ਮਿਸ਼ਨ ਤੰਦਰੁਸਤ ਪੰਜਾਬ ਅਧੀਲ ਦਸਤ ਸਬੰਧੀ ਜਾਗਰੂਕਤਾ ਕੈਂਪ ਦਾ ਵਿਸ਼ੇਸ਼ ਆਯੌਜਨ

Jun 22 2018 02:58 PM
ਮਿਸ਼ਨ ਤੰਦਰੁਸਤ ਪੰਜਾਬ ਅਧੀਲ ਦਸਤ ਸਬੰਧੀ ਜਾਗਰੂਕਤਾ ਕੈਂਪ ਦਾ ਵਿਸ਼ੇਸ਼ ਆਯੌਜਨ


ਪਠਾਨਕੋਟ
ਸਿਵਲ ਸਰਜਨ ਡਾ: ਨੈਨਾ ਸਲਾਥੀਆ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਡਾ: ਜ਼ਸਪਾਲ ਕੌਰ ਭਿੰਡਰ ਐਸ.ਐਮ.À. ਸੀ.ਐਚ.ਸੀ ਬੁੰਗਲ ਬਧਾਣੀ ਵਿਖੇ ਬੱਚਿਆਂ ਦੇ ਦਸਤ ਰੋਗਾਂ ਸੰਬਧੀ ਜਾਗਰੂਕਤਾਂ ਕੈਂਪ ਦਾ ਆਯੋਜਨ ਕੀਤਾ ਗਿਆ। ਡਾ: ਜ਼ਸਪਾਲ ਕੌਰ ਭਿੰਡਰ ਨੇ ਦਸਤ ਰੋਗ ਦੀ ਪਹਿਚਾਣ ਦੱਸਦੇ ਹੋਏ ਕਿਹਾ ਕਿ ਜੇ ਬੱਚਾ ਦੋ ਮਹੀਨੇ ਤੋਂ ਛੋਟਾ ਹੈ ਅਤੇ ਪਤਲਾ ਪਖਾਨਾ ਕਰ ਰਿਹਾ ਜਾਂ ਪੰਜ ਸਾਲ ਤੱਕ ਦਾ ਹੈ ਅਤੇ 24 ਘੰਟੇ ਵਿੱਚ 3 ਜਾਂ ਇਸ ਤੋ ਜਿਆਦਾ ਬਾਰ ਪਤਲਾ/ਪਾਣੀ ਵਾਲਾ ਪਖਾਨਾ ਕਰਦਾ ਹੈ ਤਾਂ ਇਸ ਨੂੰ ਦਸਤ ਰੋਗ ਸਮਝਿਆ ਜਾਂਦਾ ਹੈ। ਉਨ•ਾਂ ਦੱਸਿਆ ਕਿ ਦਸਤ ਰੋਗ ਹੋਣ ਉਪਰੰਤ ਬੱਚੇ ਦੇ ਸ਼ਰੀਰ ਵਿੱਚ ਢੀਲਾਪਣ,ਕਮਜੋਰੀ,ਬੁਖਾਰ,ਅੱਖਾਂ ਅੰਦਰ ਨੂੰ ਧੱਸਣਾ, ਪਿਆਸ ਲੱਗਣੀ ਅਤੇ ਮੂੰਹ ਸੁੱਕਣਾ ਆਦਿ ਦੇ ਲੱਛਣ ਦੇਖੇ ਜਾ ਸਕਦੇ ਹਨ। ਉਨਾ ਦਸਤ ਦੇ ਇਲਾਜ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚੇ ਦੇ ਸ਼ਰੀਰ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਮਾਂ ਦਾ ਦੁੱਧ , À.ਆਰ.ਐਸ.ਦਾ ਘੋਲ , ਸਿੰਕਜਵੀ, ਦਾਲ, ਦਲੀਆ, ਖਿਚੜੀ , ਦਹੀ, ਲੱਸੀ ਆਦਿ ਨਾਲ - ਨਾਲ ਦਿੰਦੇ ਰਹਿਣਾ ਚਾਹੀਦਾ ਹੈ। ਜੇਕਰ ਫਿਰ ਵੀ ਦਸਤ ਕੰਟਰੋਲ ਵਿੱਚ ਨਹੀਂ ਤਾ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਨਜਦੀਕੀ ਪ੍ਰਾਇਮਰੀ ਹੈਲਥ ਸੈਂਟਰ ਰੈਫਰ ਕੀਤਾ ਜਾਵੇ। ਇਸ ਮੌਕੇ ਤੇ ਡਾ: ਕਿਰਨ ਬਾਲਾ ਜਿਲ•ਾ ਟੀਕਾਕਰਣ ਅਫਸ਼ਰ, ਰਿੰਪੀ, ਸੋਮ ਨਾਥ ਬੀ.ਈ.ਈ., ਪੰਕਜ ਕੁਮਾਰ ਆਰ.ਬੀ.ਐਸ.ਕੇ. ਮੈਨੇਜਰ, ਗੁਰਿੰਦਰ ਕੌਰ, ਅਮਨਦੀਪ ਕੋਰ ਏ.ਐਨ.ਐਮ. ਅਤੇ ਸਰੋਜ਼ ਕੁਮਾਰੀ ਆਸ਼ਾ ਫੈਸੀਲੀਟੇਟਰ ਆਦਿ ਹਾਜਰ ਸਨ।

© 2016 News Track Live - ALL RIGHTS RESERVED