ਡਿਪੂ ਨੂੰ ਮਿਲਣਗੀਆ ਦਿੱਲੀ ਤੇ ਕਟੜਾ ਲਈ 6 ਏ ਸੀ ਬੱਸਾਂ

Jun 25 2018 03:56 PM
ਡਿਪੂ ਨੂੰ ਮਿਲਣਗੀਆ ਦਿੱਲੀ ਤੇ ਕਟੜਾ ਲਈ 6 ਏ ਸੀ ਬੱਸਾਂ


ਹੁਸ਼ਿਆਰਪੁਰ
ਅਕਾਲੀ-ਭਾਜਪਾ ਸਰਕਾਰ ਦੇ ਆਖਰੀ ਦਿਨਾਂ 'ਚ ਬਣੀ ਯੋਜਨਾ ਠੰਡੇ ਬਸਤੇ 'ਚ ਚਲੇ ਜਾਣ ਤੋਂ ਬਾਅਦ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀਆਂ ਕੋਸ਼ਿਸ਼ਾਂ ਦਾ ਹੀ ਅਸਰ ਹੈ ਕਿ ਜੁਲਾਈ ਮਹੀਨੇ ਦੇ ਤੀਜੇ ਹਫਤੇ ਤੱਕ ਹੁਸ਼ਿਆਰਪੁਰ ਡਿਪੂ ਨੂੰ ਇਕੱਠੀਆਂ 6 ਸੁਪਰ ਇੰਟੀਗ੍ਰਿਲ ਏ. ਸੀ. ਬੱਸਾਂ ਮਿਲਣ ਜਾ ਰਹੀਆਂ ਹਨ। ਇਕ ਪਾਸੇ 1 ਜੁਲਾਈ ਤੋਂ ਪੀ. ਆਰ. ਟੀ. ਸੀ. ਦੀ ਵਾਈ-ਫਾਈ ਸੁਵਿਧਾ ਨਾਲ ਲੈੱਸ ਸਕੈਨੀਆਂ ਵਾਲਵੋ ਬੱਸ ਲੁਧਿਆਣਾ ਹੁੰਦੇ ਹੋਏ 1070 ਰੁਪਏ 'ਚ ਨਵੀਂ ਦਿੱਲੀ ਏਅਰਪੋਰਟ ਤਕ ਜਾਣ ਦਾ ਐਲਾਨ ਪਹਿਲਾਂ ਹੀ ਕਰ ਚੁਕੀ ਹੈ। ਉਥੇ ਹੀ ਦੂਜੇ ਪਾਸੇ ਪੰਜਾਬ ਰੋਡਵੇਜ਼ ਦੀ ਇਕ ਨਹੀਂ ਬਲਕਿ 2-2 ਸੁਪਰ ਇੰਟੀਗ੍ਰਿਲ ਏ. ਸੀ. ਬੱਸਾਂ ਹੁਸ਼ਿਆਰਪੁਰ ਤੋਂ ਵਾਇਆ ਚੰਡੀਗੜ•, ਅੰਬਾਲਾ, ਦਿੱਲੀ ਬੱਸ ਅੱਡੇ ਹੁੰਦੇ ਹੋਏ ਸਿੱਧਾ ਇੰਟਰਨੈਸ਼ਨਲ ਏਅਰਪੋਰਟ ਦੇ ਟੀ-3 ਪਾਰਕਿੰਗ ਤਕ ਜਾਣ ਦੀ ਤਿਆਰੀ ਨੂੰ ਆਖਰੀ ਰੂਪ ਦੇ ਰਹੀਆਂ ਹਨ। ਉਥੇ ਹੀ ਰੋਡਵੇਜ਼ ਦੀ ਇਕ ਬੱਸ ਦਿੱਲੀ ਬੱਸ ਅੱਡੇ ਤੋਂ ਚੱਲ ਕੇ ਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਯਾਤਰੀਆਂ ਦੀ ਸੁਵਿਧਾ ਨੂੰ ਧਿਆਨ 'ਚ ਰੱਖ ਕੇ ਕੱਟੜਾ ਤਕ ਚਲਾਉਣ ਦੀ ਯੋਜਨਾ ਹੈ। ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਬੱਸ ਸਟੈਂਡ ਨੂੰ ਮਿਲਣ ਜਾ ਰਹੀਆਂ 6 ਸੁਪਰ ਇੰਟੀਗ੍ਰਿਲ ਏ. ਸੀ. ਬੱਸਾਂ ਦੀ ਖਬਰ ਜਗ ਬਾਣੀ ਪ੍ਰਕਾਸ਼ਿਤ ਹੁੰਦੇ ਹੀ ਸ਼ਹਿਰ ਦੇ ਲੋਕਾਂ ਨੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਅਪੀਲ ਕੀਤੀ ਕਿ ਇਕ-ਇਕ ਬੱਸ ਹਰਿਦੁਆਰ ਅਤੇ ਮਥੁਰਾ ਹੁੰਦੇ ਹੋਏ ਵ੍ਰਿੰਦਾਵਨ ਵਿਚਾਲੇ ਵੀ ਚਲਾਉਣ। ਸ਼੍ਰੀਰਾਮ ਚਰਿਤ ਮਾਨਸ ਪ੍ਰਚਾਰ ਮੰਡਲ ਦੇ ਪ੍ਰਧਾਨ ਹਰੀਸ਼ ਸੈਣੀ ਬਿੱਟੂ ਦੇ ਨਾਲ ਮਹਿੰਦਰਪਾਲ ਗੁਪਤਾ, ਅਸ਼ਵਨੀ ਚੋਪੜਾ ਅਤੇ ਰਾਕੇਸ਼ ਭੱਲਾ, ਭਾਰਤੀ ਸਨਾਤਨ ਧਰਮ ਮਹਾਵੀਰ ਦਲ ਦੇ ਪ੍ਰਧਾਨ ਕ੍ਰਿਸ਼ਨ ਗੋਪਾਲ ਆਨੰਦ ਅਤੇ ਸ਼੍ਰੀ ਸ਼ਿਵਰਾਤਰੀ ਅਤੇ ਉਤਸਵ ਕਮੇਟੀ ਦੇ ਪ੍ਰਧਾਨ ਹਰੀਸ਼ ਖੋਸਲਾ ਨੇ ਕਿਹਾ ਕਿ ਮਾਤਾ ਵੈਸ਼ਣੋ ਦੇਵੀ ਦੇ ਨਾਲ-ਨਾਲ ਹਰਿਦੁਆਰ ਅਤੇ ਵ੍ਰਿੰਦਾਵਨ ਵਿਚਾਲੇ ਵੀ ਏ. ਸੀ. ਬੱਸ ਦੀ ਸੁਵਿਧਾ ਮਿਲਣ 'ਤੇ ਧਾਰਮਿਕ ਨਗਰੀ ਹੁਸ਼ਿਆਰਪੁਰ ਦੇ ਲੋਕਾਂ ਨੂੰ ਇਸ ਦਾ ਬਹੁਤ ਲਾਭ ਹੋਵੇਗਾ।

© 2016 News Track Live - ALL RIGHTS RESERVED