੰ ਲੱਕੜੀ ਹੀ ਬਾਲਣੀ ਪਵੇਗੀ।

© 2016 News Track Live - ALL RIGHTS RESERVED