ਕਾਰੋਬਾਰੀਆ ਨੇ ਈ-ਵੇਆ ਬਿੱਲ ਤੋਂ ਨਿਜਾਤ ਦਿਵਾਉਣ ਦੀ ਲਗਾਈ ਗੁਹਾਰ

Jul 02 2018 01:59 PM
ਕਾਰੋਬਾਰੀਆ ਨੇ ਈ-ਵੇਆ ਬਿੱਲ ਤੋਂ ਨਿਜਾਤ ਦਿਵਾਉਣ ਦੀ ਲਗਾਈ ਗੁਹਾਰ


ਲੁਧਿਆਣਾ
ਭਾਰਤ ਵਿਚ ਜੀ. ਐੱਸ. ਟੀ. ਪ੍ਰਣਾਲੀ ਦੀ ਪਹਿਲੀ ਵਰ•ੇਗੰਢ ਮੌਕੇ ਪੰਜਾਬ ਦੀ ਆਰਥਿਕ ਰਾਜਧਾਨੀ ਲੁਣਿਆਣਾ ਦੇ ਕਾਰੋਬਾਰੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਜਾਣਨ ਲਈ ਮਹਾਨਗਰ ਪੁੱਜੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਐੱਮ. ਪੀ. ਸੁਨੀਲ ਜਾਖੜ ਦੇ ਸਾਹਮਣੇ ਕਾਰੋਬਾਰੀਆਂ ਨੇ ਈ-ਵੇਅ ਬਿੱਲ ਤੋਂ ਨਿਜਾਤ ਦਿਵਾਉਣ ਦੀ ਗੁਹਾਰ ਲਾਉਂਦੇ ਹੋਏ ਕਿਹਾ ਕਿ ਟੈਕਸਟਾਈਲ ਇੰਡਸਟਰੀ ਵਿਚ ਜਾਬ ਵਰਕ ਕਰਨ ਵਾਲੇ ਛੋਟੇ ਕਾਰੋਬਾਰੀਆਂ ਲਈ ਇਹ ਜੀਅ ਦਾ ਜੰਜਾਲ ਬਣ ਗਿਆ ਹੈ, ਜਿਸ ਨਾਲ ਕਾਰੋਬਾਰ ਪੂਰੀ ਤਰ•ਾਂ ਚੌਪਟ ਹੋ ਗਿਆ ਹੈ। 
੍ਰਲੁਧਿਆਣਾ ਦੇ ਸਰਕਟ ਹਾਊਸ ਵਿਚ ਹੋਏ ਪ੍ਰੋਗਰਾਮ ਦੌਰਾਨ ਨਿਟਵੀਅਰ ਕਲੱਬ ਦੇ ਪ੍ਰਧਾਨ ਦਰਸ਼ਨ ਡਾਬਰ ਨੇ ਕਿਹਾ ਮੋਦੀ ਸਰਕਾਰ ਨੇ ਜੀ. ਐੱਸ. ਟੀ. ਦੀ ਗੁੰਝਲਦਾਰ ਪ੍ਰਕਿਰਿਆ ਲਾਗੂ ਕਰ ਕੇ ਦੇਸ਼ ਦੀ ਟੈਕਸਟਾਈਲ ਇੰਡਸਟਰੀ ਨੂੰ ਬਰਬਾਦੀ ਕੰਢੇ ਪਹੁੰਚਾ ਦਿੱਤਾ ਹੈ। ਟੈਕਸ ਦੇਣ ਦੇ ਬਾਵਜੂਦ ਵਪਾਰੀਆਂ ਨੂੰ ਚੋਰ ਸਮਝਿਆ ਜਾਂਦਾ ਹੈ ਅਤੇ ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀ ਹੌਜ਼ਰੀ ਦੇ ਮਾਲ ਨੂੰ ਅੰਡਰ ਵੈਲਿਊ ਕਰਾਰ ਦੇ ਕੇ ਰਿਸ਼ਵਤ ਮੰਗਦੇ ਹਨ। ਫੋਕਲ ਪੁਆਇੰਟ ਇੰਡਸਟ੍ਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਰਜਨੀਸ਼ ਆਹੂਜਾ ਨੇ ਕਿਹਾ ਕਿ ਛੋਟੇ ਕਾਰਖਾਨੇ ਵਾਲਿਆਂ ਲਈ ਜਾਬ ਵਰਕ ਦੇ ਲਈ ਈ-ਵੇਅ ਬਿੱਲ ਕੱਟਣਾ ਬੇਹੱਦ ਮੁਸ਼ਕਲ ਹੈ। ਇਸ ਦੀ ਹੱਦ 50 ਹਜ਼ਾਰ ਤੋਂ ਵਧਾ ਕੇ 1 ਲੱਖ ਕੀਤੀ ਜਾਵੇ। ਜੀ. ਐੱਸ. ਟੀ. ਵਿਚ 12 ਹਜ਼ਾਰ ਤੋਂ ਉੱਪਰ ਐੱਚ. ਐੱਸ. ਐੱਨ. ਕੋਡ ਹੈ ਅਤੇ ਵੱਖ-ਵੱਖ ਟੈਕਸ ਸਲੈਬ ਕਾਰਨ ਕਾਰੋਬਾਰ ਕਰਨਾ ਬੇਹੱਦ ਮੁਸ਼ਕਲ ਹੈ। ਕਾਰੋਬਾਰੀਆਂ ਦਾ ਜੀ. ਐੱਸ. ਟੀ. ਰਿਫੰਡ ਰੁਕਿਆ ਪਿਆ ਹੈ ਅਤੇ ਬੈਂਕ ਲਿਮਟ ਵਧਾਉਣ ਨੂੰ ਤਿਆਰ ਨਹੀਂ ਹੈ। ਪੰਜਾਬ ਸਰਕਾਰ ਤੋਂ ਮੰਗ ਹੈ ਕਿ ਆਪਣੇ ਹਿੱਸੇ ਦਾ 9 ਫੀਸਦੀ ਰਿਫੰਡ ਹਰ ਮਹੀਨੇ ਜਾਰੀ ਕਰ ਕੇ ਕਾਰੋਬਾਰੀਆਂ ਨੂੰ ਰਾਹਤ ਦੇਵੇ। ੍ਰਨਿੱਟ ਐਂਡ ਫੈਬ ਦੇ ਪ੍ਰਧਾਨ ਵਿਪਨ ਵਿਨਾਇਕ ਨੇ ਕਿਹਾ ਕਿ ਕਾਰੋਬਾਰੀ ਖੁਸ਼ ਨਹੀਂ ਹਨ ਅਤੇ ਅੱਜ ਜੀ. ਐੱਸ. ਟੀ. ਦੀ ਵਰ•ੇਗੰਢ ਨਹੀਂ, ਸਗੋਂ ਬਰਸੀ ਮਨਾਉਣ ਲਈ ਇਕੱਤਰ ਹੋਏ ਹਨ। ਐਕਸਪੋਰਟਰਾਂ ਅਤੇ ਕਾਰੋਬਾਰੀਆਂ ਦਾ 1000 ਕਰੋੜ ਤੋਂ ਉੱਪਰ ਦਾ ਰੀਫੰਡ ਰੁਕਿਆ ਪਿਆ ਹੈ ਅਤੇ ਪੰਜਾਬ ਸਰਕਾਰ ਦੀ ਉਦਯੋਗਾਂ ਪ੍ਰਤੀ ਅਣਦੇਖੀ ਦਾ ਫਾਇਦਾ ਲੈ ਕੇ ਬਿਹਾਰ ਵਰਗੇ ਰਾਜ ਕਾਰੋਬਾਰੀਆਂ ਨੂੰ ਲੁਭਾਉਣ ਵਿਚ ਜੁਟ ਗਏ ਹਨ। ਨਿਟਵੀਅਰ ਕਲੱਬ ਦੇ ਜਨਰਲ ਸਕੱਤਰ ਨਰਿੰਦਰ ਮਿਗਲਾਨੀ ਨੇ ਕਿਹਾ ਕਿ ਮਹਾਰਾਸ਼ਟਰ ਵਿਚ ਟੈਕਸਟਾਈਲ ਦੇ ਜਾਬ ਵਰਕ 'ਤੇ ਈ-ਵੇ ਬਿੱਲ ਤੋਂ ਛੋਟ ਦਿੱਤੀ ਗਈ ਹੈ। ਪੰਜਾਬ ਸਰਕਾਰ ਵੀ ਇਸ ਵੱਲ ਧਿਆਨ ਦੇਵੇ। ਲੁਧਿਆਣਾ ਵਪਾਰ ਮੰਡਲ ਦੇ ਪ੍ਰਧਾਨ ਰਾਧੇ ਸ਼ਾਮ ਆਹੂਜਾ ਨੇ ਕਿਹਾ ਕਿ ਜੀ. ਐੱਸ. ਟੀ. ਇਕ ਅਜਿਹੀ ਬੀਮਾਰੀ ਹੈ, ਜੋ ਕਿਸੇ ਦੀ ਸਮਝ ਵਿਚ ਨਹੀਂ ਆ ਰਹੀ। 
ਉਨ•ਾਂ ਜਾਖੜ ਤੋਂ ਈ-ਵੇਅ ਬਿੱਲ ਨੂੰ ਸ਼ਹਿਰ ਦੇ ਅੰਦਰ ਖਤਮ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਇਸ ਮੁੱਦੇ ਨੂੰ ਸੰਸਦ ਭਵਨ ਵਿਚ ਵੀ ਪ੍ਰਮੁੱਖਤਾ ਨਾਲ ਚੁÎੱਕਿਆ ਜਾਵੇ।  ੍ਰਸੁਦਰਸ਼ਨ ਜੈਨ ਨੇ ਕਿਹਾ ਕਿ ਜੀ. ਐੱਸ. ਟੀ. ਦੀ ਗੁੰਝਲਦਾਰ ਪ੍ਰਕਿਰਿਆ ਨੂੰ ਹੱਲ ਕਰਨ ਲਈ ਪ੍ਰੋਫੈਸ਼ਨਲ ਕਮੇਟੀ ਦਾ ਗਠਨ ਹੋਵੇ, ਜਿਸ ਵਿਚ ਸੀ. ਏ. ਅਤੇ ਕਾਰੋਬਾਰੀਆਂ ਨੂੰ ਸ਼ਾਮਲ ਕੀਤਾ ਜਾਵੇ। ਰਮੇਸ਼ ਗਰਗ, ਵਿਨੋਦ ਭਾਰਤੀ ਅਤੇ ਸੁਸ਼ੀਲ ਜੈਨ ਨੇ ਤਾਮਿਲਨਾਡੂ, ਝਾਰਖੰਡ ਅਤੇ ਪੱਛਮੀ ਬੰਗਾਲ ਸਰਕਾਰਾਂ ਵੱਲੋਂ ਈ-ਵੇਅ ਬਿੱਲ 'ਤੇ ਛੋਟ ਦੀ ਉਦਾਹਰਨ ਪੇਸ਼ ਕਰ ਕੇ ਪੰਜਾਬ ਵਿਚ ਵੀ ਛੋਟ ਦੇਣ ਦੀ ਮੰਗ ਕੀਤੀ। 
ਸੇਲ ਟੈਕਸ ਵਿਭਾਗ ਵੈਟ ਰੀਫੰਡ ਦੇ ਪੁਰਾਣੇ ਨੋਟਿਸ ਭੇਜ ਕੇ ਵਧਾ ਰਿਹਾ ਭ੍ਰਿਸ਼ਟਾਚਾਰ
ਲੁਧਿਆਣਾ ਜਿਊਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਆਨੰਦ ਸਿਕਰੀ ਨੇ ਸੇਲ ਟੈਕਸ ਵਿਭਾਗ ਦੇ ਅਧਿਕਾਰੀਆਂ 'ਤੇ ਭ੍ਰਿਸ਼ਟਾਚਾਰ ਫੈਲਾਉਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਕਾਰੋਬਾਰੀਆਂ ਨੂੰ 8 ਸਾਲ ਪੁਰਾਣੇ ਕੇਸਾਂ 'ਤੇ ਨੋਟਿਸ ਭੇਜ ਕੇ ਪੈਨਲਟੀ ਲਾਈ ਜਾ ਰਹੀ ਹੈ ਅਤੇ ਕਾਰੋਬਾਰੀਆਂ ਨੂੰ ਰਿਸ਼ਵਤ ਦੇਣ ਲਈ ਤੰਗ ਕੀਤਾ ਜਾ ਰਿਹਾ ਹੈ। ਇਸ ਨੂੰ ਤੁਰੰਤ ਬੰਦ ਕਰਨ ਹਿੱਤ ਕਮਿਸ਼ਨਰ ਨੂੰ ਹੁਕਮ ਜਾਰੀ ਕਰਨੇ ਚਾਹੀਦੇ ਹਨ।

ਕਾਰੋਬਾਰੀਆਂ ਦੀਆਂ ਮੁਸ਼ਕਲਾਂ ਹੱਲ ਕਰਨ ਦਾ ਦਿਵਾਇਆ ਭਰੋਸਾ
ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਉਨ•ਾਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਜੀ. ਐੱਸ. ਟੀ. ਇਕ ਗੁੰਝਲਦਾਰ ਸਮੱਸਿਆ ਹੈ ਅਤੇ ਪੰਜਾਬ ਨੂੰ ਤਰੱਕੀ ਦੇ ਰਸਤੇ 'ਤੇ ਲਿਜਾਣ ਲਈ ਖੇਤੀ ਦੇ ਨਾਲ ਉਦਯੋਗਾਂ ਨੂੰ ਪ੍ਰਫੁੱਲਤ ਕਰਨਾ ਬੇਹੱਦ ਜ਼ਰੂਰੀ ਹੈ। ਕਾਰੋਬਾਰੀਆਂ ਦੀਆਂ ਸਮੱਸਿਆਵਾਂ ਸੁਣ ਕੇ ਜਾਖੜ ਨੇ ਕਿਹਾ ਕਿ ਭਾਰਤ ਨੂੰ ਇਜ਼ ਆਫ ਡੂਇੰਗ ਬਿਜ਼ੈੱਨਸ ਵਿਚ 30 ਪਾਏਦਾਨ ਦੇ ਉਛਾਲ ਦੇ ਨਾਲ ਲੁਧਿਆਣਾ ਨੂੰ ਦੇਸ਼ ਦਾ ਸਭ ਤੋਂ ਸੁਗਮ ਕਾਰੋਬਾਰੀ ਸ਼ਹਿਰ ਦਾ ਦਰਜਾ ਦੇਣਾ ਸਮਝ ਤੋਂ ਬਾਹਰ ਹੈ।  ਲੁਧਿਆਣਾ ਦੀ ਇੰਡਸਟਰੀ ਨਾਲ ਰਾਜ ਨੂੰ ਵੱਡਾ ਕਰ ਮਿਲਦਾ ਹੈ ਅਤੇ ਉਹ ਜਲਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਾਰੋਬਾਰੀਆਂ ਦੀ ਮੀਟਿੰਗ ਕਰਵਾਉਣਗੇ। ਉਨ•ਾਂ ਕਿਹਾ ਕਿ ਸ਼ਹਿਰ ਦੇ ਅੰਦਰ ਜਾਬ ਵਰਕ 'ਤੇ ਈ-ਵੇਅ ਬਿੱਲ ਖਤਮ ਹੋਣਾ ਬੇਹੱਦ ਜ਼ਰੂਰੀ ਹੈ ਅਤੇ ਪੰਜਾਬ ਵਿਚ ਈ-ਵੇਅ ਬਿੱਲ 'ਤੇ 50 ਹਜ਼ਾਰ ਦੀ ਹੱਦ ਨੂੰ ਵਧਾ ਕੇ 1 ਲੱਖ ਕਰਨ ਸਬੰਧੀ ਕੇਂਦਰ ਸਰਕਾਰ ਤੋਂ ਸਹਿਮਤੀ ਲਈ ਜਾਵੇਗੀ। ਪੰਜਾਬ ਵਿਚ ਘਰ-ਘਰ ਰੋਜ਼ਗਾਰ ਸਕੀਮ ਤਾਂ ਹੀ ਸਫਲ ਹੋਵੇਗੀ, ਜੇਕਰ ਇੰਡਸਟਰੀ ਖੁਸ਼ਹਾਲ ਹੋਵੇਗੀ। ਜਾਖੜ ਨੇ ਕਿਹਾ ਕਿ ਸੇਲ ਟੈਕਸ ਵਿਭਾਗ ਵੱਲੋਂ ਪੁਰਾਣੇ ਵੈਟ ਰੀਫੰਡ ਦੇ ਨੋਟਿਸ ਭੇਜ ਕੇ ਕਾਰੋਬਾਰੀਆਂ ਨੂੰ ਪ੍ਰੇਸ਼ਾਨ ਕਰਨ ਵਾਲੇ ਅਧਿਕਾਰੀਆਂ 'ਤੇ ਨਕੇਲ ਕੱਸੀ ਜਾਵੇਗੀ। ਇਸ ਤੋਂ ਇਲਾਵਾ ਪੰਜਾਬ ਦਾ ਬਕਾਇਆ 650 ਕਰੋੜ ਦਾ ਵੈਟ ਰੀਫੰਡ ਵੀ ਜਲਦ ਜਾਰੀ ਹੋਵੇਗਾ ਅਤੇ ਇਸੇ ਮਹੀਨੇ ਇਕ ਕਿਸ਼ਤ ਜਾਰੀ ਕੀਤੀ ਜਾਵੇਗੀ।

© 2016 News Track Live - ALL RIGHTS RESERVED