ਜਿਲ•ਾ ਪਠਾਨਕੋਟ ਅੰਦਰ 6 ਸਰਕਾਰੀ ਸਕੂਲਾਂ ਨੂੰ ਬਣਾਇਆ ਜਾ ਰਿਹਾ ਹੈ ਸਮਾਰਟ ਸਕੂਲ –ਸ੍ਰੀ ਅਮਿਤ ਵਿੱਜ

Jul 01 2018 01:49 PM
ਜਿਲ•ਾ ਪਠਾਨਕੋਟ ਅੰਦਰ 6 ਸਰਕਾਰੀ ਸਕੂਲਾਂ ਨੂੰ ਬਣਾਇਆ ਜਾ ਰਿਹਾ ਹੈ ਸਮਾਰਟ ਸਕੂਲ –ਸ੍ਰੀ ਅਮਿਤ ਵਿੱਜ


ਪਠਾਨਕੋਟ
ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਹੋਰ ਊਪਰ ਚੁੱਕਣ ਦੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜਲਦੀ ਹੀ ਜਿਲ•ਾ ਪਠਾਨਕੋਟ ਵਿੱਚ ਇਕ ਹੋਰ ਕੀਰਤੀਮਾਨ ਸਥਾਪਤ ਕੀਤਾ ਜਾ ਰਿਹਾ ਹੈ। ਜਿਸ ਅਧੀਨ ਜਿਲ•ਾ ਪਠਾਨਕੋਟ ਅੰਦਰ 6 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇਕ ਪਠਾਨਕੋਟ ਨੇ ਕੀਤਾ। ਉਨ•ਾਂ ਦੱਸਿਆ ਕਿ ਪਹਿਲਾ ਵੀ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜਣ ਵਾਲੇ ਬੱਚਿਆਂ ਨੂੰ ਫ੍ਰੀ ਕਿਤਾਬਾਂ, ਫ੍ਰੀ ਵਰਦੀਆਂ, ਵਜੀਫੇ, ਮਿਡ-ਏ-ਮੀਲ ਅਧੀਨ ਦੁਪਿਹਰ ਦਾ ਭੋਜਨ ਦਿੱਤਾ ਜਾ ਰਿਹਾ ਹੈ ਅਤੇ ਹੁਣ ਜਲਦੀ ਹੀ ਜਿਲ•ਾ ਪਠਾਨਕੋਟ ਦੇ 6 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਏ ਜਾਣ ਦੀ ਪ੍ਰੀਕਿਆ ਅਰੰਭ ਕੀਤੀ ਜਾ ਰਹੀ ਹੈ। ਜਿਸ ਨਾਲ ਸਰਕਾਰੀ ਸਕੂਲਾਂ ਦੀ ਸਿੱਖਿਆ ਵਿੱਚ ਹੋਰ ਨਿਖਾਰ ਆਵੇਗਾ। 
ਸ੍ਰੀ ਅਮਿਤ ਵਿੱਜ ਵਿਧਾਇਕ ਪਠਾਨਕੋਟ ਨੇ ਦੱਸਿਆ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋ ਸਿੱਖਿਆ ਦੇ ਖੇਤਰ ਵਿੱਚ ਹੋਰ ਸੁਧਾਰ ਕਰਦਿਆਂ ਹੋਏ ਜਿਲ•ਾ ਪਠਾਨਕੋਟ ਵਿਖੇ ਸਮਾਰਟ ਸਕੂਲ ਬਣਾਏ ਜਾਣ ਦੀ ਪ੍ਰੀਕਿਆ ਅਰੰਭੀ ਜਾ ਰਹੀ ਹੈ। ਜਿਕਰਯੋਗ ਹੈ ਕਿ ਜਿਲ•ਾ ਪਠਾਨਕੋਟ ਦੇ ਸਿੱਖਿਆ ਖੇਤਰ ਨੂੰ 6 ਬਲਾਕ ਪਠਾਨਕੋਟ-1,ਪਠਾਨਕੋਟ-2,ਪਠਾਨਕੋਟ-3,ਧਾਰ-1,ਧਾਰ-2 ਅਤੇ ਨਰੋਟ ਜੈਮਲ ਸਿੰਘ ਵਿੱਚ ਵੰਡਿਆ ਹੋਇਆ ਹੈ ਅਤੇ ਇਨ•ਾਂ ਹਰੇਕ ਬਲਾਕ ਵਿੱਚੋਂ ਇਕ ਸਕੂਲ ਸਮਾਰਟ ਬਣਾਇਆ ਜਾਵੇਗਾ। ਉਨ•ਾਂ ਦੱਸਿਆ ਕਿ ਪਠਾਨਕੋਟ-1 ਬਲਾਕ ਅੰਦਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗਲ, ਪਠਾਨਕੋਟ-2 ਬਲਾਕ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਆ, ਪਠਾਨਕੋਟ-3 ਬਲਾਕ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਰਥਲ, ਧਾਰ-1 ਬਲਾਕ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਰ ਕਲ•ਾ, ਧਾਰ-2 ਬਲਾਕ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੋਹ ਅਤੇ ਨਰੋਟ ਜੈਮਲ ਸਿੰਘ ਬਲਾਕ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੋਟ ਜੈਮਲ ਸਿੰਘ ਸਕੂਲ ਨੂੰ ਸਮਾਰਟ ਸਕੂਲ ਬਣਾਇਆ ਜਾ ਰਿਹਾ ਹੈ।
 ਸ੍ਰੀ ਅਮਿਤ ਵਿੱਜ ਵਿਧਾਇਕ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਰੇਕ ਸਮਾਰਟ ਸਕੂਲ ਵਿੱਚ ਸਰਕਾਰ ਵੱਲੋਂ ਇਕ ਕਮਰਾ ਪੂਰੀ ਤਰ•ਾ ਨਾਲ ਡਿਜੀਟਲ ਬਣਾਇਆ ਜਾਵੇਗਾ ਜਿੱਥੇ ਵਾਈ-ਫਾਈ ਦੀ ਸੁਵਿਧਾ ਵੀ ਹੋਵੇਗੀ। ਸਾਰੇ ਸਮਾਰਟ ਸਕੂਲਾਂ ਵਿੱਚ ਸਰਕਾਰ ਦੀ ਸੋਲਰ ਸਿਸਟਮ ਲਗਾ ਕੇ ਬਿਜਲੀ ਦੀ ਸਪਲਾਈ ਦੇਣ ਦੀ ਯੋਜਨਾਂ ਹੈ। ਇਸ ਤੋਂ ਇਲਾਵਾ ਸਕੂਲਾਂ ਵਿੱਚ ਸਟਾਫ ਦੀ ਕਮੀ ਨੂੰ ਪੂਰਾ ਕਰਦੇ ਹੋਏ ਸਟਾਫ ਹੋਰ ਵਧਾਇਆ ਜਾਵੇਗਾ। ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ•ਾਂ ਸਮਾਰਟ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਵਰਦੀ ਬਾਕੀਆਂ ਸਕੂਲਾਂ ਤੋਂ ਵੱਖਰੀ ਹੋਵੇਗੀ ਅਤੇ ਸਰਕਾਰ ਵੱਲੋਂ ਬੱਚਿਆਂ ਨੂੰ ਸਕੂਲ ਆਉਂਣ ਅਤੇ ਸਕੂਲ ਤੋਂ ਘਰ ਜਾਉਂਣ ਦੇ ਲਈ ਟਰਾਂਸਪੋਰਟ ਸੁਵਿਧਾ ਵੀ ਮੁਹਈਆ ਕਰਵਾਈ ਜਾਵੇਗੀ। ਉਨ•ਾਂ ਦੱਸਿਆ ਕਿ ਸਾਰੇ ਸਕੂਲਾਂ ਵਿੱਚ ਫਰਨੀਚਰ ਆਦਿ ਸਾਰਾ ਹੀ ਨਵਾਂ ਦਿੱਤਾ ਜਾਵੇਗਾ। ਉਨ•ਾਂ ਦੱਸਿਆ ਕਿ ਹਰੇਕ ਸਮਾਰਟ ਸਕੂਲ ਅੰਦਰ 40 ਫੁੱਟ ਚੋੜਾਈ ਅਤੇ 70 ਫੁੱਟ ਲੰਬਾਈ ਦੀ ਇਕ ਡਾਈਨਿੰਗ ਸੈਡ ਤਿਆਰ ਕੀਤੀ ਜਾਵੇਗੀ ਅਤੇ ਇਕ ਅਲੱਗ ਤੋਂ ਰਸੋਈ ਦੀ ਵਿਵਸਥਾ ਕੀਤੀ ਜਾਵੇਗੀ। 
ਸ੍ਰੀ ਅਮਿਤ ਵਿੱਜ ਨੇ ਦੱਸਿਆ ਕਿ ਉੱਕਤ ਸਕੂਲਾਂ ਦੇ ਨਿਰਮਾਣ ਨਾਲ ਹਰੇਕ ਬਲਾਕ ਵਿੱਚ ਭਗੋਲਿਕ ਸਥਿਤੀ ਦੇ ਅਨੁਸਾਰ ਹਰੇਕ ਸਮਾਰਟ ਸਕੂਲ ਦੇ ਆਸ-ਪਾਸ ਦੇ ਕਰੀਬ 10 ਤੋਂ 12 ਪਿੰਡਾਂ ਦੇ ਬੱਚੇਆਂ ਨੂੰ ਇਸ ਦਾ ਲਾਭ ਪਾ੍ਰਪਤ ਮਿਲ ਸਕੇਗਾ। ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਸਰਕਾਰੀ ਸਕੂਲ ਦਾ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਲਈ ਨਵੇ ਉਪਰਾਲੇ ਕੀਤੇ ਜਾ ਰਹੇ ਹਨ। ਉਨ•ਾਂ ਦੱਸਿਆ ਕਿ ਸਰਕਾਰ ਦਾ ਇਹ ਪ੍ਰਸੰਸਾ ਯੋਗ ਕਦਮ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਸਰਕਾਰੀ ਸਕੂਲਾਂ ਵਿੱਚ ਸੁਧਾਰ ਕਰਨ ਜਾ ਰਹੇ ਹਨ। 
ਇਸ ਸਬੰਧੀ ਜਿਲ•ਾ ਸਿੱਖਿਆ ਅਧਿਕਾਰੀ ਸੈਕੰਡਰੀ ਸ੍ਰੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਸਮਾਰਟ ਸਕੂਲਾਂ ਵਿੱਚ ਪਹਿਲੇ ਪੜਾਅ ਅੰਦਰ ਰੰਗ ਰੋਗਨ ਅਤੇ ਰਿਪੇਅਰਿੰਗ ਦੇ ਲਈ 3-3 ਲੱਖ ਰੁਪਏ ਦਿੱਤੇ ਜਾਣਗੇ । ਸ੍ਰੀ ਅਮਿਤ ਵਿੱਜ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਦੀ ਸਿੱਖਿਆ ਵਿਕਾਸ ਦੀ ਨੀਤੀ ਤੋਂ ਲਾਭ ਪ੍ਰਾਪਤ ਕਰਦੇ ਹੋਏ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਓ।

© 2016 News Track Live - ALL RIGHTS RESERVED