ਹੈਪੇਟਾਈਟਸ-ਸੀ ਰੋਗ ਦੇ ਲੈਬਾਰਟਰੀ ਟੈਸਟ ਤੇ ਲੱਗੀ ਰੋਕ

Jun 25 2018 03:28 PM
ਹੈਪੇਟਾਈਟਸ-ਸੀ  ਰੋਗ ਦੇ ਲੈਬਾਰਟਰੀ ਟੈਸਟ ਤੇ ਲੱਗੀ ਰੋਕ


ਅੰਮ੍ਰਿਤਸਰ
ਸਿਹਤ ਵਿਭਾਗ ਨੇ ਹੈਪੇਟਾਈਟਸ-ਸੀ ਜਿਹੇ ਖਤਰਨਾਕ ਰੋਗ ਤੋਂ ਪੀੜਤ ਮਰੀਜ਼ਾਂ ਦੇ ਲੈਬਾਰਟਰੀ ਟੈਸਟ 'ਤੇ ਅਚਾਨਕ ਰੋਕ ਲਾ ਦਿੱਤੀ ਹੈ। ਹੁਣ ਤੱਕ ਨਿੱਜੀ ਲੈਬਾਰਟਰੀ ਤੋਂ ਮਰੀਜ਼ਾਂ ਦੇ ਵਾਇਰਲ ਲੋਡ ਤੇ ਜੀਨ ਟਾਈਪ ਟੈਸਟ ਕਰਵਾ ਰਹੇ ਸਿਹਤ ਵਿਭਾਗ ਨੇ ਸੰਧੀ ਤੋੜ ਦਿੱਤੀ ਹੈ। ਡੇਢ ਸਾਲ ਤੱਕ ਨਿੱਜੀ ਲੈਬਾਰਟਰੀ 'ਚ ਮਰੀਜ਼ਾਂ ਨੂੰ ਭੇਜ ਕੇ ਟੈਸਟ ਕਰਵਾਏ ਜਾਂਦੇ ਰਹੇ ਤੇ ਵਿਭਾਗ ਨੇ ਘੱਟ ਖਰਚੇ 'ਚ ਟੈਸਟ ਕਰਵਾਉਣ ਦੀ ਮੰਗ ਪੂਰੀ ਨਾ ਕਰਨ 'ਤੇ ਨਿੱਜੀ ਲੈਬਾਰਟਰੀ ਨੂੰ ਰੈੱਡ ਸਿਗਨਲ ਦਿਖਾਇਆ ਹੈ।  ਹੈਪੇਟਾਈਟਸ-ਸੀ ਯਾਨੀ ਕਾਲਾ ਪੀਲੀਆ ਦਾ ਸ਼ਿਕਾਰ ਮਰੀਜ਼ਾਂ ਦਾ ਵਾਇਰਲ ਲੋਡ ਤੇ ਜੀਨ ਟਾਈਪ ਟੈਸਟ ਕਰਵਾਉਣ ਲਈ ਸਿਹਤ ਵਿਭਾਗ ਨੇ ਮਡ ਸਥਿਤ ਲਾਲ ਪੈਥ ਲੈਬ ਨਾਲ ਕਰਾਰ ਕੀਤਾ ਸੀ। ਤੈਅ ਹੋਇਆ ਸੀ ਕਿ ਲਾਲ ਪੈਥ ਲੈਬ ਤੋਂ 3600 ਰੁਪਏ ਲੈ ਕੇ ਇਹ ਦੋਵੇਂ ਟੈਸਟ ਕੀਤੇ ਜਾਣਗੇ। ਉਂਝ ਇਨ•ਾਂ ਟੈਸਟਾਂ ਦਾ ਅਸਲੀ ਮੁੱਲ 5500 ਰੁਪਏ ਹੈ ਪਰ ਲਾਲ ਪੈਥ ਲੈਬ ਨੇ ਇਸ ਨੂੰ 3600 ਰੁਪਏ 'ਚ ਕਰਨ 'ਤੇ ਹਾਮੀ ਭਰੀ ਸੀ। ਲਾਲ ਪੈਥ ਲੈਬ ਤੋਂ ਹੁਣ ਤੱਕ ਤਕਰੀਬਨ 1500 ਮਰੀਜ਼ਾਂ ਦੇ ਟੈਸਟ ਕੀਤੇ ਗਏ ਹਨ। ਟੈਸਟਾਂ ਦੀ ਇਵਜ਼ 'ਚ ਖਰਚ ਹੋਣ ਵਾਲੀ ਰਾਸ਼ੀ ਮਰੀਜ਼ ਨੂੰ ਹੀ ਦੇਣੀ ਪੈਂਦੀ ਹੈ। ਹਾਂ, ਦਵਾਈ ਅਤੇ ਇਲਾਜ ਦੀ ਸਹੂਲਤ ਸਰਕਾਰ ਵੱਲੋਂ ਮੁਫਤ ਮੁਹੱਈਆ ਕੀਤੀ ਜਾ ਰਹੀ ਹੈ।  ਹੁਣ ਸਿਹਤ ਵਿਭਾਗ ਨੇ ਇਹ ਕਹਿ ਕੇ ਲਾਲ ਪੈਥ ਲੈਬ ਤੋਂ ਕਰਾਰ ਤੋੜਿਆ ਹੈ ਕਿ 3600 ਰੁਪਏ ਜ਼ਿਆਦਾ ਹਨ। ਵਿਭਾਗ ਚਾਹੁੰਦਾ ਹੈ ਕਿ 1800 ਰੁਪਏ 'ਚ ਇਨ•ਾਂ ਦੋਵੇਂ ਟੈਸਟਾਂ ਦੀ ਸਹੂਲਤ ਮਰੀਜ਼ਾਂ ਨੂੰ ਦਿੱਤੀ ਜਾਵੇ।ਇਸ ਸਬੰਧੀ ਲੈਬ ਮੁਖੀ ਅਤੇ ਮਹਿਕਮਾ ਅਧਿਕਾਰੀਆਂ 'ਚ ਲੰਬੀ ਗੱਲ ਵੀ ਹੋਈ ਪਰ ਲਾਲ ਪੈਥ ਲੈਬ ਨੇ 1800 ਰੁਪਏ 'ਚ ਟੈਸਟ ਕਰਨ ਤੋਂ ਸਾਫ ਮਨ•ਾ ਕਰ ਦਿੱਤਾ।  ਅਜਿਹੇ 'ਚ ਸਿਹਤ ਵਿਭਾਗ ਨੇ ਲਾਲ ਪੈਥ ਲੈਬ 'ਚ ਮਰੀਜ਼ ਭੇਜਣੇ ਬੰਦ ਕਰ ਦਿੱਤੇ ਹਨ। ਸਿਵਲ ਹਸਪਤਾਲ 'ਚ ਹੈਪੇਟਾਈਟਸ-ਸੀ ਨਾਲ ਗ੍ਰਸਤ 5 ਤੋਂ 10 ਮਰੀਜ਼ ਹਰ ਰੋਜ਼ ਆ ਰਹੇ ਹਨ, ਜਿਨ•ਾਂ ਦੇ ਨਾਂ, ਪਤੇ ਤੇ ਮੋਬਾਇਲ ਨੰਬਰ ਲਿਖ ਕੇ ਸਟਾਫ ਆਪਣੇ ਕੋਲ ਰੱਖ ਰਿਹਾ ਹੈ।  ਮਰੀਜ਼ਾਂ ਨੂੰ ਕਿਹਾ ਜਾ ਰਿਹਾ ਹੈ ਕਿ ਜਿਵੇਂ ਹੀ ਕਿਸੇ ਨਿੱਜੀ ਲੈਬਾਰਟਰੀ ਨਾਲ ਕਰਾਰ ਹੋਵੇਗਾ, ਉਨ•ਾਂ ਦੇ ਟੈਸਟ ਕਰਵਾ ਦਿੱਤੇ ਜਾਣਗੇ। ਹਾਲਾਤ ਅਜਿਹੇ ਹਨ ਕਿ ਟੈਸਟ ਦਾ ਇੰਤਜ਼ਾਰ ਕਰ ਰਹੇ ਮਰੀਜ਼ਾਂ ਦੀ ਗਿਣਤੀ 150 ਤੋਂ ਉਪਰ ਪਹੁੰਚ ਚੁੱਕੀ ਹੈ।  
ਪੰਜਾਬ 'ਚ ਹੈਪੇਟਾਈਟਸ-ਸੀ ਮਰੀਜ਼ਾਂ ਦੀ ਗਿਣਤੀ ਹੈਰਾਨੀਜਨਕ ਢੰਗ ਨਾਲ ਵੱਧ ਰਹੀ ਹੈ। ਇਹ ਰੋਗ ਐੱਚ. ਆਈ. ਵੀ. ਏਡਜ਼ ਦੀ ਤਰ•ਾਂ ਹੀ ਸੰਕ੍ਰਾਮਿਕ ਹੈ, ਜੋ ਇਕ ਤੋਂ ਦੂਜੇ ਵਿਅਕਤੀ ਤੱਕ ਖੂਨ ਜ਼ਰੀਏ ਦਾਖਲ ਹੋ ਸਕਦਾ ਹੈ। ਉਥੇ ਹੀ ਬਹੁਤ ਜ਼ਿਆਦਾ ਸ਼ਰਾਬ ਦਾ ਸੇਵਨ ਵੀ ਹੈਪੇਟਾਈਟਸ-ਸੀ ਦਾ ਸ਼ਿਕਾਰ ਬਣਾਉਂਦਾ ਹੈ। ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਸਰਕਾਰ ਨੇ ਮੁਫਤ ਇਲਾਜ ਦੀ ਵਿਵਸਥਾ ਕੀਤੀ ਸੀ। ਮੁਫਤ ਦਾ ਮਤਲਬ ਇਹ ਕਿ ਮਰੀਜ਼ ਨੂੰ ਟੈਸਟ ਦੀ ਰਾਸ਼ੀ ਖਰਚ ਕਰਨੀ ਹੋਵੇਗੀ, ਸਰਕਾਰੀ ਹਸਪਤਾਲ ਤੋਂ ਦਵਾਈਆਂ ਫ੍ਰੀ ਮਿਲਣਗੀਆਂ। ਹੁਣ ਟੈਸਟ ਹੀ ਨਹੀਂ ਹੋ ਰਹੇ ਤਾਂ ਦਵਾਈ ਕਿਵੇਂ ਮਿਲੇ?
ਜ਼ਿਲਾ ਦੇ 2 ਵੱਡੇ ਸਰਕਾਰੀ ਹਸਪਤਾਲ ਗੁਰੂ ਨਾਨਕ ਦੇਵ  ਹਸਪਤਾਲ ਤੇ ਸਿਵਲ ਹਸਪਤਾਲ 'ਚ ਵਾਇਰਲ ਲੋਡ ਅਤੇ ਜੀਨ ਟਾਈਪ ਟੈਸਟ ਦੀ ਸਹੂਲਤ ਨਹੀਂ ਹੈ। ਜਿਸ ਰਫ਼ਤਾਰ ਨਾਲ ਹੈਪੇਟਾਈਟਸ-ਸੀ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਉਸ ਤੋਂ ਸਿਹਤ ਵਿਭਾਗ ਨੂੰ ਛੇਤੀ ਹੀ ਸਰਕਾਰੀ ਹਸਪਤਾਲ 'ਚ ਹੀ ਇਨ•ਾਂ ਟੈਸਟਾਂ ਦੀ ਵਿਵਸਥਾ ਕਰਨੀ ਚਾਹੀਦੀ ਹੈ।  
ਸਿਹਤ ਵਿਭਾਗ ਦੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਜਿੰਦਰ ਅਰੋੜਾ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਨੇ ਇਕ ਹੋਰ ਨਿੱਜੀ ਲੈਬਾਰਟਰੀ ਨਾਲ ਟਾਈਅਪ ਕਰ ਲਿਆ ਹੈ, ਜਲਦ ਹੀ ਹੈਪੇਟਾਈਟਸ-ਸੀ ਦੇ ਟੈਸਟਾਂ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।

© 2016 News Track Live - ALL RIGHTS RESERVED