ਜ਼ਿਲਾ ਪ੍ਰਸ਼ਾਸ਼ਨ ਦੀ ਪ੍ਰਾਗਰੈਸਿਵ ਪਠਾਨਕੋਟ ਦੀ ਟੀਮ ਨੇ 10 ਸਕਾਚ ਆਵਾਰਡ ਜਿੱਤੇ

Jun 22 2018 02:58 PM
ਜ਼ਿਲਾ ਪ੍ਰਸ਼ਾਸ਼ਨ ਦੀ ਪ੍ਰਾਗਰੈਸਿਵ ਪਠਾਨਕੋਟ ਦੀ ਟੀਮ ਨੇ 10 ਸਕਾਚ ਆਵਾਰਡ ਜਿੱਤੇ



ਪਠਾਨਕੋਟ
ਜ਼ਿਲਾ ਪ੍ਰਸ਼ਾਸਣ ,ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੇ ਸਿੱਖਿਆ ਵਿਭਾਗ ਵੱਲੋਂ ਕਿਸਾਨਾਂ ਅਤੇ ਆਮ ਲੋਕਾਂ ਦੀ ਬਿਹਤਰੀ ਲਈ ਚਲਾਏ 6 ਪ੍ਰੋਜੈਕਟ ਸਕਾਚ ਅਵਾਰਡ 2018 ਲਈ ਨਾਮਜਦ ਹੋਏ ਸਨ ਸਾਰੇ ਪ੍ਰੋਜੈਕਟਾਂ ਨੂੰ 8 ਅਵਾਰਡ ਆਫ ਮੈਰਿਟ ਮਿਲੇ ਹਨ ਜਿਸ ਨਾਲ ਜ਼ਿਲਾ ਪਠਾਨਕੋਟ ਦਾ ਨਾਮ ਉੱਚਾ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ(ਜ) ਸ਼੍ਰੀ ਕੁਲਵੰਤ ਸਿੰਘ ਨੇ ਦੱਸਿਆਂ ਕਿ ਜ਼ਿਲਾ ਪਠਾਨਕੋਟ ਵੱਲੋਂ ਸਕਾਚ ਆਰਡ ਆਫ ਮੈਰਿਟ ਲਈ ਤਿੰਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਤਿੰਨ ਸਿੱਖਿਆ ਵਿਭਾਗ ਨਾਲ ਸੰਬੰਧਤ ਨਾਮਜ਼ਦਗੀਆਂ ਭੇਜੀਆਂ ਗਈਆਂ ਸਨ,ਜਿੰਨਾਂ ਦੀ ਪੇਸ਼ਕਾਰੀ ਨਵੀਂ ਦਿੱਲੀ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਇਕਨਾਮਿਕਸ ਐਂਡ ਪਾਲਸੀ ਦੇ ਆਡੀਟੋਰੀਅਮ ਵਿੱਚ ਮਿਤੀ 15 ਮਈ ਨੂੰ ਕੀਤੀ ਗਈ । ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਦੇਸ਼ ਭਰ ਤੋਂ ਕੁੱਲ 3200 ਨਾਮਜ਼ਦਗੀਆਂ ਵਿੱਚੋਂ 1200 ਨੂੰ ਪੇਸ਼ਕਾਰੀ ਲਈ ਚੋਣ ਕੀਤੀ ਗਈ ਸੀ। ਉਨਾਂ ਦੱਸਿਆ ਕਿ ਇਨਾਂ ਪ੍ਰੋਜੈਕਟਾਂ ਦੀ ਚੋਣ ਲਈ ਮਿਤੀ 22 ਮਈ ਤੋਂ 25 ਲਈ ਤੱਕ ਵੋਟਿੰਗ ਕੀਤੀ ਗਈ ਸੀ ਜਿਸ ਵਿੱਚੋਂ 900 ਨਾਮਜ਼ਦਗੀਆਂ ਆਖਰੀ ਦੌਰ ਵਿੱਚ ਪਹੁੰਚੀਆ ਸਨ ਅਤੇ ਜ਼ਿਲ•ਾ ਪਠਾਨਕੋਟ ਨਾਲ ਸੰਬੰਧਤ ਸਾਰੀਆ 6 ਨਾਮਜ਼ਦਗੀਆਂ ਅਵਾਰਡ ਆਫ ਮੈਰਿਟ ਲਈ ਚੁਣ ਲਈਆ ਗਈਆਂ ਸਨ। ਉਨ•ਾਂ ਦੱਸਿਆ ਕਿ ਜ਼ਿਲ•ਾ ਪ੍ਰਸ਼ਾਸ਼ਣ ਵੱਲੋਂ ਅਵਾਰਡ ਆਫ ਮੈਰਿਟ ਪ੍ਰਾਪਤ ਕਰਨ ਲਈ ਬਲਾਕ ਖੇਤੀਬਾੜੀ ਅਫਸਰ ਪਠਾਨਕੋਟ ਡਾ. ਅਮਰੀਕ ਸਿੰਘ ਦੀ ਅਗਵਾਈ ਹੇਠ 4 ਮੈਂਬਰੀ ਟੀਮ (ਆਈ.ਟੀ. ਮਾਹਿਰ ਰਿਸਚਰਚ ਸਕਾਲਰ ਸ਼੍ਰੀ ਅਮਨ ਠਾਕੁਰ, ਅਧਿਆਪਕ ਨੀਰਜ ਸ਼ਰਮਾ ਅਤੇ ਸ਼੍ਰੀਮਤੀ ਨੀਤੂ ਯਾ ਆਈ.ਟੀ. ਮਾਹਿਰ)  ਦਿੱਲੀ ਗਏ ਸਨ। ਉਨ•ਾਂ ਦੱਸਿਆ ਕਿ ਜ਼ਿਲਾ ਪਠਾਨਕੋਟ ਵਿੱਚ ਝੋਨੇ ਪਰਾਲੀ ਦੀ ਸੰਭਾਲ ਨਾਮਜ਼ਦਗੀ ਨੂੰ ਦੋ ਗੋਲਡ, ਫਾਰਮ ਸਕੂਲ ਨੂੰ ਗੋਲਡ,ਖੇਤੀ ਪ੍ਰਸਾਰ ਸੇਵਾਵਾਂ ਵਿੱਚ ਸੋਸ਼ਲ ਮੀਡੀਆ ਦਾ ਯੋਗਦਾਨ ਨੂੰ ਪਾਇਲਟ, ਈ ਬਸਤਾ ਨੂੰ ਦੋ ਗੋਲਡ, ਮਿਸ਼ਨ ਰੀਅਡਮਿਸ਼ਨ ਨੂੰ ਤਾਂਬਾ, ਕੰਪਿਊਟਰ ਸਿੱਖਿਆ ਅਭਿਆਨ ਨੂੰ ਗੋਲਡ ਮੈਰਿਟ ਆਫ ਅਵਾਰਡ ਪ੍ਰਾਪਤ ਹੋਏ ਹਨ। ਉਨ•ਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੀ ਅਗਵਾਈ ਹੇਠ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ ਸਦਕਾ ਵਿਸ਼ੇਸ਼ ਗੋਲਡ ਅਵਾਰਡ ਆਫ ਮੈਰਿਟ ਮਿਲਿਆ ਹੈ। ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਕੁਲਵੰਤ ਸਿੰਘ ਨੇ ਸ਼ਹਿਰ ਵਾਸੀਆਂ ਅਤੇ ਸਮੂਹ ਯੰਗ ਇੰਨੋਵੇਟਿਵ ਫਾਰਮਰਜ ਵਟਸਐਪ ਸਮੂਹ ਦੇ ਸਮੂਹ ਮੈਂਬਰਾਂ ਦਾ ਵੋਟਿੰਗ ਕਰਨ ਲਈ ਧੰਨਵਾਦ  ਕੀਤਾ ਅਤੇ ਸਮੁੱਚੀ ਪਠਾਨਕੋਟ ਪ੍ਰਾਗਰੈਸਿਵ ਟੀਮ ਨੂੰ ਮੁਬਾਰਕਵਾਦ ਦਿਦਿਆਂ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਦੀ ਪ੍ਰਾਗਰੈਸਿਵ ਪਠਾਨਕੋਟ ਦੀ ਟੀਮ ਨੇ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ 10 ਸਕਾਚ ਆਵਾਰਡ ਜਿੱਤ ਕੇ ਇੱਕ ਸ਼ਾਨਦਾਰ ਉਪਲੱਬਧੀ ਹਾਸਲ ਕੀਤੀ ਹੈ। ਉਨ•ਾਂ ਦੱਸਿਆ ਕਿ ਇਹ ਸਮਾਗਮ, ਸਕਾਚ ਫਾਉਂਡੇਸ਼ਨ ਗੁਰੁਗਰਾਮ ਹਰਿਆਣਾ ਸਮੂਹ ਵੱਲੋਂ ਹਰ ਸਾਲ ਕਰਵਾ ਕੇ, ਦੇਸ਼ ਭਰ ਦੇ ਜ਼ਿਲਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਕੀਤੇ ਜਾਂਦੇ ਬੇਹਤਰ ਲੋਕ ਭਲਾਈ ਕੰਮਾਂ ਦੀ ਚੋਣ ਕਰਕੇ ਇਨਾਮ ਦਿੱਤੇ ਜਾਂਦੇ ਹਨ। 

© 2016 News Track Live - ALL RIGHTS RESERVED