ਜਿਲਾ ਭਾਜਪਾ 6 ਜੁਲਾਈ ਨੂੰ ਡਾ ਸ਼ਾਮਾ ਪ੍ਰਸਾਦ ਮੁਖਰਜੀ ਨੂੰ ਦੇਵੇਗੀ ਸ਼ਰਧਾਜਲੀ

Jul 02 2018 01:09 PM
ਜਿਲਾ ਭਾਜਪਾ 6 ਜੁਲਾਈ ਨੂੰ ਡਾ ਸ਼ਾਮਾ ਪ੍ਰਸਾਦ ਮੁਖਰਜੀ ਨੂੰ ਦੇਵੇਗੀ ਸ਼ਰਧਾਜਲੀ


ਪਠਾਨਕੋਟ 
ਭਾਰਤੀ ਜਨਤਾ ਪਾਰਟੀ ਜਿਲਾ ਪਠਾਨਕੋਟ ਦੀ ਮੀਟਿੰਗ ਜਿਲਾ ਪ੍ਰਧਾਨ ਅਨਿਲ ਰਾਮਪਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜਿਲੇ ਦੇ ਸਾਰੇ ਮੋਰਚਿਆ ਦੇ ਪ੍ਰਧਾਨ ਸ਼ਾਮਲ ਹੋਏ। ਮੀਟਿੰਗ ਵਿੱਚ ਸਾਬਕਾ ਵਿਧਾਇਕ ਅਸ਼ਵਨੀ ਸ਼ਰਮਾ ਅਤੇ ਸੁਜਾਨਪੁਰ ਵਿਧਾਇਕ ਦਿਨੇਸ਼ ਸਿੰਘ ਬੱਬੂ ਤੇ ਪ੍ਰਦੇਸ਼ ਉਪ ਪ੍ਰਧਾਨ ਨਰਿੰਦਰ ਪਰਮਾਰ ਮੁੱਖ ਰੂਪ ਵਿੱਚ ਪੁੱਜੇ। ਇਸ ਮੌਕੇ ਭਾਜਪਾ ਵੱਲੋਂ ਨਸ਼ੇ ਦੇ ਖਿਲਾਫ ਕੱਢੇ ਜਾ ਰਹੇ 2 ਜੁਲਾਈ ਦੇ ਜਲੂਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਨਾਲ ਹੀ 6 ਜੁਲਾਈ ਨੂੰ ਸ਼੍ਰੀ ਸ਼ਾਮਾ ਪ੍ਰਸਾਦ ਮੁਖਰਜੀ ਦੇ ਜਨਮ ਦਿਨ ਸੰਬਧੀ ਵੀ ਵਿਚਾਰ ਕੀਤਾ ਗਿਆ ਤੇ ਕਿਹਾ ਗਿਆ ਕਿ ਪ੍ਰਦੇਸ਼ ਪ੍ਰਧਾਨ ਸਵੇਟ ਮਲਿਕ ਮਾਧੋਪੁਰ ਵਿੱਚ ਮੁਖਰਜੀ ਨੂੰ ਸ਼ਰਧਾਜਲੀ ਭੇਂਟ ਕਰਨਗੇ। ਇਸ ਮੌਕੇ ਮਹਾਮੰਤਰੀ ਰਾਕੇਸ਼ ਸ਼ਰਮਾ, ਵਿਪਿਨ ਮਹਾਜਨ, ਰਾਜ ਕੁਮਾਰ ਗੁਪਤਾ, ਪ੍ਰਦੀਪ ਰੈਨਾ, ਜੋਗਿੰਦਰ ਪਾਲ ਬੰਬ, ਰੋਹਿਤ ਪੁਰੀ, ਸ਼ਮਸੇਰ ਠਾਕੁਰ, ਸ਼ਾਮ ਲਾਲ, ਪ੍ਰਵੀਨ ਸ਼ਰਮਾ, ਵਿਨੋਦ ਧੀਮਾਨ, ਗੋਬਰਧਨ ਗੋਪਾਲ, ਜਤਿੰਦਰ ਸ਼ਰਮਾ, ਐਡਵੋਕੇਟ ਮੀਨਾ ਤਰਨਾਚ, ਨੀਨਾ ਪਠਾਨੀਆ, ਵੀਨਾ ਪਰਮਾਰ ਵੀ ਸ਼ਾਮਲ ਸਨ। 

© 2016 News Track Live - ALL RIGHTS RESERVED