ਦਿੱਲੀ-ਅੰਮ੍ਰਿਤਸਰ-ਦਿੱਲੀ ਉਡਾਣ ਨੂੰ 12 ਜੁਲਾਈ ਤੋਂ 30 ਸਤੰਬਰ 2018 ਤੱਕ ਲਈ ਮੁਅੱਤਲ

Jul 04 2018 03:19 PM
ਦਿੱਲੀ-ਅੰਮ੍ਰਿਤਸਰ-ਦਿੱਲੀ ਉਡਾਣ ਨੂੰ 12 ਜੁਲਾਈ ਤੋਂ 30 ਸਤੰਬਰ 2018 ਤੱਕ ਲਈ ਮੁਅੱਤਲ


ਅੰਮ੍ਰਿਤਸਰ
ਪੰਜਾਬ ਅਤੇ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਨੂੰ ਏਅਰ ਇੰਡੀਆ ਵੱਲੋਂ ਇਕ ਵੱਡਾ ਝਟਕਾ ਦਿੱਤਾ ਜਾ ਰਿਹਾ ਹੈ। ਏਅਰ ਇੰਡੀਆ ਨੇ ਸਵੇਰ ਵੇਲੇ ਚੱਲਦੀ ਦਿੱਲੀ-ਅੰਮ੍ਰਿਤਸਰ-ਦਿੱਲੀ ਉਡਾਣ ਨੂੰ 12 ਜੁਲਾਈ ਤੋਂ 30 ਸਤੰਬਰ 2018 ਤੱਕ ਲਈ ਮੁਅੱਤਲ ਕਰ ਦਿੱਤਾ ਹੈ। ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਅਤੇ ਫਲਾਈ ਅੰਮ੍ਰਿਤਸਰ ਮੁਹਿੰਮ ਦੇ ਕਨਵੀਨਰ ਸਮੀਪ ਸਿੰਘ ਗੁੰਮਟਾਲਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਏਅਰ ਇੰਡੀਆ ਵੱਲੋਂ ਅਜੇ ਤੱਕ ਆਪਣੀ ਵੈੱਬਸਾਈਟ 'ਤੇ ਕੋਈ ਕਾਰਨ ਨਹੀਂ ਦੱਸਿਆ ਗਿਆ ਪਰ ਫਲਾਈਟ ਦੀ ਬੁਕਿੰਗ ਹੁਣ ਉਪਲਬਧ ਨਹੀਂ ਹੈ। ਪਿਛਲੇ ਹਫਤੇ ਏਅਰਲਾਈਨ ਨੇ ਹੱਜ ਦੀਆਂ ਉਡਾਣਾਂ ਲਈ ਹਵਾਈ ਜਹਾਜ਼ ਉਪਲਬਧ ਕਰਵਾਉਣ ਲਈ ਚੰਡੀਗੜ•-ਬੈਂਕਾਕ ਫਲਾਈਟ ਦੀ ਬੁਕਿੰਗ ਨੂੰ ਵੀ ਮੁਅੱਤਲ ਕਰ ਦਿੱਤਾ ਸੀ। ਇਹ ਫੈਸਲਾ ਸਵੇਰ ਵੇਲੇ ਦੇ ਯਾਤਰੀਆਂ ਲਈ ਕਾਫੀ ਮੁਸ਼ਕਿਲਾਂ ਪੈਦਾ ਕਰੇਗਾ। ਵੱਖ-ਵੱਖ ਮੁਲਕਾਂ ਤੋਂ ਏਅਰ ਇੰਡੀਆ ਤੇ ਹੋਰ ਵੱਖ-ਵੱਖ ਏਅਰਲਾਈਨਾਂ ਜਿਵੇਂ ਯੂਨਾਈਟਿਡ, ਲੁਫਥਾਂਸਾ, ਏਅਰ ਕੈਨੇਡਾ ਆਦਿ ਰਾਹੀਂ ਦਿੱਲੀ ਪਹੁੰਚਣ ਵਾਲੇ ਅੰਤਰਰਾਸ਼ਟਰੀ ਯਾਤਰੀ ਅੰਮ੍ਰਿਤਸਰ ਪਹੁੰਚਣ ਲਈ ਏਅਰ ਇੰਡੀਆ ਦੀ ਏ. ਆਈ. 453 ਦੀ ਉਡਾਣ ਦਿੱਲੀ ਤੋਂ ਸਵੇਰੇ 5 ਵਜੇ ਲੈਂਦੇ ਹਨ, ਜੋ ਸਵੇਰੇ 6:15 ਵਜੇ ਅੰਮ੍ਰਿਤਸਰ ਪਹੁੰਚਦੀ ਹੈ, ਹੁਣ ਉਹ ਇਹ ?ੁਡਾਣ ਲੈ ਨਹੀਂ ਸਕਣਗੇ। ਉਨ•ਾਂ ਨੂੰ ਪੰਜਾਬ ਆਉਣ ਲਈ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸੇ ਤਰ•ਾਂ ਜੋ ਯਾਤਰੀ ਅੰਮ੍ਰਿਤਸਰ ਤੋਂ ਦਿੱਲੀ ਲਈ ਵਾਪਸੀ ਦੀ ਉਡਾਣ ਏ. ਆਈ. 454 ਰਾਹੀਂ ਸਵੇਰੇ 6:50 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਸਵੇਰੇ 7:55 ਵਜੇ ਦਿੱਲੀ ਪਹੁੰਚਦੇ ਹਨ, ਨੂੰ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।
ਮੰਚ ਦੇ ਆਗੂ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੂੰ ਪੱਤਰ ਲਿਖ ਕੇ ਤੇ ਟਵੀਟ ਕਰ ਕੇ ਮੰਗ ਕੀਤੀ ਹੈ ਕਿ ਉਹ ਇਸ ਸਬੰਧੀ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨਾਲ ਗੱਲਬਾਤ ਕਰਨ ਕਿ ਏਅਰ ਇੰਡੀਆ ਇਸ ਫਲਾਈਟ ਦੀ ਬਜਾਏ ਕਿਸੇ ਹੋਰ ਸੈਕਟਰ ਤੇ ਘਾਟੇ ਵਿਚ ਚੱਲ ਰਹੀਆਂ ਉਡਾਣਾਂ ਨੂੰ ਮੁਅੱਤਲ ਕਰ ਕੇ ਹਵਾਈ ਜਹਾਜ਼ ਦੀ ਵਰਤੋਂ ਕਰੇ। ਅੰਮ੍ਰਿਤਸਰ-ਦਿੱਲੀ ਵਿਚਕਾਰ ਇਹ ਉਡਾਣ 90 ਫੀਸਦੀ ਤੋਂ ਵੱਧ ਯਾਤਰੀਆਂ ਨਾਲ ਭਰੀ ਹੁੰਦੀ ਹੈ। ਇਸ ਫਲਾਈਟ ਨੂੰ ਰੱਦ ਕਰਨ ਨਾਲ ਯੂਰਪ, ਉੱਤਰੀ ਅਮਰੀਕਾ ਤੇ ਦੂਜੇ ਦੇਸ਼ਾਂ ਵਿਚ ਵਸਣ ਵਾਲੇ ਪੰਜਾਬੀ ਭਾਈਚਾਰੇ 'ਤੇ ਬੁਰਾ ਅਸਰ ਪਵੇਗਾ। ਪੰਜਾਬੀਆਂ ਦਾ ਅੰਮ੍ਰਿਤਸਰ ਤੋਂ ਘਰੇਲੂ ਅਤੇ ਅੰਤਰਰਾਸ਼ਟਰੀ ਸਥਾਨਾਂ 'ਤੇ ਜਾਣਾ ਬਹੁਤ ਮੁਸ਼ਕਿਲ ਹੋਵੇਗਾ ਅਤੇ ਸਮੇਂ ਤੇ ਪੈਸੇ ਦਾ ਭਾਰੀ ਨੁਕਸਾਨ ਹੋਵੇਗਾ।
ਮੀਂਹ ਨਾਲ ਏਅਰਪੋਰਟ 'ਚ ਭਰਿਆ ਪਾਣੀ
ਅੰਮ੍ਰਿਤਸਰ, (ਇੰਦਰਜੀਤ)-ਅੰਮ੍ਰਿਤਸਰ ਏਅਰਪੋਰਟ 'ਤੇ ਅੱਜ ਪਏ ਮੀਂਹ ਤੇ ਖਰਾਬ ਮੌਸਮ ਕਾਰਨ ਕੰਪਲੈਕਸ ਵਿਚ ਪਾਣੀ ਭਰ ਗਿਆ। ਇਸ ਕਾਰਨ ਆਉਣ-ਜਾਣ ਵਾਲੇ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਹੋਈ। ਸਵੇਰੇ 11 ਵਜੇ ਦੇ ਕਰੀਬ ਲਗਾਤਾਰ ਮੀਂਹ ਕਾਰਨ ਨੇੜਲੇ ਖੇਤਰ ਵੀ ਪਾਣੀ ਨਾਲ ਭਰ ਗਏ। ਇਸ ਦੌਰਾਨ ਦਿੱਲੀ ਏਅਰਪੋਰਟ ਤੋਂ ਕਰੀਬ 5 ਉਡਾਣਾਂ ਡਾਈਵਰਟ ਹੋ ਕੇ ਅੰਮ੍ਰਿਤਸਰ ਲੈਂਡ ਹੋਈਆਂ।
ਇਨ•ਾਂ ਵਿਚੋਂ ਏਅਰ ਇੰਡੀਆ ਦੀ ਕੋਲਕਾਤਾ-ਦਿੱਲੀ ਉਡਾਣ ਨੰਬਰ 021 ਦੇ ਯਾਤਰੀਆਂ ਨੇ ਉਸ ਸਮੇਂ ਹੰਗਾਮਾ ਕਰ ਦਿੱਤਾ ਜਦੋਂ ਡਾਈਵਰਟ ਹੋ ਕੇ ਅੰਮ੍ਰਿਤਸਰ ਆਈ ਉਡਾਣ ਦੀ ਵਾਪਸੀ 'ਤੇ ਡੀ. ਵੀ. ਸੀ. ਨਾ ਮਿਲੀ। ਨਿਯਮ ਅਨੁਸਾਰ ਵਾਪਸੀ ਉਡਾਣ ਦੀ ਇਜਾਜ਼ਤ ਲਈ ਮਿਲਣ ਵਾਲੀ ਡੀ. ਵੀ. ਸੀ. ਸਮਾਂ ਨਿਕਲਣ ਕਾਰਨ ਨਹੀਂ ਮਿਲੀ। ਯਾਤਰੀਆਂ ਨੇ ਰੋਸ ਪ੍ਰਗਟਾਇਆ ਕਿ ਏਅਰ ਇੰਡੀਆ ਦੇ ਸਟਾਫ ਨੇ ਜਾਣਬੁੱਝ ਕੇ ਦੇਰੀ ਕੀਤੀ ਸੀ।   ਇਸ ਤੋਂ ਇਲਾਵਾ ਹੋਰ ਡਾਈਵਰਟ ਹੋ ਕੇ ਆਈਆਂ ਉਡਾਣਾਂ ਵਿਚ ਏ-1-011 ਅਹਿਮਦਾਬਾਦ-ਦਿੱਲੀ, 6 ਈ-528 ਦਿੱਲੀ-ਪੁਣੇ ਉਡਾਣ, ਦਿੱਲੀ-ਗੋਆ-6386 ਤੇ ਬਰੇਲੀ-ਦਿੱਲੀ ਵੀ ਇਸੇ ਦੌਰਾਨ ਅੰਮ੍ਰਿਤਸਰ ਏਅਰਪੋਰਟ 'ਤੇ ਲੈਂਡ ਹੋਈਆਂ। ਇਸੇ ਤਰ•ਾਂ ਅੰਮ੍ਰਿਤਸਰ-ਦਿੱਲੀ ਜਾਣ ਵਾਲੀ ਇੰਡੀਗੋ ਦੀ ਉਡਾਣ ਨੰਬਰ 6 ਈ-2894-95 ਵੀ ਡੇਢ ਘੰਟਾ ਲੇਟ ਹੋਈ।

© 2016 News Track Live - ALL RIGHTS RESERVED