ਸਟੇਟ ਵਿਜੀਲੈਂਸ ਦੀ ਟੀਮ ਨੇ ਸ਼ਹਿਰ ਵਿਚ 6 ਹੋਰ ਨਾਜਾਇਜ਼ ਬਿਲਡਿੰਗਾਂ ਨੂੰ ਨਾਪਿਆ

Jul 04 2018 03:10 PM
ਸਟੇਟ ਵਿਜੀਲੈਂਸ ਦੀ ਟੀਮ ਨੇ ਸ਼ਹਿਰ ਵਿਚ 6 ਹੋਰ ਨਾਜਾਇਜ਼ ਬਿਲਡਿੰਗਾਂ ਨੂੰ ਨਾਪਿਆ

 
ਜਲੰਧਰ
ਪਹਿਲੇ ਕੁਝ ਸਮੇਂ ਦੌਰਾਨ ਜਲੰਧਰ ਸ਼ਹਿਰ ਵਿਚ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਧੜਾਧੜ ਬਣ ਰਹੀਆਂ ਨਾਜਾਇਜ਼ ਬਿਲਡਿੰਗਾਂ 'ਤੇ ਇਕ ਪਾਸੇ ਜਿੱਥੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਇਸ਼ਾਰੇ 'ਤੇ ਡਿੱਚ ਮਸ਼ੀਨਾਂ ਚਲਾਈਆਂ ਗਈਆਂ, ਉਥੇ ਸ਼ਹਿਰ ਦੀਆਂ ਕਰੀਬ 97 ਬਿਲਡਿੰਗਾਂ ਅਤੇ ਕਾਲੋਨੀਆਂ ਇਸ ਸਮੇਂ ਸਟੇਟ ਵਿਜੀਲੈਂਸ ਬਿਊਰੋ ਦੀ ਜਾਂਚ ਦੇ ਘੇਰੇ ਵਿਚ ਹਨ। ਸੋਮਵਾਰ ਚੰਡੀਗੜ• ਤੋਂ ਆਈ ਵਿਜੀਲੈਂਸ ਦੀ ਟੀਮ ਨੇ ਲੋਕਲ ਯੂਨਿਟ ਨੂੰ ਨਾਲ ਲੈ ਕੇ ਨਗਰ-ਨਿਗਮ ਦਫਤਰ 'ਚ ਰੇਡ ਕੀਤੀ ਅਤੇ ਬਾਅਦ ਦੁਪਹਿਰ ਖਾਲਸਾ ਕਾਲਜ ਦੇ ਸਾਹਮਣੇ ਸਥਿਤ ਸਰਵੋਦਿਆ ਹਸਪਤਾਲ ਤੋਂ ਨਾਜਾਇਜ਼ ਬਿਲਡਿੰਗਾਂ ਦੀ ਪੈਮਾਇਸ਼ ਦਾ ਕੰਮ ਸ਼ੁਰੂ ਕੀਤਾ ਸੀ, ਜੋ ਮੰਗਲਵਾਰ ਵੀ ਜਾਰੀ ਸੀ। 
ਮੰਗਲਵਾਰ ਸਟੇਟ ਵਿਜੀਲੈਂਸ ਦੀ ਟੀਮ ਨੇ ਸ਼ਹਿਰ ਵਿਚ 6 ਹੋਰ ਨਾਜਾਇਜ਼ ਬਿਲਡਿੰਗਾਂ ਦੇ ਨਾਲ-ਨਾਲ ਇਕ ਕਾਲੋਨੀ ਦੀ ਪੈਮਾਇਸ਼ ਕੀਤੀ। ਇਨ•ਾਂ ਬਿਲਡਿੰਗਾਂ ਵਿਚ ਮਾਡਲ ਟਾਊਨ ਵਿਚ ਸਥਿਤ ਤਮਾਸ਼ਾ ਰੈਸਟੋਰੈਂਟ ਅਤੇ ਬਾਰ, ਚੁਨਮੁਨ ਮਾਲ, ਲਿਕਰ ਅੱਡਾ 5, ਡਬਲਿਊ. ਜੇ. ਗ੍ਰੈਂਡ ਹੋਟਲ, ਪਠਾਨਕੋਟ ਚੌਕ ਕੋਲ ਐੱਚ. ਪੀ. ਆਰਥੋਕੇਅਰ ਹਸਪਤਾਲ, ਮਾਸਟਰ ਤਾਰਾ ਸਿੰਘ ਨਗਰ ਵਿਚ ਸਥਿਤ ਵਿਰਾਸਤ ਹਵੇਲੀ ਅਤੇ ਗੁਲਮੋਹਰ ਕਾਲੋਨੀ ਸ਼ਾਮਲ ਹਨ।
ਵਿਜੀਲੈਂਸ ਦੀ ਟੀਮ 'ਚ ਉੱਚ ਅਧਿਕਾਰੀਆਂ ਤੋਂ ਇਲਾਵਾ ਸਿਵਲ ਵਿੰਗ ਦੇ ਅਧਿਕਾਰੀ, ਪੀ. ਡਬਲਿਊ. ਡੀ., ਡੀ. ਟੀ. ਪੀ. ਦਫਤਰ ਅਤੇ ਨਗਰ-ਨਿਗਮ ਦੇ ਅਧਿਕਾਰੀ ਸ਼ਾਮਲ ਸਨ, ਜਿਨ•ਾਂ ਦੀ ਗਿਣਤੀ 2 ਦਰਜਨ ਤੋਂ ਜ਼ਿਆਦਾ ਸੀ। ਇਸ ਟੀਮ ਨੇ ਸਾਰੀਆਂ ਬਿਲਡਿੰਗਾਂ 'ਤੇ ਜਾ ਕੇ ਇਕ-ਇਕ ਇੰਚ ਨਾਪਿਆ ਅਤੇ ਪੂਰਾ ਰਿਕਾਰਡ ਤਿਆਰ ਕੀਤਾ। ਜਿਨ•ਾਂ ਬਿਲਡਿੰਗਾਂ ਦਾ ਰਿਕਾਰਡ ਨਿਗਮ ਕੋਲ ਮੌਜੂਦ ਸੀ, ਉਸ ਰਿਕਾਰਡ ਨਾਲ ਮਿਲਾਇਆ ਗਿਆ ਅਤੇ ਕਈ ਥਾਵਾਂ 'ਤੇ ਬਿਲਡਿੰਗਾਂ ਦੇ ਮਾਲਕਾਂ ਨਾਲ ਵੀ ਗੱਲ ਕੀਤੀ। ਭਾਵੇਂ ਵਿਜੀਲੈਂਸ ਦੇ ਮੁੱਖ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਜ਼ਿਆਦਾ ਗੱਲਬਾਤ ਕਰਨ ਤੋਂ ਇਨਕਾਰ ਕੀਤਾ ਪਰ ਸੂਤਰਾਂ ਮੁਤਾਬਕ ਵਿਜੀਲੈਂਸ ਨੇ ਇਨ•ਾਂ ਸਾਰੀਆਂ ਬਿਲਡਿੰਗਾਂ ਵਿਚ ਨਿਯਮਾਂ ਦੀ ਉਲੰਘਣਾ ਦਾ ਪਤਾ ਲਗਾਇਆ ਹੈ।
ਪਿਛਲੇ ਕੁਝ ਮਹੀਨਿਆਂ ਦੌਰਾਨ ਗੁਲਾਬ ਦੇਵੀ ਰੋਡ 'ਤੇ ਸਥਿਤ ਨਹਿਰ ਦੇ ਕਿਨਾਰੇ ਨਾਜਾਇਜ਼ ਰੂਪ ਵਿਚ ਕਈ ਸ਼ੋਅਰੂਮ ਅਤੇ ਟਾਈਲਾਂ ਆਦਿ ਦੇ ਗੋਦਾਮ ਬਣੇ, ਜਿਨ•ਾਂ 'ਚੋਂ ਜ਼ਿਆਦਾਤਰ ਦੇ ਨਕਸ਼ੇ ਪਾਸ ਨਹੀਂ ਹੋਏ ਪਰ ਫਿਰ ਵੀ ਰਿਹਾਇਸ਼ੀ ਖੇਤਰ ਵਿਚ ਖੁੱਲ•ੇਆਮ ਕਾਰੋਬਾਰ ਕੀਤਾ ਜਾ ਰਿਹਾ ਹੈ। 
ਨਿਗਮ ਟੀਮ ਨੇ ਮੰਗਲਵਾਰ ਨਹਿਰ ਦੇ ਕਿਨਾਰੇ ਟਾਈਲਾਂ ਦੇ ਵੱਡੇ ਗੋਦਾਮ ਨੂੰ ਸੀਲ ਕਰਨ ਦੇ ਆਰਡਰ ਜਾਰੀ ਕਰ ਦਿੱਤੇ ਪਰ ਗੋਦਾਮ ਮਾਲਕ ਨੂੰ ਇਕ ਦਿਨ ਦੀ ਮੋਹਲਤ ਪ੍ਰਦਾਨ ਕਰ ਦਿੱਤੀ ਗਈ ਤਾਂ ਕਿ ਉਹ ਆਪਣਾ ਸਾਮਾਨ ਕੱਢ ਸਕੇ। ਨਿਗਮ ਟੀਮ ਵੱਲੋਂ ਦੁਬਾਰਾ ਬੁੱਧਵਾਰ ਨੂੰ ਗੋਦਾਮ ਸੀਲ ਕੀਤੇ ਜਾਣ ਦੀ ਸੰਭਾਵਨਾ ਹੈ।
ਨਵਜੋਤ ਸਿੰਘ ਸਿੱਧੂ ਅਤੇ ਸਟੇਟ ਵਿਜੀਲੈਂਸ ਦੀ ਰੇਡ ਤੋਂ ਬਾਅਦ ਨਾਜਾਇਜ਼ ਬਿਲਡਿੰਗਾਂ ਦੇ ਮਾਲਕਾਂ ਵਿਚ ਹਫੜਾ-ਦਫੜੀ ਅਤੇ ਦਹਿਸ਼ਤ ਮਚੀ ਹੋਈ ਹੈ ਅਤੇ ਨਿਗਮ ਸਟਾਫ ਵੀ ਕਾਫੀ ਡਰਿਆ ਹੋਇਆ ਹੈ ਪਰ ਸ਼ਹਿਰ ਵਿਚ ਅਜੇ ਵੀ ਨਾਜਾਇਜ਼ ਰੂਪ ਨਾਲ ਬਿਲਡਿੰਗਾਂ ਬਣਾਉਣ ਦਾ ਧੰਦਾ ਚੱਲ ਰਿਹਾ ਹੈ। ਇਸ ਤਰ•ਾਂ ਹੀ ਇਕ ਮਲਟੀ ਸਟੋਰੀ ਬਿਲਡਿੰਗ ਆਦਰਸ਼ ਨਗਰ ਅਤੇ ਹਰਨਾਮਦਾਸਪੁਰਾ 'ਚ ਪੈਂਦੇ ਮੁਹੱਲਾ ਭਗਵਾਨਦਾਸਪੁਰਾ 'ਚ ਬਣ ਰਹੀ ਹੈ। ਕਿਹਾ ਜਾਂਦਾ ਹੈ ਕਿ ਰਿਹਾਇਸ਼ੀ ਖੇਤਰ ਵਿਚ ਬਣ ਰਹੀ ਇਸ ਬਿਲਡਿੰਗ 'ਚ ਬੇਸਮੈਂਟ ਵੀ ਤਿਆਰ ਕਰ ਲਈ ਗਈ ਹੈ ਅਤੇ ਇਸ ਨੂੰ ਕਮਰਸ਼ੀਅਲ ਰੂਪ ਦਿੱਤਾ ਜਾ ਰਿਹਾ ਹੈ। ਨਿਗਮ ਟੀਮ ਵੱਲੋਂ ਕੰਮ ਰੋਕੇ ਜਾਣ ਦੇ ਬਾਵਜੂਦ ਕੰਮ ਜਾਰੀ ਹੈ। 
ਨਵਜੋਤ ਸਿੱਧੂ ਅਤੇ ਵਿਜੀਲੈਂਸ ਟੀਮ ਤੋਂ ਬਾਅਦ ਹੁਣ ਜਲੰਧਰ ਨਗਰ ਨਿਗਮ ਦਾ ਬਚਿਆ-ਖੁਚਿਆ ਬਿਲਡਿੰਗ ਵਿਭਾਗ ਵੀ ਨਾਜਾਇਜ਼ ਬਿਲਡਿੰਗਾਂ ਪ੍ਰਤੀ ਸਖਤ ਹੋ ਗਿਆ ਹੈ। ਨਿਗਮ ਟੀਮਾਂ ਨੇ ਮੰਗਲਵਾਰ ਬਸਤੀ ਬਾਵਾ ਖੇਲ, ਰਾਜਨਗਰ ਖੇਤਰ ਵਿਚ ਨਾਜਾਇਜ਼ ਤੌਰ 'ਤੇ ਬਣੀਆਂ 7 ਦੁਕਾਨਾਂ ਨੂੰ ਸੀਲ ਕੀਤਾ। ਇਸੇ ਤਰ•ਾਂ ਹੀ ਲੱਧੇਵਾਲੀ ਖੇਤਰ ਵਿਚ ਵੀ 3 ਜਾਇਦਾਦਾਂ ਨੂੰ ਸੀਲ ਕੀਤਾ।
ਮਾਸਟਰ ਤਾਰਾ ਸਿੰਘ ਨਗਰ ਦੀ ਰਿਹਾਇਸ਼ੀ ਆਬਾਦੀ 'ਚ ਬਣੇ ਇਸ ਰੈਸਟੋਰੈਂਟ 'ਤੇ ਨਿਗਮ ਨੇ ਪਹਿਲਾਂ ਵੀ ਸੀਲ ਲਗਾਈ ਸੀ, ਜਿਸ ਨੂੰ ਬਾਅਦ ਵਿਚ ਖੋਲ• ਦਿੱਤਾ ਗਿਆ ਸੀ। ਸਿੱਧੂ ਨੇ ਵੀ ਇਸ ਹਵੇਲੀ 'ਤੇ ਰੇਡ ਕਰਕੇ ਪੂਰਨ ਸੀਲਿੰਗ ਦੇ ਨਿਰਦੇਸ਼ ਦਿੱਤੇ ਸਨ। ਮੰਗਲਵਾਰ ਵਿਜੀਲੈਂਸ ਦੀ ਟੀਮ ਨੇ ਹਵੇਲੀ 'ਤੇ ਪੂਰੀ ਪੈਮਾਇਸ਼ ਕੀਤੀ ਅਤੇ ਬਿਲਡਿੰਗ ਇੰਸਪੈਕਟਰ ਨਿਰਮਲਜੀਤ ਵਰਮਾ ਨੇ ਇਸ ਦਾ ਪੂਰਾ ਰਿਕਾਰਡ ਕਬਜ਼ੇ ਵਿਚ ਲੈ ਲਿਆ। ਦੋਸ਼ ਹੈ ਕਿ ਪਲਾਨਿੰਗ ਏਰੀਆ 'ਚ ਸੀ. ਐੱਲ. ਯੂ. ਕਰਵਾਇਆ, ਜਿੱਥੇ ਰੈਸਟੋਰੈਂਟ ਚੱਲ ਰਿਹਾ ਹੈ, ਉਸ ਦੀ ਪਾਰਕਿੰਗ ਵੀ ਨਹੀਂ ਹੈ। ਰੈਸਟੋਰੈਂਟ ਦੇ ਮਾਲਕ ਇਕਬਾਲ ਸਿੰਘ ਢੀਂਡਸਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ•ਾਂ ਦੇ ਰੈਸਟੋਰੈਂਟ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

© 2016 News Track Live - ALL RIGHTS RESERVED