ਗਰਮੀ ਦੀ ਮਾਰ ਕਾਰਨ ਹੀਟਅਪ ਹੋ ਕੇ ਬੰਦ ਹੋ ਰਹੇ ਸੀਸੀਟੀਵੀ ਕੈਮਰੇ

Jun 25 2018 03:56 PM
ਗਰਮੀ ਦੀ ਮਾਰ ਕਾਰਨ ਹੀਟਅਪ ਹੋ ਕੇ ਬੰਦ ਹੋ ਰਹੇ ਸੀਸੀਟੀਵੀ ਕੈਮਰੇ


ਲੁਧਿਆਣਾ
ਲੁਧਿਆਣਾ ਦੇ ਪ੍ਰਮੁੱਖ ਪਵੇਲੀਅਨ ਮਾਲਜ਼, ਜਲੰਧਰ ਬਾਈਪਾਸ ਚੌਕ, ਭਾਰਤ ਨਗਰ ਚੌਕ, ਜਗਰਾਓਂ ਪੁਲ, ਪੁਰਾਣੀ ਕਚਹਿਰੀ ਚੌਕ, ਦੰਡੀ ਸਵਾਮੀ ਚੌਕ, ਸਬਜ਼ੀ ਮੰਡੀ ਚੌਕ ਸਮੇਤ ਵੱਖ-ਵੱਖ ਇਲਾਕਿਆਂ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਜਾਂ ਤਾਂ ਪਿਛਲੇ ਲੰਮੇ ਸਮੇਂ ਤੋਂ ਖਰਾਬ ਹੋਣ ਕਾਰਨ ਬੰਦ ਪਏ ਹਨ ਜਾਂ ਉਨ•ਾਂ ਸੀ. ਸੀ. ਟੀ. ਵੀ. ਕੈਮਰਿਆਂ ਦੇ ਪੋਲਾਂ ਨੂੰ ਬੈਰੀਕੇਡ ਰੂਪ 'ਚ ਵਰਤਿਆ ਜਾ ਰਿਹਾ ਹੈ। ਕੁੱਝ ਇਲਾਕਿਆਂ ਵਿਚ ਸੀ. ਸੀ. ਟੀ. ਵੀ. ਕੈਮਰਿਆਂ ਦੀ ਦਿਸ਼ਾ ਅਤੇ ਦਸ਼ਾ ਦਰੁਸਤ ਨਾ ਹੋਣ ਦੇ ਕਾਰਨ ਇਨ•ਾਂ ਦੀ ਸਹੀ ਵਰਤੋਂ ਨਹੀਂ ਹੋ ਰਹੀ। ਇਨ•ਾਂ 'ਚੋਂ ਬਹੁਤ ਸਾਰੇ ਕੈਮਰੇ ਮੌਜੂਦਾ ਗਰਮ ਮੌਸਮ ਦੇ ਮਿਜ਼ਾਜ ਕਾਰਨ ਹੀਟਅਪ ਹੋਣ ਕਾਰਨ ਚਾਲੂ ਹੋਣ ਤੋਂ ਪਹਿਲਾਂ ਹੀ ਬੰਦ ਹੋ ਗਏ ਹਨ। ਇਹ ਕੈਮਰੇ ਜ਼ਿਲਾ ਪ੍ਰਸ਼ਾਸਨ ਲਈ ਚਿੱਟੇ ਹਾਥੀ ਸਾਬਤ ਹੋ ਰਹੇ ਹਨ।ਪਿਛਲੇ ਸਮੇਂ ਦੌਰਾਨ ਮਹਾਨਗਰ ਦੇ ਕਈ ਇਲਾਕਿਆਂ ਵਿਚ ਵਾਪਰੀਆਂ ਘਟਨਾਵਾਂ 'ਤੇ ਜੇਕਰ ਅਸੀਂ ਇਕ ਨਜ਼ਰ ਮਾਰੀਏ ਤਾਂ ਕਈ ਮਾਮਲੇ ਤਾਂ ਅੱਜ ਤੱਕ ਇਸੇ ਵਜ•ਾ ਨਾਲ ਸੁਲਝ ਨਹੀਂ ਸਕੇ, ਕਿਉਂਕਿ ਜਦ ਘਟਨਾ ਨੂੰ ਸਮਾਜ ਵਿਰੋਧੀ ਅਨਸਰ ਨੇ ਅੰਜਾਮ ਦਿੱਤਾ ਤਦ ਉਹ ਸੀ. ਸੀ. ਟੀ. ਵੀ. ਕੈਮਰੇ ਬੰਦ ਹੋਣ ਕਾਰਨ ਉਸ 'ਚ ਕੈਦ ਨਹੀਂ ਹੋ ਸਕੇ। ਇਨ•ਾਂ ਨੂੰ ਲੱਭਣਾ ਪੁਲਸ ਲਈ ਸਿਰਦਰਦੀ ਨਾਲ ਚੁਣੌਤੀ ਬਣਿਆ ਹੋਇਆ ਹੈ। ਅੱਜ ਜਿਸ ਤੇਜ਼ੀ ਨਾਲ ਲੁਧਿਆਣਾ ਸਮੇਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਇਕ ਦੇ ਬਾਅਦ ਇਥ ਘਟਨਾ ਵਾਪਰ ਰਹੀ ਹੈ। ਉਸ ਨੂੰ ਧਿਆਨ ਵਿਚ ਰੱਖਦੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਹਰ ਸਮੇਂ ਐਕਟਿਵ ਰੱਖਣਾ ਪੁਲਸ ਅਤੇ ਜ਼ਿਲਾ ਪ੍ਰਸ਼ਾਸਨ ਲਈ ਬੇਹੱਦ ਜ਼ਰੂਰੀ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਕ ਪਾਸੇ ਤਾਂ ਸਰਕਾਰ ਲੁਧਿਆਣਾ ਨੂੰ ਸਮਾਰਟ ਸਿਟੀ ਦਾ ਦਰਜਾ ਦੇਣ ਦੀ ਗੱਲ ਕਰਦੀ ਆ ਰਹੀ ਹੈ ਜਦੋਂਕਿ ਦੂਜੇ ਪਾਸੇ ਸੁਰੱਖਿਆ ਦੀ ਦਿਸ਼ਾ ਵਿਚ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੀ ਬੇਰੁਖੀ ਕਿਸੇ ਵੀ ਪਲ ਜਾਨ-ਮਾਲ ਦਾ ਵੱਡਾ ਨੁਕਸਾਨ ਕਰਵਾ ਸਕਦੀ ਹੈ। ਨਗਰੀ ਦੇ ਚੱਪੇ-ਚੱਪੇ 'ਤੇ ਲੱਗੇ ਇਸੇ ਤਰ•ਾਂ ਦੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਵੀ ਕੀ ਫਾਇਦਾ, ਜੋ ਕੰਮ ਹੀ ਨਹੀਂ ਕਰ ਰਹੇ ਹਨ।
ਕੀ ਕਹਿੰਦੇ ਹਨ ਸੇਫ ਸਿਟੀ ਇੰਚਾਰਜ
ਲੁਧਿਆਣਾ ਸੇਫ ਸਿਟੀ ਇੰਚਾਰਜ ਜਸਵਿੰਦਰ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਇਕ ਪ੍ਰਾਈਵੇਟ ਕੰਪਨੀ ਦੇ ਸਹਿਯੋਗ ਨਾਲ 1388 ਸੀ. ਸੀ. ਟੀ. ਵੀ. ਕੈਮਰੇ ਸਥਾਪਤ ਕੀਤੇ ਜਾ ਰਹੇ ਹਨ। ਇਨ•ਾਂ 'ਚੋਂ 1200 ਦੇ ਲਗਭਗ ਲੱਗ ਚੁੱਕੇ ਹਨ ਅਤੇ 1100 ਦੀ ਟੈਸਟਿੰਗ ਹੋ ਚੁੱਕੀ ਹੈ। ਜਗਰਾਓਂ ਪੁਲ 'ਤੇ ਇਕ ਸੀ. ਸੀ. ਟੀ. ਵੀ. ਕੈਮਰੇ ਦਾ ਬੈਰੀਕੋਡ ਦੇ ਰੂਪ ਵਿਚ ਹੋ ਰਹੇ ਇਸਤੇਮਾਲ 'ਤੇ ਉਨ•ਾਂ ਨੇ ਇਹ ਸਪੱਸ਼ਟ ਕੀਤਾ ਕਿ ਇਕ ਦੋ ਦਿਨ ਪਹਿਲਾਂ ਇਕ ਵਾਹਨ ਦੇ ਟਕਰਾਉਣ ਕਾਰਨ ਇਹ ਪੋਲ ਡਿੱਗ ਪਿਆ, ਜਿਸ ਦੀ ਮੁਰੰਮਤ ਲਈ ਸਬੰਧਤ ਕੰਪਨੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜਿਨ•ਾਂ ਵੀ ਕੈਮਰਿਆਂ ਦੀ ਇਸ ਸਮੇਂ ਦਿਸ਼ਾ ਠੀਕ ਨਹੀਂ ਹੈ, ਉਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਕੰਪਨੀ ਦੇ ਅਧਿਕਾਰੀਆਂ ਦੀ ਜਲਦ ਹੀ ਮੀਟਿੰਗ ਬੁਲਾਈ ਜਾ ਰਹੀ ਹੈ, ਜਿਸ 'ਚ ਸਾਰੇ ਕੈਮਰਿਆਂ ਨੂੰ 24 ਘੰਟੇ ਬਿਨਾਂ ਕਿਸੇ ਰੁਕਾਵਟ ਦੇ ਕੰਮ ਕਰਨ ਦੇ ਲਈ ਪਲੈਨਿੰਗ ਕੀਤੀ ਜਾਵੇਗੀ ਤਾਂ ਕਿ ਸ਼ਹਿਰ ਦੀ ਹਰ ਸਰਗਰਮੀ 'ਤੇ ਨਜ਼ਰ ਬਣੀ ਰਹਿ ਸਕੇ।

© 2016 News Track Live - ALL RIGHTS RESERVED