ਆਯੂਰਵੈਦਿਕ ਵਿਭਾਗ ਵੱਲੋਂ ਯੋਗਾ ਨੂੰ ਸਮਰਪਿਤ ਕੱਢੀ ਗਈ ਜਾਗਰੁਕਤਾ ਰੈਲੀ

Jun 20 2018 03:31 PM
ਆਯੂਰਵੈਦਿਕ ਵਿਭਾਗ ਵੱਲੋਂ ਯੋਗਾ ਨੂੰ ਸਮਰਪਿਤ ਕੱਢੀ ਗਈ ਜਾਗਰੁਕਤਾ ਰੈਲੀ


ਪਠਾਨਕੋਟ 
ਆਯੂਰਵੈਦਿਕ ਵਿਭਾਗ ਪਠਾਨਕੋਟ ਵੱਲੋਂ ਚੋਥੇ ਅੰਤਰ ਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਵਿਸਾਲ ਜਾਗਰੁਕਤਾ ਰੈਲੀ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਤੋਂ ਸੁਰੂ ਕੀਤੀ ਗਈ ਜਿਸ ਨੂੰ ਸ੍ਰੀ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਰਵਾਨਾਂ ਕੀਤਾ। ਇਹ ਰੈਲੀ ਪ੍ਰ੍ਰਬੰਧਕੀ ਕੰਪਲੈਕਸ ਤੋਂ ਸੁਰੂ ਕੀਤੀ ਗਈ ਜਿਸ ਨਾਲ ਯੋਗ ਨਾਲ ਸਬੰਧਤ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਇਹ ਰੈਲੀ ਪ੍ਰਬੰਧਕੀ ਕੰਪਲੈਕਸ ਤੋਂ ਟੈਂਕ ਚੋਕ, ਗੁਰਦਾਸਪੁਰ ਰੋਡ, ਬੱਸ ਸਟੈਂਡ, ਰੇਲਵੇ ਰੋਡ ਤੋਂ ਹੁੰਦੀ ਹੋਈ ਬਾਲਮੀਕਿ ਚੋਕ ਪਠਾਨਕੋਟ ਵਿਖੇ ਪਹੁੰਚੀ। ਬਾਲਮੀਕਿ ਚੋਕ ਵਿਖੇ ਸਹਿਰ ਦੀਆਂ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਮੈਂਬਰ ਵੀ ਇਸ ਜਾਗਰੁਕਤਾ ਰੈਲੀ ਵਿੱਚ ਸਾਮਲ ਹੋਏ ਅਤੇ ਇਹ ਰੈਲੀ ਗਾਂਧੀ ਚੋਕ, ਡਾਕਖਾਨਾ  ਚੋਕ, ਸਾਹਪੁਰ ਚੋਕ ਤੋਂ ਹੁੰਦੇ ਹੋਏ ਸਿਵਲ ਹਸਪਤਾਲ ਪਠਾਨਕੋਟ ਵਿਖੇ ਸਮਾਪਤ ਕੀਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਸੋਕ ਕੁਮਾਰ ਸਹਾਇਕ ਕਮਿਸ਼ਨਰ ਸਿਕਾਇਤਾਂ, ਕੁਲਵੰਤ ਕੋਰ ਜਿਲ•ਾ ਆਯੂਰਵੈਦਿਕ ਅਫਸ਼ਰ , ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ ਅਤੇ ਹੋਰ ਹਾਜ਼ਰ ਸਨ।  ਇਸ ਸਬੰਧੀ ਸ੍ਰੀ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ 21 ਜੂਨ ਨੂੰ ਪੂਰੀ ਦੂਨੀਆਂ ਵਿੱਚ ਵਿਸਵ ਯੋਗਾ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਵਾਰ ਚੋਥਾ ਵਿਸਵ ਯੋਗਾ ਦਿਵਸ ਮਾਇਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਇਹ ਯੋਗਾ ਕੈਂਪ 21 ਜੂਨ ਸਵੇਰੇ 7 ਵਜੇ ਤੋਂ 8 ਵਜੇ ਤੱਕ ਏ.ਬੀ. ਕਾਲਜ ਪਠਾਨਕੋਟ ਵਿਖੇ ਲਗਾਇਆ ਜਾ ਰਿਹਾ ਹੈ। ਉਨ•ਾਂ ਜਿਲ•ਾ ਪਠਾਨਕੋਟ ਦੇ ਸਾਰੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਇਸ ਯੋਗਾ ਕੈਂਪ ਵਿੱਚ ਪੂਰੇ ਸਟਾਫ ਸਹਿਤ ਸਾਮਲ ਹੋਣ। ਇਸ ਤੋਂ ਇਲਾਵਾ ਉਨ•ਾਂ ਜਿਲ•ਾ ਪਠਾਨਕੋਟ ਦੇ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਇਸ ਵਿਸਵ ਯੋਗਾ ਕੈਂਪ ਵਿੱਚ ਕੋਈ ਵੀ ਨਾਗਰਿਕ ਭਾਗ ਲੈ ਸਕਦਾ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਦੀ ਰੈਲੀ ਜਿਲ•ਾ ਆਯੂਰਵੈਦਿਕ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੁਕ ਕਰਨ ਲਈ ਕੱਢੀ ਗਈ ਹੈ। ਉਨ•ਾਂ ਕਿਹਾ ਕਿ ਪੂਰਾ ਵਿਸਵ ਜੋ ਕਿ ਅੱਜ ਯੋਗਾ ਦਾ ਲੋਹਾ ਮੰਨ ਰਿਹਾ ਹੈ ਅਤੇ ਸਾਨੂੰ ਚਾਹੀਦਾ ਹੈ ਕਿ ਨਿਰੋਗ ਰਹਿਣ ਦੇ ਲਈ ਯੋਗ ਨੂੰ ਅਪਣਾਇਆ ਜਾਵੇ। ਉਨ•ਾਂ ਕਿਹਾ ਕਿ ਮਨੁੱਖੀ ਸਿਹਤ ਤੱਦ ਹੀ ਤੰਦਰੁਸਤ ਰਿਹ ਸਕਦੀ ਹੈ ਜਦੋਂ ਅਸੀਂ ਜਾਗਰੁਕ ਹੋਵਾਂਗੇ। ਉਨ•ਾਂ ਕਿਹਾ ਕਿ ਇਹ ਸਾਡੀ ਵੀ ਜਿਮ•ੇਦਾਰੀ ਬਣਦੀ ਹੈ ਕਿ ਅਸੀਂ ਮਿਲ ਕੇ ਵਿਸਵ ਪੱਧਰ ਤੇ ਮਨਾਏ ਜਾ ਰਹੇ ਯੋਗਾ ਦਿਵਸ ਦਾ ਹਿੱਸਾ ਬਣੀਏ ਅਤੇ ਅਪਣੀ ਸਿਹਤ ਦੇ ਪ੍ਰਤੀ ਜਾਗਰੁਕ ਹੋ ਸਕੀਏ। 

© 2016 News Track Live - ALL RIGHTS RESERVED