56 ਸੇਵਾ ਕੇਂਦਰਾਂ ਨੂੰ ਬੰਦ ਕਰਨ ਦੀ ਸੂਚੀ ਜਾਰੀ

Jun 22 2018 02:58 PM
56 ਸੇਵਾ ਕੇਂਦਰਾਂ ਨੂੰ ਬੰਦ ਕਰਨ ਦੀ ਸੂਚੀ ਜਾਰੀ


ਗੁਰਦਾਸਪੁਰ
ਲੋਕਾਂ ਨੂੰ ਪਿੰਡ ਪੱਧਰ 'ਤੇ ਲਗਭਗ 125 ਸਹੂਲਤਾਂ ਦੇਣ ਵਾਲੇ ਜ਼ਿਲਾ ਗੁਰਦਾਸਪੁਰ ਦੇ 143 ਸੇਵਾ ਕੇਂਦਰਾਂ ਵਿਚੋਂ 47 ਸੇਵਾ ਕੇਂਦਰ ਬੰਦ ਕਰਨ ਦੇ ਸਮਾਚਾਰ ਦੀ ਅਜੇ ਸਿਆਹੀ ਵੀ ਨਹੀਂ ਸੁੱਕੀ ਹੈ ਕਿ ਪੰਜਾਬ ਸਰਕਾਰ ਨੇ ਚੱਲ ਰਹੇ 96 ਸੇਵਾ ਕੇਂਦਰਾਂ ਵਿਚੋਂ 56 ਸੇਵਾ ਕੇਂਦਰ ਹੋਰ ਬੰਦ ਕਰਨ ਦੀ ਸੂਚੀ ਜਾਰੀ ਕਰ ਕੇ ਜਿਥੇ ਲੋਕਾਂ ਨੂੰ ਮਿਲ ਰਹੀਆਂ ਇਹ ਸਹੂਲਤਾਂ ਵਾਪਸ ਲੈ  ਲਈਆਂ ਹਨ, ਉਥੇ ਇਨ•ਾਂ ਸੇਵਾ ਕੇਂਦਰਾਂ 'ਚ ਕੰਮ ਕਰ ਰਹੇ ਨੌਜਵਾਨਾਂ ਨੂੰ ਵੀ ਬੇਰੋਜ਼ਗਾਰ ਕਰ ਕੇ ਸੜਕਾਂ 'ਤੇ ਲਿਆ ਖੜ•ਾ ਕੀਤਾ ਹੈ।  ਜ਼ਿਲਾ ਗੁਰਦਾਸਪੁਰ 'ਚ 143 ਸੇਵਾ ਕੇਂਦਰ ਸਥਾਪਤ ਕੀਤੇ ਗਏ ਸਨ ਅਤੇ ਹਾਲਤ ਇਹ ਹੈ ਕਿ ਸੇਵਾ ਕੇਂਦਰਾਂ ਵਿਚੋਂ ਲਗਭਗ 47 ਸੇਵਾ ਕੇਂਦਰ ਬੰਦ ਕਰ ਦਿੱਤੇ ਗਏ ਹਨ। ਬੰਦ ਕੀਤੇ ਸੇਵਾ ਕੇਂਦਰਾਂ 'ਚ ਉਹੀ ਜ਼ਿਆਦਾਤਰ ਸਨ ਜਿਨ•ਾਂ ਨੇ ਬਿਜਲੀ ਬਿੱਲ ਦੇ ਰੂਪ 'ਚ ਮੋਟੀ ਰਾਸ਼ੀ ਅਦਾ ਕਰਨੀ ਸੀ। ਅਜੇ ਵੀ ਕੁਝ ਹੋਰ ਸੇਵਾ ਕੇਂਦਰ ਅਜਿਹੇ ਚੱਲ ਰਹੇ ਹਨ ਜਿਨ•ਾਂ ਦਾ ਬਿਜਲੀ ਬਿੱਲ ਅਦਾ ਕਰਨਾ ਬਾਕੀ ਹੈ ਪਰ ਪੰਜਾਬ ਸਰਕਾਰ ਨੇ ਜ਼ਿਲਾ ਗੁਰਦਾਸਪੁਰ ਦੇ 56 ਸੇਵਾ ਕੇਂਦਰਾਂ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਸ ਸਬੰਧੀ ਜਾਰੀ ਸੂਚੀ ਅਨੁਸਾਰ ਜੋ 56 ਸੇਵਾ ਕੇਂਦਰ ਸਰਕਾਰ ਬੰਦ ਕਰਨ ਜਾ ਰਹੀ ਹੈ, ਉਨ•ਾਂ 'ਚ ਦੀਨਾਨਗਰ ਈ. ਓ. ਰਿਹਾਇਸ਼ ਦੇ ਨਜ਼ਦੀਕ, ਦੀਨਾਨਗਰ ਹਸਪਤਾਲ ਨਜ਼ਦੀਕ, ਬਟਾਲਾ ਵਿਚ ਬੱਸ ਸਟੈਂਡ ਟਿਊਬਵੈੱਲ ਦੇ ਕੋਲ, ਨਗਰ ਸੁਧਾਰ ਟਰੱਸਟ ਬਟਾਲਾ, ਧਰਮਪੁਰਾ ਕਾਲੋਨੀ ਬਟਾਲਾ, ਈਸਾਪੁਰ, ਗੋਸਲ, ਆਲੇਚੱਕ, ਚਾਵਾ, ਤਤਲੇ, ਬੱਬੇਹਾਲੀ, ਛੀਨਾ ਬੇਟ, ਭੁੰਬਲੀ, ਬਾਜੇਚੱਕ, ਝੰਡੇਚੱਕ, ਬਾਰਾ, ਧਮਰਈ, ਕਲੀਚਪੁਰ, ਪਿੰਡੋਰੀ ਭੈਂਸਾ, ਝੰਡੀ, ਬੇਰੀ, ਠੀਕਰਵਾਲ, ਸਠਿਆਲੀ, ਸੇਖਵਾਂ, ਸੁਲਤਾਨੀ, ਸੋਹਲ, ਆਲੋਵਾਲ, ਵਡਾਲਾ ਬਾਂਗਰ, ਪਿੰਡੀ ਸੈਦਾ, ਨਰਵਾਨ, ਗਾਦੜੀਆ, ਮਰਾੜਾ, ਮੁਸਤਫਾਬਾਦ, ਬਰਿਆਰ, ਭਰਥ, ਤੰਦੋਈ, ਦਾਦੂਯੋਧ, ਬਹਾਦਰਪੁਰ ਰਜੋਆ, ਭੁੱਲੇਵਾਲ, ਡਾਲੇਚੱਕ, ਮਨਸੰਦਲਵਾਲ, ਨਾਸਰਕੇ, ਮਸਾਨੀਆ, ਤਾਰਾਗੜ•, ਬਿਜਲੀਵਾਲ, ਕੰਡਿਆਲ, ਕੋਟਲੀ ਭਾਨ ਸਿੰਘ, ਧੀਰ, ਅੰਮੋਨੰਗਲ, ਤਲਵੰਡੀ ਭਰਥ, ਰਿਆਲੀ ਖੁਰਦ, ਗ੍ਰਾਮੀਣ ਕਾਦੀਆਂ, ਸ਼ਿਕਾਰ, ਸ਼ਾਹਪੁਰ ਜਾਜਨ, ਠੇਠਰਕੇ ਸ਼ਾਮਲ ਹਨ।  ਜ਼ਿਲਾ ਗੁਰਦਾਸਪੁਰ 'ਚ ਸਥਾਪਤ 143 ਸੇਵਾ ਕੇਂਦਰਾਂ ਨੂੰ ਜਨਰੇਟਰ ਮਿਲੇ ਹੋਏ ਹਨ ਪਰ ਹਾਲਾਤ ਇਹ ਹਨ ਕਿ ਜਨਰੇਟਰਾਂ 'ਚ ਪਾਉਣ  ਲਈ ਡੀਜ਼ਲ ਹੀ ਮੁਹੱਈਆ ਨਹੀਂ ਹੁੰਦਾ, ਜਿਸ ਕਾਰਨ ਇਹ ਸੇਵਾ ਕੇਂਦਰ ਹੁਣ ਸਫੈਦ ਹਾਥੀ ਬਣਦੇ ਜਾ ਰਹੇ ਹਨ।

© 2016 News Track Live - ALL RIGHTS RESERVED