ਖੱਤਰੀ ਸਭਾ ਨੇ 39 ਜਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

Jul 02 2018 01:09 PM
ਖੱਤਰੀ ਸਭਾ ਨੇ 39 ਜਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ


ਪਠਾਨਕੋਟ 
ਖੱਤਰੀ ਸਭਾ ਪਠਾਨਕੋਟ ਵੱਲੋਂ ਰਾਸ਼ਤ ਵੰਡ ਸਮਾਰੋਹ ਸਭਾ ਦੇ ਪ੍ਰਧਾਨ ਸੰਜੇ ਅਨੰਦ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮੇਹਮਾਨ ਵੱਜੋਂ ਆਰ ਕੇ ਖੰਨਾ ਨੇ ਸਿਰਕਤ ਕੀਤੀ। ਇਸ ਦੌਰਾਨ 39 ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਤ ਵੰਡਿਆ ਗਿਆ। ਸਬੰਧਨ ਕਰਦੇ ਪ੍ਰਧਾਨ ਸਜੈ ਅਨੰਦ ਨੇ ਕਿਹਾ ਕਿ ਸਭਾ ਸਮਾਜ ਭਲਾਈ ਦੇ ਕੰਮਾਂ ਵਿੱਚ ਲਗਾਤਾਰ ਕ੍ਰਿਆਸੀਲ ਹੈ ਅਤੇ ਕਈ ਪ੍ਰੋਜੈਕਟ ਕਰ ਰਹੀ ਹੈ। ਜਿਵੇ ਵਿੱਚ ਬੱਚਿਆ ਨੂੰ ਕੰਪਉਟਰ ਸਿੱਖਿਆ ਦੇਣਾ, ਸਿਲਾਈ ਕਢਾਈ ਦੀ ਸਿੱਖਿਆ ਦੇਣਾ, ਬਉਟੀ ਪਾਰਲਰ ਦੀ ਸਿੱਖਿਆ ਦੇਣਾ, ਫ੍ਰੀ ਡਿਸਪੈਸਰੀ ਸੇਵਾ, ਮੈਰਿਜ ਬਉਰੋ ਸੇਵਾ ਆਦਿ। ਇਸ ਸਾਲ ਸਭਾ ਵੱਲੋਂ 22 ਜਰੂਰਤਮੰਦ ਬੱਚਿਆ ਨੂੰ ਦਾਖਲਾ ਦਿੱਤਾ ਗਿਆ ਹੈ। ਇਸ ਮੌਕੇ ਤੇ ਮੁੱਖ ਸਕੱਤਰ ਰਾਜੇਸ ਪੁਰੀ, ਖਜਾਨਚੀ ਆਰ ਕੇ ਖੰਨਾ, ਜਿਲਾ ਪ੍ਰਧਾਨ ਵਿਜੇ ਪਾਸੀ, ਚੇਅਰਮੈਨ ਅਦੇਸ਼ ਸਿਆਲ, ਪੀਆਰ ਪਾਸੀ, ਰਾਮਪਾਲ ਭੰਡਾਰੀ, ਗੁਰਦੀਪ ਸਿੰਘ ਗੁਲਾਟੀ, ਚਰਨਜੀਤ ਸਿੱਕਾ, ਵਰਿੰਦਰ ਪੁਰੀ, ਜਗਦੀਸ਼ ਕੋਹਲੀ, ਪੰਕਜ ਤੁਲੀ, ਉਮ ਪ੍ਰਕਾਸ਼ ਮਹਿਰਾ, ਵਿਕਾਸ ਚੋਪੜਾ, ਅਰੁਣ ਵਾਲਿਆ, ਦਵਿੰਦਰ ਮਲਹੋਤਰਾ, ਅਨਿਲ ਕੋਹਲੀ ਵੀ ਸ਼ਾਮਲ ਸਨ। 

© 2016 News Track Live - ALL RIGHTS RESERVED