ਜਿਆਦਾਤਰ ਇਲਾਕਿਆ ਵਿੱਚ ਸਪਲਾਈ ਹੋ ਰਿਹਾ ਦੂਸ਼ਿਤ ਪਾਣੀ

Jun 25 2018 03:27 PM
ਜਿਆਦਾਤਰ ਇਲਾਕਿਆ ਵਿੱਚ ਸਪਲਾਈ ਹੋ ਰਿਹਾ ਦੂਸ਼ਿਤ ਪਾਣੀ


ਗੁਰਦਾਸਪੁਰ
ਗੁਰਦਾਸਪੁਰ  ਵਿਚ ਜਿਆਦਾਤਰ ਇਲਾਕਿਆਂ  'ਚ ਪੀਣ ਵਾਲੇ ਪਾਣੀ ਦੀ ਸਪਲਾਈ ਨਗਰ ਕੌਂਸਲ ਵਲੋਂ ਸਥਾਪਤ ਟਿਊਬਵੈੱਲਾਂ ਤੇ ਸਟੋਰੇਜ਼ ਟੈਂਕੀਆਂ ਦੇ ਮਧਿਅਮ ਨਾਲ ਕੀਤੀ ਜਾਂਦੀ ਹੈ, ਪਰ ਜਦ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਸਪਲਾਈ ਕੀਤੇ ਜਾ ਰਹੇ ਪਾਣੀ ਦੇ ਸੈਂਪਲ ਲਏ ਜਾਣ ਤਾਂ ਪਤਾ ਲੱਗਦਾ ਹੈ ਕਿ ਸ਼ਹਿਰ ਦੇ ਜਿਆਦਾਤਰ ਹਿੱਸਿਆਂ ਵਿਚ ਪੀਣ ਵਾਲਾ ਪਾਣੀ ਪੂਰੀ ਤਰ•ਾਂ ਦੂਸ਼ਿਤ ਹੈ। ਨਗਰ ਕੌਂਸਲ ਦੇ ਇਲਾਵਾ ਲੋਕ ਨਿਰਮਾਣ ਵਿਭਾਗ ਤੇ ਐੱਮ.ਈ.ਐੱਸ. ਦੇ ਵੀ ਟਿਊਬਵੈੱਲ ਸ਼ਹਿਰ ਵਿਚ ਪਾਣੀ ਸਪਲਾਈ ਕਰਦੇ ਹਨ।  ਬੇਸ਼ੱਕ ਇਸ ਪਾਣੀ ਸਬੰਧੀ ਪੈਦਾ ਹੋਈ ਸਮੱਸਿਆ ਨੂੰ ਲੈ ਕੇ ਨਗਰ ਕੌਂਸਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਡੇ ਟਿਊਬਵੈੱਲ ਤੋਂ ਜੋ ਵੀ ਪਾਣੀ ਸਪਲਾਈ ਕੀਤਾ ਜਾਂਦਾ ਹੈ ਉਹ ਪੂਰੀ ਤਰ•ਾਂ ਨਾਲ ਕਲੋਰਿਨ ਯੁਕਤ ਪਾਣੀ ਹੁੰਦਾ ਹੈ, ਪਰ ਲੋਕ ਜੋ ਵਾਟਰ ਸਪਲਾਈ ਦੇ ਕੁਨੈਕਸ਼ਨ ਜੋੜਦੇ ਹਨ ਉਹ ਸਹੀਂ ਢੰਗ ਨਾਲ ਨਹੀਂ ਜੁੜਦੇ, ਜਿਸ ਕਾਰਨ ਪਾਣੀ ਦੀ ਲੀਕੇਜ਼ ਦੇ ਕਾਰਨ ਪਾਣੀ ਦੇ ਦੂਸ਼ਿਤ ਹੋਣ ਦੇ ਸਮਾਚਾਰ ਮਿਲਦੇ ਹਨ। ਜਦਕਿ ਲੋਕਾਂ ਦਾ ਦੋਸ਼ ਹੈ ਕਿ ਸ਼ਹਿਰ ਵਿਚ ਜਿੰਨੀ ਵੀ  ਸਰਕਾਰੀ ਵਾਟਰ ਸਪਲਾਈ ਹੈ ਉਸ ਤੋਂ ਦੂਸ਼ਿਤ ਪਾਣੀ ਸਪਲਾਈ ਹੁੰਦਾ ਹੈ। 
ਇਸ ਸਬੰਧੀ ਬੀਤੇ ਸਮੇਂ ਵਿਚ ਸਬੰਧਿਤ ਵਿਭਾਗ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਸਮੇਤ ਵੱਖ-ਵੱਖ ਸਕੂਲਾਂ ਤੇ ਹੋਟਲਾਂ ਆਦਿ ਦੇ ਪਾਣੀ ਦੇ ਸੈਂਪਲ ਲਏ ਗਏ ਸੀ। ਇਹ ਪਾਣੀ ਜਾਂਚ ਵਿਚ ਪੂਰੀ ਤਰ•ਾਂ ਦੂਸ਼ਿਤ ਪਾਇਆ ਗਿਆ। ਇਸ ਤਰ•ਾਂ ਸਬੰਧਿਤ ਵਿਭਾਗ ਨੇ ਜ਼ਿਲਾ ਗੁਰਦਾਸਪੁਰ ਦੇ ਸਾਰੇ ਸਕੂਲਾਂ ਵਿਚ ਪਾਣੀ ਦੇ ਸੈਂਪਲ ਇਕੱਠੇ ਕਰਕੇ ਜਾਂਚ ਕੀਤੀ ਗਈ ਤਾਂ ਜਿਆਦਾਤਰ ਸਕੂਲਾਂ ਦੇ ਪਾਣੀ ਦੇ ਸੈਂਪਲ ਫੇਲ ਪਾਏ ਗਏ ਸੀ।  ਗੁਰਦਾਸਪੁਰ ਸ਼ਹਿਰ ਦਾ ਦੌਰਾ ਕਰਨ 'ਤੇ ਪਾਇਆ ਗਿਆ ਕਿ ਗਲੀਆਂ ਵਿਚ ਜੋ ਵਾਟਰ ਸਪਲਾਈ ਦੀ ਪਾਈਪ ਲਾਈਨ ਵਿਛਾਈ ਗਈ ਹੈ ਉਹ ਜਿਆਦਾਤਰ ਪੁਰਾਣੀ ਹੋ ਚੁੱਕੀ ਹੈ, ਜਿਸ ਕਾਰਨ ਲੀਕੇਜ਼ ਹੋਣੀ ਸੁਭਾਵਿਕ ਹੈ। ਦੂਸਰਾ ਵਾਟਰ ਸਪਲਾਈ ਦੀਆਂ ਪਾਈਪਾਂ ਅਤੇ ਗੰਦਾ ਪਾਣੀ ਦੇ ਨਿਕਾਸ ਦੇ ਲਈ ਬਣਾਈ ਨਾਲੀਆਂ ਵਿਚ ਦੂਰੀ ਜਿਆਦਾ ਨਹੀਂ ਹੈ। ਕੁਝ ਸਥਾਨਾਂ 'ਤੇ ਤਾਂ ਇਹ ਦੋਵੇਂ ਇਕੱਠੀਆਂ ਹੀ ਦਿਖਾਈ ਦਿੰਦੀਆਂ ਹਨ ਅਤੇ ਲੀਕੇਜ਼ ਦੇ ਕਾਰਨ ਦੋਵੇਂ ਪਾਣੀ ਇਕ ਦੂਸਰੇ ਵਿਚ ਮਿਲ ਜਾਂਦੇ ਹਨ, ਜੋ ਸਮੱਸਿਆ ਦਾ ਮੁੱਖ ਕਾਰਨ ਹੈ। ਇਸ ਸੰਬੰਧੀ ਜਦ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ•ਾਂ ਦਾ ਕਹਿਣਾ ਸੀ ਕਿ ਗੁਰਦਾਸਪੁਰ ਸ਼ਹਿਰ 'ਚ ਇਸ ਸਮੇ ਨਗਰ ਕੌਂਸਲ ਦੇ 14 ਟਿਊਬਵੈੱਲ ਚਲ ਰਹੇ ਹਨ ਸਾਰੇ ਟਿਊਬਵੈੱਲ ਤੇ ਕਲੋਰੀਨ ਕਰਨ ਦਾ ਪ੍ਰਬੰਧ ਹੈ। ਇਸ ਲਈ ਸਾਡੇ ਟਿਊਬਵੈੱਲ ਤੋਂ ਦੂਸ਼ਿਤ ਪਾਣੀ ਸਪਲਾਈ ਹੋਣ ਦੀ ਗੁੰਜ਼ਾਇਸ ਨਹੀਂ ਹੈ। ਉਨ•ਾਂ ਦੱਸਿਆ ਕਿ ਗੁਰਦਾਸਪੁਰ 'ਚ ਨਗਰ ਕੌਂਸਲ ਦੇ ਟਿਊਬਵੈੱਲ ਸਮੇਤ ਲੋਕ ਨਿਰਮਾਣ ਵਿਭਾਗ ਅਤੇ ਐੱਮ.ਈ.ਐੱਸ ਦੇ ਟਿਊਬਵੈੱਲ ਵੀ ਲੱਗੇ ਹੋਏ ਹਨ ਜੋ ਸ਼ਹਿਰ ਦੇ ਕੁਝ ਹਿੱਸਿਆ 'ਚ ਪਾਣੀ ਸਪਲਾਈ ਕਰਦੇ ਹਨ। ਉਨ•ਾਂ ਕਿਹਾ ਕਿ ਜੋ ਪਾਣੀ ਦੀ ਟੈਂਕੀਆ ਬਣੀਆਂ ਹੋਈਆਂ ਹਨ ਉਨ•ਾਂ ਦਾ ਰੱਖ ਰੁਖਾਅ ਵੀ ਠੀਕ ਢੰਗ ਨਾਲ ਕੀਤਾ ਜਾ ਰਿਹਾ ਹੈ। ਲੋਕਾਂ ਨੇ ਦੋਸ਼ ਲਗਾਇਆ ਕਿ ਨਗਰ ਕੌਂਸਲ ਵਲੋਂ ਜੋ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾਂਦਾ ਹੈ ਉਹ ਤਾਂ ਦੂਸ਼ਿਤ ਹੋ ਸਕਦਾ ਹੈ, ਪਰ ਇਸ ਸਮੇਂ ਬਾਜ਼ਾਰ ਵਿਚ ਵਿਕਣ ਵਾਲੇ ਬੋਤਲ ਬੰਦ ਮਿਨਰਲ ਪਾਣੀ ਵੀ ਜ਼ਿਆਦਾਤਰ ਦੂਸ਼ਿਤ ਪਾਣੀ ਵਾਲੇ ਹਨ। ਇਨ•ਾਂ ਮਿਨਰਲ ਪਾਣੀ ਦੇ ਜਦ ਸੈਂਪਲ ਭਰੇ ਜਾਣ ਤਾਂ ਉਹ ਵੀ ਮਨੁੱਖੀ ਪ੍ਰਯੋਗ ਦੇ ਯੋਗ ਨਹੀਂ ਪਾਏ ਜਾਂਦੇ ਹਨ। ਇਹ ਮਿਨਰਲ ਵਾਟਰ ਸਰਕਾਰ ਵਲੋਂ ਨਿਰਧਾਰਿਤ ਮਾਪਦੰਡ ਅਨੁਸਾਰ ਤਿਆਰ ਨਹੀਂ ਕੀਤੇ ਜਾਂਦੇ, ਪਰ ਇਸ ਸਬੰਧੀ ਜ਼ਿਲਾ ਪ੍ਰਸ਼ਾਸ਼ਨ ਵਿਸ਼ੇਸ਼ ਧਿਆਨ ਨਹੀਂ ਦੇ ਰਿਹਾ ਹੈ, ਜਦਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੇਟ ਦੀਆਂ ਜਿਆਦਾਤਰ ਬੀਮਾਰੀਆਂ ਦੂਸ਼ਿਤ ਪਾਣੀ ਪੀਣ ਦੇ ਕਾਰਨ ਪੈਦਾ ਹੁੰਦੀਆਂ ਹਨ ਜੋ ਬਾਅਦ ਵਿਚ ਗੰਭੀਰ ਰੂਪ ਧਾਰਨ ਕਰ ਲੈਂਦੀਆਂ ਹਨ। ਕਈ ਪਿੰਡਾਂ 'ਚ ਇਸ ਸਮੱਸਿਆ ਦੇ ਕਾਰਨ ਖਤਰਨਾਕ ਬੀਮਾਰੀਆਂ ਫੈਲਣ ਦੇ ਸਮਾਚਾਰ ਵੀ ਆਉਂਦੇ ਰਹਿੰਦੇ ਹਨ, ਪਰ ਕੁਝ ਦਿਨ ਦੀ ਸਰਗਰਮੀ ਦੇ ਬਾਅਦ ਉਹੀ ਪੁਰਾਣਾ ਪ੍ਰਚਲਨ ਸ਼ੁਰੂ ਹੋ ਜਾਂਦਾ ਹੈ।
ਇਸ ਸਬੰਧੀ ਨਗਰ ਕੌਂਸਲ ਗੁਰਦਾਸਪੁਰ ਦੇ ਈ.ਓ. ਭੁਪਿੰਦਰ ਸਿੰਘ ਦੇ ਅਨੁਸਾਰ ਨਗਰ ਕੌਂਸਲ ਗੁਰਦਾਸਪੁਰ ਸ਼ਹਿਰ  ਵਿਚ ਨਗਰ ਕੌਂਸਲ ਵਲੋਂ ਲਗਾਏ ਆਪਣੇ ਟਿਊਬਵੈੱਲ ਸਬੰਧੀ ਪੂਰੀ ਤਰ•ਾਂ ਨਾਲ ਸਰਗਰਮ ਹਨ ਅਤੇ ਸਮੇਂ-ਸਮੇਂ 'ਤੇ ਉਨ•ਾਂ ਦੀ ਜਾਂਚ ਕੀਤੀ ਜਾਂਦੀ ਹੈ। ਇਸ ਸਬੰਧੀ ਲੋਕਾਂ ਨੂੰ ਚਾਹੀਦਾ ਹੈ ਕਿ ਜਦ ਕਿਤੇ ਵੀ ਪਾਣੀ ਦੀ ਲੀਕੇਜ਼ ਦਿਖਾਈ ਦੇਵੇ ਤਾਂ ਉਸ ਸਬੰਧੀ ਨਗਰ ਕੌਂਸਲ ਨੂੰ ਤੁਰੰਤ ਸੂਚਿਤ ਕੀਤਾ ਜਾਵੇ।

© 2016 News Track Live - ALL RIGHTS RESERVED