ਕਸਟਮਰ ਸਰਵਿਸ ਸੈਂਟਰ ਲੋਕਾਂ ਲਈ ਬਣ ਰਿਹਾ ਵਰਦਾਨੋ

Jun 25 2018 03:27 PM
ਕਸਟਮਰ ਸਰਵਿਸ ਸੈਂਟਰ ਲੋਕਾਂ ਲਈ ਬਣ ਰਿਹਾ ਵਰਦਾਨੋ


ਪਠਾਨਕੋਟ
ਸਟੇਟ ਬੈਂਕ ਆਫ ਇੰਡਿਆ ਵੱਲੋਂ ਪਿੰਡ ਮੱਟੀ ਵਿਖੇ ਖੋਲਿਆ ਗਿਆ ਕਸਟਮਰ ਸਰਵਿਸ ਸੈਂਟਰ ਲੋਕਾਂ ਲਈ ਬਰਦਾਨ ਬਣ ਕੇ ਸਾਹਮਣੇ ਆਏਗਾ , ਹੁਣ ਲੋਕਾਂ ਨੂੰ ਬਹੁਤ ਸਾਰੀਆ ਸੁਵਿਧਾਵਾਂ ਇਕ ਹੀ ਸਥਾਨ ਤੇ ਮਿਲ ਸਕਣਗੀਆਂ। ਇਹ ਪ੍ਰਗਟਾਵਾ ਸ੍ਰੀ ਕੁਲਵੰਤ ਸਿੰਘ (ਆਈ.ਏ.ਐਸ.) ਵਧੀਕ ਡਿਪਟੀ ਕਮਿਸ਼ਨਰ (ਜ) ਨੇ ਪਿੰਡ ਮੱਟੀ ਵਿਖੇ ਐਸ.ਬੀ.ਆਈ. ਵੱਲੋਂ ਖੋਲੇ ਗਏ ਕਸਟਮਰ ਸਰਵਿਸ ਸੈਂਟਰ ਦਾ ਉਦਘਾਟਣ ਕਰਨ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਸੋਕ ਕੁਮਾਰ ਸਹਾਇਕ ਕਮਿਸ਼ਨਰ ਜਰਨਲ , ਅਰਸਦੀਪ ਸਿੰਘ ਸਹਾਇਕ ਕਮਿਸ਼ਨਰ ਸਿਕਾਇਤਾਂ, ਅਕਾਂਕਸਾ ਸਰਮਾ, ਰੋਹਿਤ ਕੁਮਾਰ,ਐਸ.ਕੇ.ਪੂਨੀਆ, ਰਮੇਸ ਕੁਮਾਰ, ਸੁਧੀਰ ਚੱਡਾ ਅਤੇ ਹੋਰ ਬੈਂਕ ਅਧਿਕਾਰੀ ਵੀ ਹਾਜ਼ਰ ਸਨ।  ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਕੁਲਵੰਤ ਸਿੰਘ (ਆਈ.ਏ.ਐਸ.) ਵਧੀਕ ਡਿਪਟੀ ਕਮਿਸ਼ਨਰ (ਜ) ਨੇ ਕਿਹਾ ਕਿ ਇਸ ਸਰਵਿਸ ਸੈਂਟਰ ਲੋਕਾਂ ਨੂੰ ਬਹੁਤ ਸਾਰੀਆ ਸੁਵਿਧਾਵਾਂ ਪ੍ਰਦਾਨ ਕਰੇਗਾ। ਉਨ•ਾਂ ਕਿਹਾ ਕਿ ਪਹਿਲਾ ਬੈਕਿੰਗ ਦੀ ਸੁਵਿਧਾ ਇਸ ਖੇਤਰ ਅੰਦਰ ਜੁਗਿਆਲ ਅਤੇ ਉੱਚਾ ਥੜ•ਾਂ ਵਿਖੇ ਹੀ ਸੀ ਪਰ ਇਸ ਸੈਂਟਰ ਦੇ ਖੁਲਣ ਨਾਲ ਆਸ ਪਾਸ ਦੇ ਕਰੀਬ 10 ਪਿੰਡਾਂ ਦਾ ਲਾਭ ਲੋਕਾਂ ਨੂੰ ਮਿਲੇਗਾ। ਉਨ•ਾਂ ਕਿਹਾ ਕਿ ਅਗਰ ਅਸੀਂ ਇਸ ਨੂੰ ਛੋਟਾ ਬੈਂਕ ਕਹੀਏ ਤਾਂ ਗਲਤ ਨਹੀਂ ਹੋਵੇਗਾ। ਉਨ•ਾਂ ਕਿਹਾ ਕਿ ਬੈਂਕ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਆਉਂਣ ਵਾਲੇ ਸਮੇਂ ਦੋਰਾਨ ਇਸ ਤਰ•ਾਂ ਦੇ ਹੋਰ ਸੈਂਟਰ ਵੀ ਜਿਲ•ੇ ਅੰਦਰ ਖੋਲੇ ਜਾਣਗੇ। 

© 2016 News Track Live - ALL RIGHTS RESERVED