ਸੰਸਦ ਮੈਂਬਰ ਔਜਲਾ ਨੇ ਪਠਾਨਕੋਟ ਪੈਸੰਜਰ ਟਰੇਨ ਨੂੰ ਚੈੱਕ ਕੀਤਾ

Jul 04 2018 03:19 PM
ਸੰਸਦ ਮੈਂਬਰ ਔਜਲਾ ਨੇ ਪਠਾਨਕੋਟ ਪੈਸੰਜਰ ਟਰੇਨ ਨੂੰ ਚੈੱਕ ਕੀਤਾ


ਅੰਮ੍ਰਿਤਸਰ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸਰਕਾਰੀ ਵਿਭਾਗਾਂ ਨੂੰ ਚੁਸਤ-ਦਰੁਸਤ ਰੱਖਣ ਲਈ ਜੋ ਛਾਪੇਮਾਰੀ ਮੁਹਿੰਮ ਛੇੜੀ ਹੈ, ਉਸ ਦਾ ਅਸਰ ਹੁਣ ਦਿਸਣਾ ਸ਼ੁਰੂ ਹੋ ਗਿਆ ਹੈ। ਇਸ ਕੜੀ ਤਹਿਤ ਬੀਤੇ ਦਿਨੀਂ ਔਜਲਾ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਅਚਾਨਕ ਨਿਰੀਖਣ ਕੀਤਾ ਸੀ। ਇਸ ਦੌਰਾਨ ਉਨ•ਾਂ ਨੇ ਕਈ ਕਮੀਆਂ ਦੇਖ ਕੇ ਸਟੇਸ਼ਨ ਦੇ ਪ੍ਰਬੰਧਕੀ ਅਹੁਦੇਦਾਰਾਂ ਨੂੰ ਆਪਣੀ ਕਾਰਜਪ੍ਰਣਾਲੀ ਸੁਧਾਰਨ ਲਈ ਦੋ ਟੁਕ ਕਿਹਾ ਸੀ। ਮੰਗਲਵਾਰ ਸ਼ਾਮ ਨੂੰ ਉਹ ਫਿਰ ਤੋਂ ਅਚਾਨਕ ਰੇਲਵੇ ਸਟੇਸ਼ਨ ਪਹੁੰਚੇ ਅਤੇ ਪੈਸੰਜਰ ਟਰੇਨਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ•ਾਂ ਨੇ ਪਠਾਨਕੋਟ ਪੈਸੰਜਰ ਟਰੇਨ ਨੂੰ ਚੈੱਕ ਕੀਤਾ ਤਾਂ ਸਫਾਈ ਦੀ ਬੇਕਾਇਦਗੀ ਨੂੰ ਦੇਖ ਕੇ ਫਿਰ ਰੇਲ ਅਹੁਦੇਦਾਰਾਂ ਦੀ ਕਲਾਸ ਲਾਈ ਤੇ ਨਾਲ ਹੀ ਤਾਕੀਦ ਵੀ ਕੀਤੀ ਕਿ ਹੁਣ ਜੇਕਰ ਰੇਲ ਗੱਡੀਆਂ ਦੀ ਸਫਾਈ ਵਿਵਸਥਾ ਅਪ-ਟੂ-ਡੇਟ ਨਾ ਦਿਸੀ ਤਾਂ ਉਹ ਫਿਰ ਰੇਲ ਮੰਤਰੀ ਨੂੰ ਇਕ ਸ਼ਿਕਾਇਤ ਪੱਤਰ ਲਿਖ ਕੇ ਉਨ•ਾਂ 'ਤੇ ਵਿਭਾਗੀ ਕਾਰਵਾਈ ਕਰਵਾਉਣÎਗੇ।  ਇਸ ਸਬੰਧੀ ਔਜਲਾ ਨੇ ਕਿਹਾ ਕਿ ਉਨ•ਾਂ ਨੇ ਬੀਤੇ ਦਿਨੀਂ ਰੇਲਵੇ ਸਟੇਸ਼ਨ ਦਾ ਅਚਾਨਕ ਨਿਰੀਖਣ ਕੀਤਾ ਸੀ ਤਾਂ ਰੇਲ ਗੱਡੀਆਂ ਦੀ ਸਫਾਈ ਦੀ ਕਾਫੀ ਬੇਕਾਇਦਗੀ ਸੀ। ਉਨ•ਾਂ ਕਿਹਾ ਕਿ ਰੇਲਵੇ ਸਟੇਸ਼ਨ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਹਾਟਲਾਈਨ 'ਤੇ ਨਹੀਂ ਹੈ ਅਤੇ ਉਹ ਇਸ ਮੁੱਦੇ ਪ੍ਰਤੀ ਕਾਫੀ ਗੰਭੀਰ ਹਨ। ਉਹ ਛੇਤੀ ਹੀ ਇਸ ਬਾਰੇ ਸਾਰੀ ਹਾਲਤ ਪ੍ਰਤੀ ਵਿਭਾਗੀ ਅਹੁਦੇਦਾਰਾਂ ਨਾਲ ਮਿਲ ਕੇ ਸਟੇਸ਼ਨ ਨੂੰ ਹਾਟਲਾਈਨ 'ਤੇ ਕਰਵਾਉਣਗੇ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ•ਾਂ ਦੀਆਂ ਦਿੱਕਤਾਂ ਸਾਹਮਣਾ ਨਾ ਕਰਨਾ ਪਏ। ਉਨ•ਾਂ ਸਟੇਸ਼ਨ ਦੇ ਪ੍ਰਸ਼ਾਸਨਿਕ ਅਹੁਦੇਦਾਰਾਂ ਨੂੰ ਅਖੀਰ 'ਚ ਦੋ ਸ਼ਬਦਾਂ ਵਿਚ ਕਿਹਾ ਕਿ ਰੇਲ ਯਾਤਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਪ੍ਰਤੀ ਉਹ ਗੰਭੀਰ ਰਹਿਣ ਤੇ ਜੇਕਰ ਅਜਿਹਾ ਨਾ ਹੋਇਆ ਤਾਂ ਰੇਲ ਅਧਿਕਾਰੀ ਨੱਪੇ ਵੀ ਜਾਣਗੇ।

© 2016 News Track Live - ALL RIGHTS RESERVED