ਪੰਜਾਬ ਸਰਕਾਰ ਦੇਵੇਗੀ ਲੋਕਾ ਨੂੰ 31 ਏ.ਸੀ. ਬੱਸਾ ਦੀ ਸੁਵਿਧਾ

Jun 22 2018 03:17 PM
ਪੰਜਾਬ ਸਰਕਾਰ ਦੇਵੇਗੀ ਲੋਕਾ ਨੂੰ 31 ਏ.ਸੀ. ਬੱਸਾ ਦੀ ਸੁਵਿਧਾ


ਲੁਧਿਆਣਾ
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਬੱਸ ਯਾਤਰੀਆਂ ਨੂੰ ਗਰਮੀ ਤੋਂ ਬਚਾਉਣ ਅਤੇ ਅੰਤਰਰਾਸ਼ਟਰੀ ਪੱਧਰ ਵਰਗੀਆਂ ਸਫਰ ਸਹੂਲਤਾਂ ਦੇਣ ਲਈ ਟ੍ਰਾਂਸਪੋਰਟ ਵਿਭਾਗ ਨਵਾਂ ਸੁਪਰ ਇੰਟੈਗਰਲ ਬੱਸਾਂ ਦਾ ਫਲੀਟ ਪਾਉਣ ਜਾ ਰਿਹਾ ਹੈ, ਜਿਨ•ਾਂ ਵਿਚ ਬੱਸਾਂ ਦੀ ਗਿਣਤੀ 31 ਹੋਵੇਗੀ ਅਤੇ ਇਹ ਚੰਡੀਗੜ• ਸਮੇਤ ਪੰਜਾਬ ਦੇ ਕੁਲ 9 ਬੱਸ ਡਿਪੂਆਂ ਨੂੰ ਸੌਂਪੀਆਂ ਜਾਣਗੀਆਂ। ਇਸ ਲਈ ਪੰਜਾਬ ਸਟੇਟ ਬੱਸ ਸਟੈਂਡ ਮੈਨੇਜਮੈਂਟ ਕਮੇਟੀ ਨੇ ਡਿਪੂ ਮੈਨੇਜਰਾਂ ਨੂੰ ਪੱਤਰ ਲਿਖ ਕੇ ਉਕਤ ਕਦਮ ਦੀ ਜਾਣਕਾਰੀ ਦਿੱਤੀ ਹੈ, ਨਾਲ ਹੀ ਡਰਾਈਵਰਾਂ ਨੂੰ ਸਿਖਲਾਈ ਦੇ ਕੇ ਤਿਆਰ ਕਰਨ ਨੂੰ ਵੀ ਕਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਟ੍ਰੇਨਿੰਗ ਇਨ•ਾਂ ਡਿਪੂਆਂ ਵਿਚ ਠੇਕੇ 'ਤੇ ਰੱਖੇ ਗਏ ਡਰਾਈਵਰਾਂ ਨੂੰ ਦਿੱਤੀ ਜਾਣੀ ਹੈ। ਇਨ•ਾਂ ਸ਼ਹਿਰਾਂ ਨੂੰ ਮਿਲਣਗੀਆਂ ਬੱਸਾਂ : ਜਾਰੀ ਪੱਤਰ ਦੇ ਮੁਤਾਬਕ ਕੁਲ 31 ਬੱਸਾਂ ਨੂੰ ਚੰਡੀਗੜ• ਸਮੇਤ ਪੰਜਾਬ ਦੇ ਚੰਡੀਗੜ•, ਰੂਪ ਨਗਰ, ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਹੁਸ਼ਿਆਰਪੁਰ, ਪਠਾਨਕੋਟ, ਅੰਮ੍ਰਿਤਸਰ-1, ਅੰਮ੍ਰਿਤਸਰ-2, ਸ੍ਰੀ ਮੁਕਤਸਰ ਸਾਹਿਬ ਵਿਚ ਦਿੱਤੀਆਂ ਜਾਣਗੀਆਂ ਪਰ ਇਹ ਸਾਰੀਆਂ 31 ਬੱਸਾਂ ਇਕ ਰੇਸ਼ੋ ਵਿਚ ਵੰਡਣ ਦੀ ਬਜਾਏ ਵੱਖ-ਵੱਖ ਗਿਣਤੀ ਵਿਚ ਦਿੱਤੀਆਂ ਜਾ ਰਹੀਆਂ ਹਨ, ਜਿਸ ਵਿਚ ਚੰਡੀਗੜ• ਨੂੰ ਸਭ ਤੋਂ ਜ਼ਿਆਦਾ 8 ਬੱਸਾਂ ਦਿੱਤੀਆਂ ਜਾਣਗੀਆਂ, ਜਦੋਂਕਿ ਇਸੇ ਤਰ•ਾਂ ਰੂਪਨਗਰ ਨੂੰ 4 ਬੱਸਾਂ, ਲੁਧਿਆਣਾ ਨੂੰ 2, ਨਵਾਂਸ਼ਹਿਰ ਨੂੰ 3, ਹੁਸ਼ਿਆਰਪੁਰ ਨੂੰ 6, ਪਠਾਨਕੋਟ ਨੂੰ 3,  ਅੰਮ੍ਰਿਤਸਰ-1 ਨੂੰ 2 ਅਤੇ ਅੰਮ੍ਰਿਤਸਰ-2 ਨੂੰ 1 ਬੱਸ ਮਿਲੇਗੀ, ਜਦੋਂਕਿ ਇਸੇ ਕੜੀ ਵਿਚ ਸ੍ਰੀ ਮੁਕਤਸਰ ਸਾਹਿਬ ਨੂੰ 2 ਸੁਪਰ ਏ. ਸੀ. ਇੰਟੈਗ੍ਰਲ ਬੱਸਾਂ ਮਿਲਣਗੀਆਂ, ਜੋ ਇਨ•ਾਂ ਸ਼ਹਿਰਾਂ ਤੋਂ ਵੱਖ-ਵੱਖ ਰੂਟਾਂ 'ਤੇ ਦੌੜਨਗੀਆਂ। ਇਨ•ਾਂ ਬੱਸਾਂ ਨੂੰ ਚਲਾਉਣ ਅਤੇ ਇਨ•ਾਂ ਦੀ ਸਿਖਲਾਈ ਲਈ 155 ਡਰਾਈਵਰਾਂ ਦੀ ਮੰਗ ਕੀਤੀ ਗਈ ਹੈ।

© 2016 News Track Live - ALL RIGHTS RESERVED