ਮਠਿਆਈ ਵਾਲੀਆਂ ਦੁਕਾਨਾਂ ਦੀ ਚੈਕਿੰਗ, 11 ਸੈਪਲ ਭਰੇ ਗਏ

Jul 03 2018 03:51 PM
ਮਠਿਆਈ ਵਾਲੀਆਂ ਦੁਕਾਨਾਂ ਦੀ ਚੈਕਿੰਗ, 11 ਸੈਪਲ ਭਰੇ ਗਏ


ਗੁਰਦਾਸਪੁਰ
ਜ਼ਿਲਾ ਪ੍ਰਸ਼ਾਸਨ ਵੱਲੋਂ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਚਲਾਈ ਜਾ ਰਹੀ ਮੁਹਿੰਮ ਤਹਿਤ ਗੁਰਦਾਸਪੁਰ ਤੇ ਦੀਨਾਨਗਰ ਦੀਆਂ ਮਠਿਆਈ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਵਿਜੇ ਸਿਆਲ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ ਗੁਰਦਾਸਪੁਰ ਤੇ ਦੀਨਾਨਗਰ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਤੇ ਵੱਖ-ਵੱਖ ਮਠਿਆਈਆਂ ਦੇ ਸੈਂਪਲ ਭਰੇ ਗਏ। ਉਨ•ਾਂ ਦੱਸਿਆ ਕਿ ਇਨ•ਾਂ ਦੁਕਾਨਾਂ ਵਿਚ ਸਫਾਈ ਦੀ ਬਹੁਤ ਘਾਟ ਵੇਖਣ ਨੂੰ ਮਿਲੀ ਅਤੇ ਮਠਿਆਈ ਬਣਾ ਰਹੇ ਕਾਰੀਗਰ ਤੇ ਵਰਤੇ ਜਾ ਰਹੇ ਸਮਾਨ ਵਿਚ ਕਾਫੀ ਊਣਤਾਈਆਂ ਵੇਖਣ ਨੂੰ ਮਿਲੀਆਂ। ਉਨ•ਾਂ ਅੱਗੇ ਦੱਸਿਆ ਕਿ ਖੋਏ, ਦੁੱਧ ਤੇ ਘਿਓ ਆਦਿ ਦੇ ਮਠਿਆਈਆਂ ਦੇ 11 ਸੈਂਪਲ ਭਰ ਲਏ ਗਏ ਹਨ ਤੇ ਜਾਂਚ ਕਰਨ ਉਪਰੰਤ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਇਕ ਗੁਰਦਾਸਪੁਰ ਦੀ ਦੁਕਾਨ 'ਚ ਇਕ ਦੇਸੀ ਘਿਓ ਦਾ ਪੀਪਾ ਵੀ ਨਸ਼ਟ ਕੀਤਾ ਗਿਆ, ਜਿਸ ਵਿਚ ਮਿਲਾਵਟੀ ਪਦਾਰਥ ਪਾਇਆ ਹੋਇਆ ਸੀ ਉਸ ਵਿਚ ਮੱਖੀਆਂ ਤੇ ਮੱਛਰ  ਸਨ। ਇਸੇ ਤਰ•ਾਂ ਦੁੱਧ ਵੀ ਗੈਰ ਮਿਆਰੀ ਪਾਇਆ ਗਿਆ, ਉਸ ਵਿਚ ਪਾਣੀ ਮਿਕਸ ਕੀਤਾ ਹੋਇਆ ਸੀ। ਕਾਰੀਗਰਾਂ ਦੇ ਕੱਪੜੇ ਗੰਦੇ ਸਨ। ਉਨ•ਾਂ ਦੱਸਿਆ ਕਿ ਇਹੀ ਹਾਲ ਦੀਨਾਨਗਰ  ਦੀ ਦੁਕਾਨ ਸੀ ਓਥੇ ਵੀ ਗੰਦਗੀ ਤੇ ਗੈਰ ਮਿਆਰੀ ਤਰੀਕੇ ਨਾਲ ਮਠਿਆਈਆਂ ਤਿਆਰ ਕੀਤੀਆਂ ਜਾ ਰਹੀਆਂ ਸਨ। ਰਸਗੁੱਲਿਆਂ ਵਿਚ ਮੱਖੀਆਂ ਤੇ ਮੱਛਰ ਪਾਏ ਗਏ ਤੇ ਸਫਾਈ ਦਾ ਬੁਰਾ ਹਾਲ ਸੀ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ 'ਚ ਦੁੱਧ ਵਾਲੀਆਂ ਡੇਅਰੀਆਂ ਅਤੇ ਮਠਿਆਈਆਂ ਦੀ ਦੁਕਾਨਾਂ ਆਦਿ ਦੀ ਲਗਾਤਾਰ ਚੈਕਿੰਗ ਦਾ ਸਿਲਸਿਲਾ ਜਾਰੀ ਰਹੀ ਹੈ ਅਤੇ ਕਿਸੇ ਨੂੰ ਵੀ ਮਨੁੱਖੀ ਜੀਵਨ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਰਮਨ ਕੋਛੜ ਸਹਾਇਕ ਕਮਿਸ਼ਨਰ (ਜਨਰਲ), ਡਾ. ਸੁਧੀਰ ਕੁਮਾਰ ਜ਼ਿਲਾ ਸਿਹਤ ਅਫਸਰ, ਦੋ ਫੂਡ ਸੇਫਟੀ ਅਫਸਰ ਸਮੇਤ ਵੱਖ-ਵੱਖ ਅਧਿਕਾਰੀ ਮੌਜੂਦ ਸਨ।

© 2016 News Track Live - ALL RIGHTS RESERVED