ਸਕੂਲੀ ਬੱਚਿਆ ਨਾ ਸਰੀਰਕ ਸੋਸ਼ਣ ਤੇ ਚੀਫਖ ਜੁਡੀਸ਼ੀਅਲ ਮੈਜਿਸਟਰੇਟ ਨੇ ਲਿਆ ਕੜਾ ਨੋਟਿਸ

Jun 20 2018 03:09 PM
ਸਕੂਲੀ ਬੱਚਿਆ ਨਾ ਸਰੀਰਕ ਸੋਸ਼ਣ ਤੇ ਚੀਫਖ ਜੁਡੀਸ਼ੀਅਲ ਮੈਜਿਸਟਰੇਟ ਨੇ ਲਿਆ ਕੜਾ ਨੋਟਿਸ


ਹੁਸ਼ਿਆਰਪੁਰ
ਬੀਤੇ ਦਿਨੀਂ ਮਾਹਿਲਪੁਰ ਦੇ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਨੌਵੀਂ ਜਮਾਤ ਦੇ ਬੱਚਿਆਂ ਵੱਲੋਂ 6ਵੀਂ ਜਮਾਤ ਦੇ ਬੱਚਿਆਂ ਨਾਲ ਲਗਾਤਾਰ ਇਕ ਸਾਲ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਰਿਹਾ। ਇਸ ਘਟਨਾ ਦਾ ਸਖਤ ਨੋਟਿਸ ਲੈਂਦੇ ਹੋਏ ਹੁਸ਼ਿਆਰਪੁਰ ਦੀ ਚੀਫ ਜੁਡੀਸ਼ੀਅਲ ਮੈਜਿਸਟਰੇਟ ਸੁਚੇਤਾ ਦੇਵ ਚੌਹਾਨ ਨੇ ਬੱਚਿਆਂ ਦੇ ਪਰਿਵਾਰਾਂ ਦੇ ਬਿਆਨ ਲੈਣ ਲਈ ਉਚੇਚੇ ਤੌਰ 'ਤੇ ਅਦਾਲਤ ਵੱਲੋਂ ਵਕੀਲਾਂ ਦੀ ਟੀਮ ਭੇਜੀ ਗਈ ਤਾਂ ਜੋ ਪੀੜਤ ਬੱਚਿਆਂ ਨੂੰ ਨਿਆਂ ਦਿਵਾਇਆ ਜਾ ਸਕੇ। ਸੀ. ਜੇ. ਐੱਮ. ਵੱਲੋਂ ਭੇਜੇ ਗਏ ਵਕੀਲਾਂ ਕੋਲ ਆਪਣੇ ਬਿਆਨ ਦਿੰਦਿਆਂ ਪੀੜਤ ਬੱਚਿਆਂ 'ਚੋਂ ਇਕ ਬੱਚੇ ਦੀ ਮਾਤਾ ਰੀਨਾ ਰਾਣੀ ਨੇ ਦੱਸਿਆ ਕਿ ਇਸ ਮਾਮਲੇ 'ਚ ਉਨ•ਾਂ 'ਤੇ ਮਾਹਿਲਪੁਰ ਦੇ ਐੱਸ. ਐੱਚ. ਓ. ਅਤੇ ਏ. ਐੱਸ. ਆਈ. ਨੀਲਮ ਰਾਣੀ ਵੱਲੋਂ ਨਾ ਸਿਰਫ ਦਬਾਅ ਬਣਾਇਆ ਜਾ ਰਿਹਾ ਹੈ ਸਗੋਂ ਵਾਰ-ਵਾਰ ਉਨ•ਾਂ ਨੂੰ ਥਾਣੇ ਆਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ•ਾਂ ਨੇ ਇਹ ਦੋਸ਼ ਵੀ ਲਗਾਇਆ ਕਿ ਦੋਸ਼ੀ ਬੱਚਿਆਂ ਵਿਰੁੱਧ ਕਾਰਵਾਈ ਕਰਨ ਦੀ ਥਾਂ ਜਿਹੜੇ ਬੱਚੇ ਜਿਣਸੀ ਤੌਰ 'ਤੇ ਪੀੜਤ ਹੋਏ ਹਨ ਉਨ•ਾਂ ਦੇ ਪਰਿਵਾਰਾਂ ਨੂੰ ਹੀ ਤੰਗ ਕੀਤਾ ਜਾ ਰਿਹਾ ਹੈ ਅਤੇ ਥਾਣੇ 'ਚ ਘੜੀਸਿਆ ਜਾ ਰਿਹਾ ਹੈ। ਰੀਣਾ ਰਾਣੀ ਨੇ ਆਪਣੇ ਬਿਆਨਾਂ 'ਚ ਕਿਹਾ ਕਿ ਸਕੂਲ ਪ੍ਰਿੰਸੀਪਲ ਅਤੇ ਅਧਿਆਪਕਾਂ ਵੱਲੋਂ ਕੀਤੀ ਗਈ ਅਣਗਹਿਲੀ ਕਾਰਨ ਹੀ ਇਹ ਦੁਖਦਾਈ ਘਟਨਾ ਵਾਪਰੀ ਹੈ। ਉਨ•ਾਂ ਨੇ ਇਹ ਦਾਅਵਾ ਕੀਤਾ ਕਿ 3 ਵਾਰ ਸਕੂਲ ਦੀ ਪ੍ਰਿੰਸੀਪਲ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਗਈ ਸੀ ਪਰ ਉਨ•ਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਸਗੋਂ ਪੀੜਤ ਬੱਚਿਆਂ ਨੂੰ ਬੁਲਾ ਕੇ ਮਾਂ ਸਾਹਮਣੇ ਉਨ•ਾਂ ਦਾ ਮਜ਼ਾਕ ਉਡਾਇਆ ਗਿਆ। ਦੋਸ਼ੀ ਬੱਚੇ ਅਤੇ ਉਨ•ਾਂ ਦੇ ਮਾਤਾ-ਪਿਤਾ ਨੂੰ ਥਾਣਾ ਮਾਹਿਲਪੁਰ ਦੇ ਮੁਲਾਜ਼ਮ ਵੀ ਉਨ•ਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ ਅਤੇ ਕਿਸੇ ਤਰ•ਾਂ ਦੀ ਕਾਰਵਾਈ ਨਾ ਹੋਣ ਦੀਆਂ ਧਮਕੀਆਂ ਦੇ ਰਹੇ ਹਨ। ਰੀਨਾ ਰਾਣੀ ਨੇ ਇਹ ਦੋਸ਼ ਵੀ ਲਗਾਇਆ ਕਿ ਇਸ ਮਾਮਲੇ 'ਚ ਪੁਲਸ ਪ੍ਰਸ਼ਾਸਨ ਅਤੇ ਸਕੂਲ ਦੀ ਪ੍ਰਿੰਸੀਪਲ ਕਾਰਵਾਈ ਕਰਨ ਦੀ ਥਾਂ ਉਨ•ਾਂ 'ਤੇ ਉਲਟਾ ਦਬਾਅ ਪਾ ਰਹੇ ਹਨ। ਇਸ ਮੌਕੇ ਪੀੜਤ ਰੀਨਾ ਰਾਣੀ ਨਾਲ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਵੀ ਹਾਜ਼ਰ ਸੀ। ਜ਼ਿਕਰਯੋਗ ਹੈ ਕਿ ਇਸ ਸੰਵੇਦਨਸ਼ੀਲ ਮਾਮਲੇ ਨੂੰ ਨਿਮਿਸ਼ਾ ਮਹਿਤਾ ਨੇ ਹੀ ਲੋਕਾਂ ਸਾਹਮਣੇ ਲਿਆਂਦਾ ਸੀ ਕਿ ਕਿਵੇਂ ਸਕੂਲ ਜਾਂਦੇ ਬੱਚਿਆਂ ਨੂੰ ਸਰੀਰਕ ਤੌਰ 'ਤੇ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਨਿਮਿਸ਼ਾ ਮਹਿਤਾ ਹੀ ਪੀੜਤ ਬੱਚਿਆਂ ਦੇ ਪਰਿਵਾਰਾਂ ਨੂੰ ਸਿੱਖਿਆ ਮੰਤਰੀ ਓ. ਪੀ. ਸੋਨੀ ਕੋਲ ਲੈ ਕੇ ਗਏ ਸਨ ਅਤੇ ਸਿੱਖਿਆ ਮੰਤਰੀ ਵੱਲੋਂ ਉਨ•ਾਂ ਦੀ ਸ਼ਿਕਾਇਤ 'ਤੇ ਸਕੂਲ ਪ੍ਰਿੰਸੀਪਲ ਅਤੇ ਇਕ ਮਾਸਟਰ ਨੂੰ ਮੁਅੱਤਲ ਕਰਕੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਚੀਫ ਜੁਡੀਸ਼ੀਅਲ ਮੈਜਿਸਟਰੇਟ ਸੁਚੇਤਾ ਦੇਵ ਚੌਹਾਨ ਵੱਲੋਂ ਇਸ ਮਾਮਲੇ 'ਚ ਦਿੱਤੇ ਗਏ ਦਖਲ ਦੀ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਸ਼ਲਾਘਾ ਕੀਤੀ ਹੈ। ਉਨ•ਾਂ ਨੇ ਕਿਹਾ ਕਿ ਜਿਸ ਢੰਗ ਨਾਲ ਅਦਾਲਤ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ, ਉਸ ਨਾਲ ਲੋਕਾਂ ਦਾ ਕਾਨੂੰਨ 'ਚ ਭਰੋਸਾ ਹੋਰ ਵੀ ਪੱਕਾ ਹੁੰਦਾ ਹੈ।

© 2016 News Track Live - ALL RIGHTS RESERVED