ਸ਼ਹਿਰ ਵਿੱਚ 1200 ਸੀਸੀਟੀਵੀ ਕੈਮਰੇ ਲਗਾਏ ਜਾਣਗੇ

Jun 20 2018 03:30 PM
ਸ਼ਹਿਰ ਵਿੱਚ 1200 ਸੀਸੀਟੀਵੀ ਕੈਮਰੇ ਲਗਾਏ ਜਾਣਗੇ


ਜਲੰਧਰ
ਅੱਜ ਚੰਡੀਗੜ• ਵਿਚ ਇਕ ਉੱਚ ਪੱਧਰੀ ਬੈਠਕ ਵਿਚ ਜਲੰਧਰ ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ ਬਣਨ ਵਾਲੇ ਅਤਿ-ਆਧੁਨਿਕ ਇੰਟੈਗ੍ਰੇਟਿਡ ਕੰਟਰੋਲ ਐਂਡ ਕਮਾਂਡ ਸੈਂਟਰ ਨੂੰ ਮਨਜ਼ੂਰੀ ਦੇ ਦਿੱਤੀ ਗਈ, ਜਿਸ ਦੇ ਤਹਿਤ ਜਲੰਧਰ ਸ਼ਹਿਰ ਵਿਚ ਕਰੀਬ 113 ਕਰੋੜ ਰੁਪਏ ਦੀ ਲਾਗਤ ਨਾਲ 1200 ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣਗੇ ਅਤੇ ਪੁਲਸ ਲਾਈਨ ਵਿਚ ਅਤਿ-ਆਧੁਨਿਕ ਇੰਟੈਗ੍ਰੇਟਿਡ ਕੰਟਰੋਲ ਐਂਡ ਕਮਾਂਡ ਸੈਂਟਰ ਸਥਾਪਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਮਾਰਟ ਸਿਟੀ ਪ੍ਰਾਜੈਕਟ ਨਾਲ ਸਬੰਧਤ ਅਧਿਕਾਰੀਆਂ ਅਤੇ ਕਮਿਸ਼ਨਰ ਡਾ. ਬਸੰਤ ਗਰਗ ਦੇ ਨਾਲ ਜਲੰਧਰ ਦੇ ਵਿਧਾਇਕ ਪਰਗਟ ਸਿੰਘ ਅਤੇ ਵਿਧਾਇਕ ਬਾਵਾ ਹੈਨਰੀ ਨੇ ਵਡੋਦਰਾ ਜਾ ਕੇ ਕੰਟਰੋਲ ਐਂਡ ਕਮਾਂਡ ਸੈਂਟਰ ਦੇਖਿਆ ਸੀ ਅਤੇ ਜਲੰਧਰ ਵਿਚ ਵੀ ਉਸੇ ਤਰ•ਾਂ ਦਾ ਸੈਂਟਰ ਬਣਾਉਣ ਲਈ ਸਹਿਮਤੀ ਜਤਾਈ ਸੀ।  ਇਸ ਤੋਂ ਬਾਅਦ ਉਸ ਪ੍ਰਾਜੈਕਟ ਦੇ ਸਰਵੇ ਦਾ ਕੰਮ ਨਿੱਜੀ ਕੰਪਨੀ ਦੇ ਹਵਾਲੇ ਕਰ ਦਿੱਤਾ ਗਿਆ, ਜਿਸ ਨੇ ਆਪਣਾ ਕੰਮ ਪੂਰਾ ਕਰਨ ਤੋਂ ਬਾਅਦ ਸਮਾਰਟ ਸਿਟੀ ਬਣੀ ਕੰਪਨੀ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਇਸ ਰਿਪੋਰਟ ਨੂੰ ਤਕਨੀਕੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਅਤੇ ਹੁਣ ਜਲਦੀ ਹੀ ਇਸ ਪ੍ਰਾਜੈਕਟ ਤਹਿਤ ਟੈਂਡਰ ਲਾ ਦਿੱਤੇ ਜਾਣਗੇ।  ਵਾਰ ਰੂਮ ਵਾਂਗ ਕੰਮ ਕਰੇਗਾ ਇੰਟੈਗ੍ਰੇਟਿਡ ਕੰਟਰੋਲ ਐਂਡ ਕਮਾਂਡ ਸੈਂਟਰ : ਇਹ ਕੰਟਰੋਲ ਐਂਡ ਕਮਾਂਡ ਸੈਂਟਰ ਸੀ. ਸੀ. ਟੀ. ਵੀ. ਕੈਮਰਿਆਂ ਦੇ ਜ਼ਰੀਏ ਸੁਰੱਖਿਆ ਆਦਿ 'ਤੇ ਨਜ਼ਰ ਰੱਖਣ ਤੋਂ ਇਲਾਵਾ ਵਾਰ ਰੂਮ ਵਾਂਗ ਕੰਮ ਕਰੇਗਾ। ਨਗਰ ਨਿਗਮ ਦੀਆਂ ਸਾਰੀਆਂ ਸਰਗਰਮੀਆਂ ਇਸ ਸੈਂਟਰ ਦੀ ਨਿਗਰਾਨੀ ਵਿਚ ਰਹਿਣਗੀਆਂ। ਇਥੋਂ ਹੀ ਐਮਰਜੈਂਸੀ ਰਿਸਪਾਂਸ  ਸਿਸਟਮ ਚਲਾਇਆ ਜਾਵੇਗਾ। ਐਨਵਾਇਰਨਮੈਂਟ ਸੈਂਸਰ ਨਾਲ ਲੈਸ ਇਸ ਕਮਾਂਡ ਸੈਂਟਰ ਵਿਚ ਅਜਿਹੇ ਸੈਂਸਰ ਵੀ ਲੱਗੇ ਹੋਣਗੇ ਜੋ ਵਾਹਨਾਂ ਦੀਆਂ ਨੰਬਰ ਪਲੇਟਾਂ ਨੂੰ ਪੜ• ਕੇ ਟ੍ਰੈਫਿਕ ਨਿਯਮਾਂ ਅਤੇ ਹੋਰ ਸਰਗਰਮੀਆਂ ਬਾਰੇ ਸਿੱਧੀ ਜਾਣਕਾਰੀ ਪ੍ਰਸ਼ਾਸਨ ਨੂੰ ਮੁਹੱਈਆ ਕਰਵਾ ਸਕਣਗੇ। ਜਲੰਧਰ ਪੁਲਸ ਨੇ ਦੇ ਦਿੱਤੀਆਂ ਹਨ ਲੋਕੇਸ਼ਨਜ਼ : ਸਮਾਰਟ ਸਿਟੀ ਦੇ ਤਹਿਤ  ਬਣਨ ਜਾ ਰਹੇ ਕੰਟਰੋਲ ਐਂਡ ਕਮਾਂਡ ਸੈਂਟਰ ਅਤੇ ਸ਼ਹਿਰ ਵਿਚ ਲੱਗਣ ਜਾ ਰਹੇ 1200 ਸੀ. ਸੀ. ਟੀ. ਵੀ. ਕੈਮਰਿਆਂ ਲਈ ਜਲੰਧਰ ਪੁਲਸ ਨੇ ਸਮਾਰਟ ਸਿਟੀ ਕੰਪਨੀ ਨੂੰ ਲੋਕੇਸ਼ਨਜ਼ ਦੇ ਦਿੱਤੀਆਂ ਹਨ। ਇਹ ਸੈਂਟਰ ਪੁਲਸ ਲਾਈਨ ਵਿਚ ਉਸ ਥਾਂ ਸਥਾਪਿਤ ਹੋਵੇਗਾ, ਜਿਥੇ ਇਸ ਸਮੇਂ ਡਾਇਲ 100 ਕੰਟਰੋਲ ਕੰਮ ਕਰ ਰਿਹਾ ਹੈ। ਸੈਂਟਰ ਵਿਚ ਅਤਿ-ਆਧੁਨਿਕ ਯੰਤਰ ਅਤੇ ਸਕ੍ਰੀਨਾਂ ਲਾਈਆਂ ਜਾਣਗੀਆਂ ਤੇ ਮਾਹਿਰ ਸਟਾਫ ਤਾਇਨਾਤ ਕੀਤਾ ਜਾਵੇਗਾ। 12 ਮਹੀਨੇ, 24 ਘੰਟੇ ਇਹ ਸੈਂਟਰ ਕੰਮ ਕਰਦਾ ਰਹੇਗਾ। ਚਿਹਰਿਆਂ ਨੂੰ ਵੀ ਪਛਾਣ ਲੈਣਗੇ ਸੀ. ਸੀ. ਟੀ. ਵੀ. ਕੈਮਰੇ : ਜਿਸ ਤਰ•ਾਂ ਵਿਦੇਸ਼ਾਂ ਵਿਚ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਚਿਹਰਿਆਂ ਨੂੰ ਪਛਾਣ ਲੈਣ ਦੀ ਤਕਨੀਕ ਮੌਜੂਦ ਹੈ, ਉਸੇ ਤਰ•ਾਂ ਦੇ ਕੈਮਰੇ ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ ਸ਼ਹਿਰ ਵਿਚ ਵੀ ਲਾਏ ਜਾਣ ਦੀ ਯੋਜਨਾ ਹੈ, ਜੋ ਕਿਸੇ ਵੀ ਸ਼ੱਕੀ ਦੀ ਪਛਾਣ ਕਰ ਕੇ ਉਸਦੀ ਜਾਣਕਾਰੀ ਅਲਰਟ ਜਾਂ ਐੱਸ. ਐੱਮ. ਐੱਸ. ਦੇ ਜ਼ਰੀਏ ਕੰਟਰੋਲ ਰੂਮ ਤੱਕ ਪਹੁੰਚਾ ਦੇਣਗੇ। ਇਸ ਦੇ ਲਈ ਸਬੰਧਤ ਏਜੰਸੀ ਨੂੰ ਉਕਤ ਸ਼ੱਕੀ ਵਿਅਕਤੀ ਦੇ ਚਿਹਰੇ ਨੂੰ ਫੀਡ ਕਰਨਾ ਪਵੇਗਾ। ਕੈਮਰਿਆਂ ਦੀ ਰੇਂਜ ਵਿਚ ਆਉਂਦਿਆਂ ਹੀ ਅਤਿ-ਆਧੁਨਿਕ ਸੈਂਸਰ ਉਸਨੂੰ ਪਛਾਣ ਕੇ ਤੁਰੰਤ ਸੂਚਨਾ ਦੇ ਦੇਣਗੇ।

© 2016 News Track Live - ALL RIGHTS RESERVED