ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਨੇ ਕਾਰਵਾਈ ਦੀ ਕੀਤੀ ਮੰਗ

Jun 26 2018 02:27 PM
ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਨੇ ਕਾਰਵਾਈ ਦੀ ਕੀਤੀ ਮੰਗ


ਪਠਾਨਕੋਟ 
ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਸ਼ਿਵ ਕੁਮਾਰ, ਜਿਲਾ ਪ੍ਰਧਾਨ ਜਸਵੰਦਤ ਸਿੰਘ ਬੂਟਰ, ਸਾਥੀ ਮਨਹਰਨ ਅਤੇ ਭੱਠਿਆ ਤੇ ਕੰਮ ਕਰ ਰਹੇ ਮਜਦੂਰਾ ਦੀ ਅਗਵਾਹੀ ਵਿੱਚ ਕੁੱਝ ਭੱਠਾ ਮਾਲਕਾਂ ਵੱਲੋਂ ਮਜਦੂਰਾ ਨਾਲ ਕੀਤੇ ਜਾ ਰਹੇ ਧੱਕੇ ਦੇ ਵਿਰੋਧ ਵਿੱਚ ਵਿਸ਼ਾਲ ਡੰਪਟੇਸ਼ਨ ਜਿਲਾ ਪ੍ਰਸ਼ਾਸ਼ਨ ਦੇ ਅਧਿਕਾਰੀਆ ਨੂੰ ਮਿਲ ਕੇ ਤੁੰਰਤ ਕਾਰਵਾਈ ਕਰਦੇ ਹੋਏ ਮਜਦੂਰਾ ਨੂੰ ਮੁਕਤ ਕਰਾਉਣ ਅਤੇ 2 ਭੱਠਾ ਮਾਲਕਾ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਆਗੂਆ ਨੇ ਦੱਸਿਆ ਕਿ ਜਿਲਾ ਪਠਾਨਕੋਟ ਦੇ ਅੰਦਰ ਪੈਂਦੇ ਮੈਸਰਜ ਆਰ ਕੇ ਬਰਿਕ ਕਿਲਨ ਇੰਡਸਟਰੀ ਪਿੰਡ ਨਰੋਟ ਮਹਿਰਾ ਅਤੇ ਮੈਸਰਜ ਵੀ ਜੇ ਬਰਿਕ ਕਿਲਨ ਪਿੰਡ ਡੱਲਾ ਬਲੀਮ ਤਹਿਸੀਲ ਜਿਲਾ ਪਠਾਨਕੋਟ ਵਿਖੇ ਭੱਠਾ ਮਾਲਕਾਂ ਨੇ ਗਰਮੀ ਦੇ ਸੀਜਨ ਮਾਰਚ ਤੋਂ ਜੂਨ ਦੇ ਪਹਿਲੇ ਹਫਤੇ ਵਿੱਚ ਮਜਦੂਰਾ ਤੋਂ ਕੱਚੀਆ ਇੱਟਾਂ ਪਥਾਈਆ ਤੇ ਪਰਿਵਾਰ ਸਮੇਤ ਬੱਚਿਆ ਤੋਂ ਕੰਮ ਕਰਵਾਇਆ। ਪਰ ਹੁਣ ਮਜਦੂਰੀ ਨਹੀਂ ਦੇ ਰਹੇ ਹਨ। ਮਜਦੂਰੀ ਨਾ ਦੇ ਕੇ ਸਗੋਂ ਧਮਕੀਆ ਦਿੱਤੀਆ ਜਾ ਰਹੀਆ ਹਨ ਜੋ ਕਿ ਬੰਧੂਆ ਮਜਦੂਰੀ ਰੋਕੂ ਐਕਟ ਦੀ ਉਲੰਘਣਾ ਹੈ। ਉਥੇ ਹੀ ਭੱਠਾ ਮਾਲਕਾਂ ਵੱਲੋਂ ਮਜਦੂਰਾਂ ਤੋਂ 2-2 ਸੀਐਫਆਲ 8-10 ਵਾਟ ਦੇ ਬਲਬਾ ਦਾ ਬਿਜਲੀ ਦਾ ਬਿਲ 2500-3000 ਰੁਪਏ ਪ੍ਰਤਿ ਪਰਿਵਾਰ ਧੱਕੇ ਨਾਲ ਵਸੂਲਿਆ ਜਾ ਰਿਹਾ ਹੈ,ਇਸ ਦੀ ਇੰਨਕੁਆਰੀ ਕਰ ਕੇ ਮਜਦੂਰਾ ਨੂੰ ਇਨਸਾਫ ਦੁਆਇਆ ਜਾਵੇ। ਮਜਦੂਰਾ ਤੋਂ ਜੇਸੀਬੀ ਮਸ਼ੀਨ ਰਾਹੀ ਮਿੱਟੀ ਪਟਾਈ ਦੇ ਨਾ ਤੇ ਹਜਾਰਾ ਰੁਪਏ ਵਸੂਲੇ ਜਾ ਰਿਹੇ ਹਨ ਜੋ ਕਿ ਉਨਾ ਦੀ ਆਰਥਿਤ ਲੁਟ ਹੈ। ਉਕਤ ਜਨਾ ਦੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਤੁਰੰਤ ਕਾਰਵਾਈ ਨਾ ਕੀਤੀ ਤਾਂ ਜਿਲਾ ਪ੍ਰਸ਼ਾਸ਼ਨ ਜਾਂ ਭੱਠਾ ਮਾਲਕਾਂ ਦੇ ਦਫਤਰਾ ਅੱਗੇ ਧਰਨਾ ਦਿੱਤਾ ਜਾਵੇਗਾ। 

© 2016 News Track Live - ALL RIGHTS RESERVED